ਸ਼ਾਹਰੁਖ ਖਾਨ ਆਪਣੀ ਨਵੀਂ ਫਿਲਮ ‘ਕਿੰਗ’ ‘ਚ ਆਪਣੀ ਬੇਟੀ ਸੁਹਾਨਾ ਖਾਨ ਨਾਲ ਆਉਣਗੇ ਨਜ਼ਰ

ਸ਼ਾਹਰੁਖ ਖਾਨ ਆਪਣੀ ਨਵੀਂ ਫਿਲਮ ‘ਕਿੰਗ’ ‘ਚ ਆਪਣੀ ਬੇਟੀ ਸੁਹਾਨਾ ਖਾਨ ਨਾਲ ਆਉਣਗੇ ਨਜ਼ਰ

ਫਿਲਮ ਦੀ ਸ਼ੂਟਿੰਗ ਇਸ ਸਾਲ ਮਈ ਤੱਕ ਸ਼ੁਰੂ ਹੋਵੇਗੀ। ‘ਕਿੰਗ’ ਸੁਹਾਨਾ ਖਾਨ ਦੀ ਪਹਿਲੀ ਬਾਲੀਵੁੱਡ ਫਿਲਮ ਹੈ। ਇਸ ਨਾਲ ਉਹ ਵੱਡੇ ਪਰਦੇ ‘ਤੇ ਡੈਬਿਊ ਕਰੇਗੀ। ਉਸਨੇ ਪਿਛਲੇ ਸਾਲ ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ ਫਿਲਮ ‘ਦਿ ਆਰਚੀਜ਼’ ਨਾਲ ਓਟੀਟੀ ਦੀ ਸ਼ੁਰੂਆਤ ਕੀਤੀ ਸੀ।

ਸ਼ਾਹਰੁਖ ਖਾਨ ਲਈ ਪਿੱਛਲਾ ਸਾਲ ਬਹੁਤ ਵਧੀਆ ਰਿਹਾ ਸੀ ਅਤੇ ਉਨ੍ਹਾਂ ਦੀਆ ਇਕ ਤੋਂ ਬਾਅਦ ਇਕ ਫ਼ਿਲਮਾਂ ਹਿੱਟ ਹੋਇਆ ਸਨ। ਸ਼ਾਹਰੁਖ ਖਾਨ ਅਤੇ ਸੁਹਾਨਾ ਖਾਨ ਦੋਵੇਂ ਪਿਓ-ਧੀ ਫਿਲਮ ‘ਕਿੰਗ’ ‘ਚ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇਸ ਦੌਰਾਨ ਖਬਰ ਆਈ ਕਿ ਇਹ ਫਿਲਮ ਟਾਲ ਦਿੱਤੀ ਗਈ ਹੈ। ਪਰ ਹੁਣ ਇੱਕ ਵਾਰ ਫਿਰ ਫਿਲਮ ਨੂੰ ਲੈ ਕੇ ਇੱਕ ਅਪਡੇਟ ਆਇਆ ਹੈ।

ਖਬਰਾਂ ਮੁਤਾਬਕ ਸ਼ਾਹਰੁਖ ਖਾਨ ਅਤੇ ਸੁਹਾਨਾ ਖਾਨ ਦੋਵੇਂ ਆਪਣੇ ਘਰ ਫਿਲਮ ‘ਮੰਨਤ’ ਲਈ ਐਕਸ਼ਨ ਸੀਨਜ਼ ਦੀ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਨੂੰ ਵਿਦੇਸ਼ੀ ਐਕਸ਼ਨ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਫਿਲਮ ਨੂੰ ਸੁਜੋਏ ਘੋਸ਼ ਡਾਇਰੈਕਟ ਕਰ ਰਹੇ ਹਨ। ਉਨ੍ਹਾਂ ਨੇ ਫਿਲਮ ਲਈ ਬਾਕੀ ਕਲਾਕਾਰਾਂ ਨੂੰ ਵੀ ਕਾਸਟ ਕਰਨਾ ਸ਼ੁਰੂ ਕਰ ਦਿੱਤਾ ਹੈ।

‘ਕਿੰਗ’ ਨੂੰ ਸ਼ਾਹਰੁਖ ਖਾਨ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਸਿਧਾਰਥ ਆਨੰਦ ਦੀ ਕੰਪਨੀ ਮਾਰਫਲਿਕਸ ਮਿਲ ਕੇ ਪ੍ਰੋਡਿਊਸ ਕਰੇਗੀ। ਇਸ ਦੇ ਨਾਲ ਹੀ ਫਿਲਮ ਦਾ ਸਕ੍ਰਿਪਟ ਸੈਸ਼ਨ ਵੀ ਚੱਲ ਰਿਹਾ ਹੈ। ਫਿਲਮ ਦੇ ਵਿਸ਼ਵ ਪੱਧਰੀ ਐਕਸ਼ਨ ਸੀਨ ਬਣਾਉਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਿਧਾਰਥ ਆਨੰਦ ਦੇ ਮੋਢਿਆਂ ‘ਤੇ ਹੈ। ਸੁਹਾਨਾ ਖਾਨ ਨੇ ਇਸ ਫਿਲਮ ਲਈ ਕਾਫੀ ਸਮਾਂ ਪਹਿਲਾਂ ਹੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਹ ਵੱਖ-ਵੱਖ ਐਕਸ਼ਨ ਫਾਰਮ ਸਿੱਖ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਇਸ ਸਾਲ ਮਈ ਤੱਕ ਸ਼ੁਰੂ ਹੋਵੇਗੀ। ‘ਕਿੰਗ’ ਸੁਹਾਨਾ ਖਾਨ ਦੀ ਪਹਿਲੀ ਬਾਲੀਵੁੱਡ ਫਿਲਮ ਹੈ। ਇਸ ਨਾਲ ਉਹ ਵੱਡੇ ਪਰਦੇ ‘ਤੇ ਡੈਬਿਊ ਕਰੇਗੀ। ਉਸਨੇ ਪਿਛਲੇ ਸਾਲ ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ ਫਿਲਮ ‘ਦਿ ਆਰਚੀਜ਼’ ਨਾਲ ਓਟੀਟੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ‘ਚ ਸੁਹਾਨਾ ਖਾਨ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ ਸੀ, ਉਨ੍ਹਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਸਾਲ 2023 ਉਨ੍ਹਾਂ ਦੇ ਪਿਤਾ ਸ਼ਾਹਰੁਖ ਖਾਨ ਲਈ ਸ਼ਾਨਦਾਰ ਸਾਲ ਸਾਬਤ ਹੋਇਆ। ਉਸੇ ਸਾਲ ਉਸ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ‘ਚ ‘ਜਵਾਨ’, ‘ਪਠਾਨ’ ਅਤੇ ‘ਡਾਂਕੀ’ ਸ਼ਾਮਲ ਹਨ। ‘ਜਵਾਨ’ ਅਤੇ ‘ਪਠਾਨ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ।