GURUGRAM : ਗਾਇਕ ਹਾਰਡੀ ਸੰਧੂ ਨੂੰ ਜ਼ਹਿਰੀਲੀ ਹਵਾ ਨੇ ਡਰਾਇਆ, ਗੁਰੂਗ੍ਰਾਮ ‘ਚ ਪੰਜਾਬੀ ਗਾਇਕ ਨੇ ਸ਼ੋਅ ਕੀਤਾ ਰੱਦ

GURUGRAM : ਗਾਇਕ ਹਾਰਡੀ ਸੰਧੂ ਨੂੰ ਜ਼ਹਿਰੀਲੀ ਹਵਾ ਨੇ ਡਰਾਇਆ, ਗੁਰੂਗ੍ਰਾਮ ‘ਚ ਪੰਜਾਬੀ ਗਾਇਕ ਨੇ ਸ਼ੋਅ ਕੀਤਾ ਰੱਦ

ਇਸ ਗੱਲ ਦੀ ਜਾਣਕਾਰੀ ਹਾਰਡੀ ਸੰਧੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਾਰਡੀ ਸੰਧੂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਗਾਇਕ ਹਾਰਡੀ ਸੰਧੂ ਨੇ ਆਪਣਾ ਗੁਰੂਗ੍ਰਾਮ (ਗੁੜਗਾਓਂ) ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਹੈ।ਗੁਰੂਗ੍ਰਾਮ ‘ਚ ਪ੍ਰਦੂਸ਼ਣ ਦਾ ਅਸਰ ਸ਼ਹਿਰ ‘ਚ ਹੋਣ ਵਾਲੇ ਸ਼ੋਅ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਗਾਇਕ ਹਾਰਡੀ ਸੰਧੂ ਦਾ ਸ਼ਨੀਵਾਰ ਨੂੰ ਸੈਕਟਰ-65 ਦੇ ਇੱਕ ਕਲੱਬ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

ਗੁਰੂਗ੍ਰਾਮ ‘ਚ ਸ਼ੋਅ ਦੀ ਨਵੀਂ ਤਰੀਕ ਜਲਦ ਹੀ ਜਾਰੀ ਕੀਤੀ ਜਾਵੇਗੀ। ਵੀਰਵਾਰ ਨੂੰ ਗੁਰੂਗ੍ਰਾਮ ‘ਚ AQI 357 ਸੀ। ਹਾਲਾਂਕਿ ਪ੍ਰਬੰਧਕਾਂ ਨੇ ਸ਼ੋਅ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਸਨ, ਪਰ ਸ਼ੋਅ ਦੋ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਹੈ। ਹੁਣ ਸਾਨੂੰ ਸ਼ੋਅ ਲਈ ਕਰੀਬ ਇੱਕ ਮਹੀਨਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੈ। ਵੀਰਵਾਰ ਨੂੰ ਨਾਰਨੌਲ ਸਭ ਤੋਂ ਵੱਧ ਪ੍ਰਦੂਸ਼ਿਤ ਸੀ। ਨਾਰਨੌਲ ਵਿੱਚ ਸ਼ਾਮ 5 ਵਜੇ AQI 435 ਦਰਜ ਕੀਤਾ ਗਿਆ। ਜਦਕਿ ਫਰੀਦਾਬਾਦ 424 AQI ਨਾਲ ਦੂਜੇ ਸਥਾਨ ‘ਤੇ ਰਿਹਾ। ਗੁਰੂਗ੍ਰਾਮ ਦਾ AQI 357 ਅਤੇ ਸੋਨੀਪਤ ਦਾ 349 ਸੀ। ਗੁਰੂਗ੍ਰਾਮ ‘ਚ ਸਵੇਰੇ ਧੁੰਦ ਦੀ ਚਾਦਰ ਛਾਈ ਰਹੀ ਅਤੇ ਸਵੇਰੇ 7.30 ਵਜੇ ਤੱਕ ਵਿਜ਼ੀਬਿਲਟੀ ਵੀ ਪ੍ਰਭਾਵਿਤ ਰਹੀ।

10 ਨਵੰਬਰ ਨੂੰ ਹਲਕੀ ਬਾਰਿਸ਼ ਤੋਂ ਬਾਅਦ ਧੂੰਆਂ ਸਾਫ ਹੋ ਗਿਆ ਸੀ ਅਤੇ ਹਵਾ ਸਾਫ ਹੋ ਗਈ ਸੀ, ਪਰ ਦੀਵਾਲੀ ‘ਤੇ ਪਟਾਕਿਆਂ ਤੋਂ ਬਾਅਦ AQI ਖ਼ਰਾਬ ਸ਼੍ਰੇਣੀ ‘ਚ ਦਰਜ ਕੀਤਾ ਜਾ ਰਿਹਾ ਹੈ ਅਤੇ ਹਵਾ ਬੇਕਾਬੂ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਹਾਰਡੀ ਕੇ ਸੰਧੂ ਦੀਆਂ ”ਬਿਜਲੀ ਬਿਜਲੀ”, ”ਕੀ ਗੱਲ ਹੈ” ਅਤੇ ”ਨੀ ਗੋਰੀਏ” ਕਾਫੀ ਮਸ਼ਹੂਰ ਹੋ ਚੁੱਕੀਆਂ ਹਨ ਅਤੇ ਹੁਣ ਉਹ ਗੁਰੂਗ੍ਰਾਮ ‘ਚ ਸ਼ੋਅ ”ਇਨ ਮਾਈ ਫੀਲਿੰਗਸ” ਕਰਨ ਵਾਲੇ ਸਨ।