ਭਾਜਪਾ ਦੀ ਕੱਟੜ ਆਲੋਚਕ ਸ਼ੇਹਲਾ ਰਸ਼ੀਦ ਨੇ ਬਦਲਿਆ ਸੁਰ, ਮੋਦੀ-ਸ਼ਾਹ ਦੀ ਕੀਤੀ ਤਾਰੀਫ, ਧਾਰਾ 370 ਹਟਾਉਣ ਨੂੰ ਦੱਸਿਆ ਸਹੀ ਫੈਸਲਾ

ਭਾਜਪਾ ਦੀ ਕੱਟੜ ਆਲੋਚਕ ਸ਼ੇਹਲਾ ਰਸ਼ੀਦ ਨੇ ਬਦਲਿਆ ਸੁਰ, ਮੋਦੀ-ਸ਼ਾਹ ਦੀ ਕੀਤੀ ਤਾਰੀਫ, ਧਾਰਾ 370 ਹਟਾਉਣ ਨੂੰ ਦੱਸਿਆ ਸਹੀ ਫੈਸਲਾ

ਸ਼ੇਹਲਾ ਰਸ਼ੀਦ ਪਹਿਲੀ ਵਾਰ 2016 ‘ਚ ਸੁਰਖੀਆਂ ‘ਚ ਆਈ ਸੀ, ਜਦੋਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਦੇ ਨਾਲ ਉਸ ਦਾ ਨਾਂ JNU ‘ਚ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਮਾਮਲੇ ‘ਚ ਆਇਆ ਸੀ।

ਸ਼ੇਹਲਾ ਰਸ਼ੀਦ ਨੂੰ ਅਕਸਰ ਕੇਂਦਰ ਸਰਕਾਰ ਦੀ ਆਲੋਚਨਾ ਕਰਨ ਲਈ ਜਾਣਿਆ ਜਾਂਦਾ ਹੈ। ਜੇਐਨਯੂ ਦੀ ਸਾਬਕਾ ਵਿਦਿਆਰਥੀ ਨੇਤਾ ਅਤੇ ਕਦੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਕੱਟੜ ਆਲੋਚਕ ਰਹਿ ਚੁੱਕੀ ਸ਼ੇਹਲਾ ਰਸ਼ੀਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ਼ ਕੀਤੀ ਹੈ।

ਰਾਸ਼ਿਦ ਨੇ ਕਿਹਾ, ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਸ਼ਾਂਤੀ ਦਾ ਮਾਹੌਲ ਹੈ, ਇਹ ਫੈਸਲਾ ਸਹੀ ਸੀ। ਉਨ੍ਹਾਂ ਨੇ ਕਸ਼ਮੀਰ ‘ਚ ਬਦਲਾਅ ਦਾ ਸਿਹਰਾ ਪੀਐੱਮ ਮੋਦੀ ਅਤੇ ਸ਼ਾਹ ਨੂੰ ਦਿੱਤਾ ਹੈ। ਰਾਸ਼ਿਦ ਨੇ ਇਕ ਇੰਟਰਵਿਊ ‘ਚ ਕਿਹਾ ਕਿ ਅੱਜ ਜਦੋਂ ਮੈਂ ਕਸ਼ਮੀਰ ਨੂੰ ਦੇਖਦੀ ਹਾਂ ਤਾਂ ਖੁਸ਼ੀ ਮਹਿਸੂਸ ਕਰਦੀ ਹਾਂ। ਕਸ਼ਮੀਰ ਵਿੱਚ ਹਿੰਸਾ ਨੂੰ ਰੋਕਣ ਲਈ ਵੱਡੇ ਬਦਲਾਅ ਦੀ ਲੋੜ ਸੀ। ਸ਼ੇਹਲਾ ਨੇ ਕਿਹਾ, ਕਸ਼ਮੀਰ ਗਾਜ਼ਾ ਨਹੀਂ ਹੈ। ਇੱਥੇ ਲੋਕ ਸਿਰਫ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ, ਕੋਈ ਖੂਨ-ਖਰਾਬਾ ਨਹੀਂ ਸੀ।

ਰਾਸ਼ਿਦ ਨੇ ਕਸ਼ਮੀਰ ਨੂੰ ਰਾਜ ਦਾ ਦਰਜਾ ਦਿਵਾਉਣ ਦੀ ਗੱਲ ਵੀ ਕੀਤੀ। ਰਾਸ਼ਿਦ ਨੇ ਕਿਹਾ, ਜਦੋਂ ਨੈਸ਼ਨਲ ਕਾਨਫਰੰਸ ਅਤੇ ਬੀਜੇਪੀ ਵਿਚਾਲੇ ਦੋਸਤੀ ਹੋਵੇਗੀ ਇੱਕ ਦਿਨ ਕਸ਼ਮੀਰ ਨੂੰ ਰਾਜ ਦਾ ਦਰਜਾ ਮਿਲੇਗਾ। ਸ਼ੇਹਲਾ ਨੇ ਕਿਹਾ, ਖੱਬੇਪੱਖੀਆਂ ਅਤੇ ਉਨ੍ਹਾਂ ਦੇ ਈਕੋਸਿਸਟਮ ਨੇ ਕੋਰੋਨਾ ਮਹਾਮਾਰੀ ਦੌਰਾਨ ਲੌਕਡਾਊਨ ਲਗਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ ਸੀ।

ਮੀਡਿਆ ਨਾਲ ਗੱਲਬਾਤ ਦੌਰਾਨ ਸ਼ੇਹਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਕ ਹੋਣ ਦੇ ਬਾਅਦ ਹੁਣ ਉਹ ਉਨ੍ਹਾਂ ਦੀ ਵੱਡੀ ਫੈਨ ਬਣ ਗਈ ਹੈ। ਉਸਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਮਹਾਂਮਾਰੀ ਦੌਰਾਨ 2020 ਵਿੱਚ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ੇਹਲਾ ਰਸ਼ੀਦ ਪਹਿਲੀ ਵਾਰ 2016 ‘ਚ ਸੁਰਖੀਆਂ ‘ਚ ਆਈ ਸੀ, ਜਦੋਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਦੇ ਨਾਲ ਉਸ ਦਾ ਨਾਂ JNU ‘ਚ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਮਾਮਲੇ ‘ਚ ਆਇਆ ਸੀ। ਇਸ ਤੋਂ ਬਾਅਦ 2019 ‘ਚ ਭਾਰਤੀ ਫੌਜ ਖਿਲਾਫ ਟਿੱਪਣੀ ਕਰਨ ‘ਤੇ ਉਸ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।