- ਰਾਸ਼ਟਰੀ
- No Comment
JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਦਾ ਹਿਜਾਬ ‘ਤੇ ਵੱਡਾ ਬਿਆਨ, ਕਿਹਾ- ਕੁੜੀਆਂ ਨੂੰ ਫੈਸਲਾ ਲੈਣ ਦੋ

ਸ਼ੇਹਲਾ ਮੁਤਾਬਕ ਪੀਐੱਮ ਮੋਦੀ ਦੀ ਅਗਵਾਈ ‘ਚ ਕਸ਼ਮੀਰ ‘ਚ ਕਈ ਬਦਲਾਅ ਹੋਏ ਹਨ, ਜਿਸ ਕਾਰਨ ਕਸ਼ਮੀਰ ਤਰੱਕੀ ਦੀ ਰਾਹ ‘ਤੇ ਵਧ ਰਿਹਾ ਹੈ। ਜੇਐਨਯੂ ਵਿੱਚ ਕਨ੍ਹਈਆ ਕੁਮਾਰ ਨਾਲ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੇਹਲਾ ਰਾਸ਼ਿਦ ਸੁਰਖੀਆਂ ਵਿੱਚ ਆਈ ਸੀ।
ਸ਼ੇਹਲਾ ਰਸ਼ੀਦ ਹੁਣ ਲਗਾਤਾਰ ਪੀਐੱਮ ਮੋਦੀ ਦੀ ਪ੍ਰਸੰਸ਼ਾ ਕਰ ਰਹੀ ਹੈ। ਬੀਜੇਪੀ ਸਰਕਾਰ ਦੀ ਆਲੋਚਕ ਰਹਿ ਚੁੱਕੀ ਜੇਐਨਯੂ ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਸ਼ੀਦ ਇੱਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਵਾਰ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਲੈ ਕੇ ਸ਼ੇਹਲਾ ਰਾਸ਼ਿਦ ਦਾ ਬਿਆਨ ਚਰਚਾ ‘ਚ ਹੈ।
ਦਰਅਸਲ, ਇੱਕ ਸਵਾਲ ਜਿਸ ਵਿੱਚ ਸ਼ੇਹਲਾ ਨੂੰ ਪੁੱਛਿਆ ਗਿਆ ਸੀ ਕਿ ਲੜਕੀਆਂ ਨੂੰ ਹਿਜਾਬ ਪਹਿਨਣਾ ਚਾਹੀਦਾ ਹੈ ਜਾਂ ਨਹੀਂ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੇਹਲਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਲੜਕੀਆਂ ‘ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ‘ਤੇ ਹਿਜਾਬ ਜਬਰੀ ਪਾਇਆ ਗਿਆ ਹੈ, ਜਦਕਿ ਉਹ ਆਜ਼ਾਦ ਹਨ।

ਪੀਐਮ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਕਸ਼ਮੀਰ ਲਗਾਤਾਰ ਤਰੱਕੀ ਕਰ ਰਿਹਾ ਹੈ। ਅਸਲ ‘ਚ ਜਦੋਂ ਇਕ ਇੰਟਰਵਿਊ ਦੌਰਾਨ ਸ਼ੇਹਲਾ ਰਸ਼ੀਦ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਫੈਸਲਾ ਔਰਤਾਂ ‘ਤੇ ਛੱਡ ਦੇਣਾ ਚਾਹੀਦਾ ਹੈ ਕਿ ਔਰਤਾਂ ਜਾਂ ਲੜਕੀਆਂ ਨੂੰ ਹਿਜਾਬ ਪਹਿਨਣਾ ਚਾਹੀਦਾ ਹੈ ਜਾਂ ਨਹੀਂ। ਇਹ ਫੈਸਲਾ ਉਹ ਖੁਦ ਕਰ ਸਕਦੀ ਹੈ। ਉਸ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਹ ਖੁਦ ਹਿਜਾਬ ਪਹਿਨਦੀ ਸੀ। 12ਵੀਂ ਜਮਾਤ ਵਿੱਚ, ਉਸਨੇ ਬਹੁਤ ਸਾਰਾ ਇਸਲਾਮੀ ਸਾਹਿਤ ਪੜ੍ਹਿਆ, ਜਿਸਤੋ ਬਾਅਦ ਉਸਨੇ ਹਿਜਾਬ ਪਾਉਣਾ ਸ਼ੁਰੂ ਕਰ ਦਿੱਤਾ, ਪਰ ਬਾਅਦ ਵਿੱਚ ਉਸਨੇ ਖੁਦ ਇਸਨੂੰ ਪਹਿਨਣਾ ਬੰਦ ਕਰ ਦਿੱਤਾ।
ਸ਼ੇਹਲਾ ਰਸ਼ੀਦ ਨੇ ਕਿਹਾ ਕਿ ਲੜਕੀਆਂ ਅਤੇ ਔਰਤਾਂ ਨੂੰ ਇਹ ਵਿਕਲਪ ਚੁਣਨ ਲਈ ਛੱਡ ਦਿੱਤਾ ਜਾਣਾ ਚਾਹੀਦਾ ਹੈ। ਹਿਜਾਬ ਪਾਉਣਾ ਹੈ ਜਾਂ ਨਹੀਂ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਐਨਯੂ ਵਿੱਚ ਕਨ੍ਹਈਆ ਕੁਮਾਰ ਨਾਲ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੇਹਲਾ ਰਾਸ਼ਿਦ ਸੁਰਖੀਆਂ ਵਿੱਚ ਆਈ ਸੀ। ਉਸ ਦੌਰਾਨ ਸ਼ੇਹਲਾ ਰਸ਼ੀਦ ਲਗਾਤਾਰ ਸਰਕਾਰ ‘ਤੇ ਹਮਲੇ ਕਰਦੀ ਨਜ਼ਰ ਆ ਰਹੀ ਸੀ। ਹੁਣ ਸ਼ੇਹਲਾ ਕਈ ਥਾਵਾਂ ‘ਤੇ ਪੀਐਮ ਮੋਦੀ ਦੀ ਤਾਰੀਫ਼ ਕਰਦੀ ਨਜ਼ਰ ਆ ਰਹੀ ਹੈ। ਸ਼ੇਹਲਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਿਰਸਵਾਰਥ ਵਿਅਕਤੀ ਹਨ, ਜੋ ਭਾਰਤ ਨੂੰ ਬਦਲਣ ਲਈ ਹਮੇਸ਼ਾ ਸਖ਼ਤ ਫੈਸਲੇ ਲੈਂਦੇ ਹਨ। ਸ਼ੇਹਲਾ ਮੁਤਾਬਕ ਪੀਐੱਮ ਮੋਦੀ ਦੀ ਅਗਵਾਈ ‘ਚ ਕਸ਼ਮੀਰ ‘ਚ ਕਈ ਬਦਲਾਅ ਹੋਏ ਹਨ, ਜਿਸ ਕਾਰਨ ਕਸ਼ਮੀਰ ਤਰੱਕੀ ਦੀ ਰਾਹ ‘ਤੇ ਵਧ ਰਿਹਾ ਹੈ।