Miss Universe 2023 : ਸ਼ੇਨਿਸ ਪਲਾਸੀਓਸ ਨੇ ਮਿਸ ਯੂਨੀਵਰਸ 2023 ਦਾ ਤਾਜ ਜਿੱਤਿਆ

Miss Universe 2023 : ਸ਼ੇਨਿਸ ਪਲਾਸੀਓਸ ਨੇ ਮਿਸ ਯੂਨੀਵਰਸ 2023 ਦਾ ਤਾਜ ਜਿੱਤਿਆ

ਸ਼ੇਨਿਸ ਪਲਾਸੀਓਸ ਨੂੰ ਮਿਸ ਯੂਨੀਵਰਸ 2022 ਆਰਬੋਨੀ ਗੈਬਰੀਅਲ ਨੇ ਤਾਜ ਪਹਿਨਾਇਆ। ਆਰਬੋਨੀ ਮਿਸ ਯੂਐਸ ਤੋਂ ਮਿਸ ਯੂਨੀਵਰਸ ਬਣੀ ਸੀ। ਸ਼ੇਨਿਸ ਪਲਾਸੀਓਸ ਨਿਕਾਰਾਗੁਆ ਤੋਂ ਹੈ ਅਤੇ ਇਸ ਤੋਂ ਪਹਿਲਾਂ ਮਿਸ ਨਿਕਾਰਾਗੁਆ ਦਾ ਖਿਤਾਬ ਜਿੱਤ ਚੁੱਕੀ ਹੈ।

ਮਿਸ ਯੂਨੀਵਰਸ 2023 ਦੀ ਵਿਜੇਤਾ ਦੇ ਨਾਮ ਦਾ ਆਖ਼ਰਕਾਰ ਐਲਾਨ ਹੋ ਗਿਆ ਹੈ। ਮਿਸ ਯੂਨੀਵਰਸ 2023 ਦਾ ਸ਼ਾਨਦਾਰ ਸਮਾਗਮ 19 ਨਵੰਬਰ ਨੂੰ ਆਯੋਜਿਤ ਕੀਤਾ ਗਿਆ ਸੀ। ਮਿਸ ਯੂਨੀਵਰਸ 2023 ਦਾ ਆਯੋਜਨ ਸੈਨ ਸਲਵਾਡੋਰ, ਅਲ ਸਲਵਾਡੋਰ ਦੇ ਜੋਸੇ ਅਡੋਲਫੋ ਪਿਨੇਡਾ ਅਰੇਨਾ ਵਿਖੇ ਕੀਤਾ ਗਿਆ। ਇਸ ਮੌਕੇ ਮਿਸ ਯੂਨੀਵਰਸ 2023 ਦੇ ਖਿਤਾਬ ਦਾ ਐਲਾਨ ਕੀਤਾ ਗਿਆ।

ਸ਼ੇਨਿਸ ਪਲਾਸੀਓਸ ਨੂੰ ਵਿਜੇਤਾ ਚੁਣਿਆ ਗਿਆ ਅਤੇ ਮਿਸ ਯੂਨੀਵਰਸ 2023 ਦਾ ਤਾਜ ਪਹਿਨਾਇਆ ਗਿਆ। ਉਸ ਨੂੰ ਮਿਸ ਯੂਨੀਵਰਸ 2022 ਆਰਬੋਨੀ ਗੈਬਰੀਅਲ ਨੇ ਤਾਜ ਪਹਿਨਾਇਆ। ਅਰਬੋਨੀ ਮਿਸ ਯੂਐਸ ਤੋਂ ਮਿਸ ਯੂਨੀਵਰਸ ਬਣੀ ਸੀ। ਸ਼ੇਨਿਸ ਪਲਾਸੀਓਸ ਨਿਕਾਰਾਗੁਆ ਤੋਂ ਹੈ ਅਤੇ ਇਸ ਤੋਂ ਪਹਿਲਾਂ ਮਿਸ ਨਿਕਾਰਾਗੁਆ ਦਾ ਖਿਤਾਬ ਜਿੱਤ ਚੁੱਕੀ ਹੈ। ਸ਼ੇਨਿਸ ਪਲਾਸੀਓਸ ਮਿਸ ਯੂਨੀਵਰਸ ਜਿੱਤਣ ਵਾਲੀ ਪਹਿਲੀ ਨਿਕਾਰਾਗੁਆਨ ਔਰਤ ਹੈ।

ਇਸ ਸੁੰਦਰਤਾ ਮੁਕਾਬਲੇ ‘ਚ ਆਸਟ੍ਰੇਲੀਆ ਦੀ ਮੋਰਾਇਆ ਵਿਲਸਨ ਸੈਕਿੰਡ ਰਨਰ-ਅੱਪ ਰਹੀ, ਜਦਕਿ ਥਾਈਲੈਂਡ ਦੀ ਐਂਟੋਨੀਆ ਪੋਰਸਿਲਡ ਫਸਟ ਰਨਰ-ਅੱਪ ਰਹੀ। ਇਸ ਸਾਲ ਚੰਡੀਗੜ੍ਹ ਵਿੱਚ ਜਨਮੀ ਸ਼ਵੇਤਾ ਸ਼ਾਰਦਾ ਨੇ ਮਿਸ ਯੂਨੀਵਰਸ 2023 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸਨੇ ਚੋਟੀ ਦੇ 20 ਫਾਈਨਲਿਸਟਾਂ ਵਿੱਚ ਜਗ੍ਹਾ ਬਣਾਈ, ਪਰ ਉਹ ਚੋਟੀ ਦੇ 10 ਵਿੱਚ ਜਗ੍ਹਾ ਨਹੀਂ ਬਣਾ ਸਕੀ। ਇਸ ਸਾਲ ਪਾਕਿਸਤਾਨ ਨੇ ਵੀ ਪਹਿਲੀ ਵਾਰ ਮਿਸ ਯੂਨੀਵਰਸ ਵਿੱਚ ਡੈਬਿਊ ਕੀਤਾ।

ਮਿਸ ਯੂਨੀਵਰਸ ਜਿੱਤਣ ਤੋਂ ਬਾਅਦ ਸ਼ਾਨਿਸ ਪਲਾਸੀਓਸ ਭਾਵੁਕ ਹੁੰਦੀ ਨਜ਼ਰ ਆਈ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਉਹ ਰੱਬ ਦਾ ਸ਼ੁਕਰਾਨਾ ਕਰਦੀ ਵੀ ਨਜ਼ਰ ਆਈ। ਉਸਨੇ ਚਿੱਟੇ ਚਮਕਦਾਰ ਸਟੋਨ ਵਰਕ ਗਾਊਨ ਪਾਇਆ ਹੋਇਆ ਸੀ। ਸਾਹਮਣੇ ਆਈ ਵੀਡੀਓ ‘ਚ ਸ਼ੇਨਿਸ ਨੂੰ ਐਂਟੋਨੀਆ ਪੋਰਸਿਲਡ ਦਾ ਹੱਥ ਫੜਿਆ ਹੋਇਆ ਦੇਖਿਆ ਗਿਆ। ਜਿਵੇਂ ਹੀ ਉਸ ਦੇ ਨਾਂ ਦਾ ਐਲਾਨ ਹੋਇਆ, ਉਹ ਹੈਰਾਨੀ ਨਾਲ ਰੋਣ ਲੱਗੀ। ਇਸ ਦੌਰਾਨ ਰਨਰ ਅੱਪ ਬਣੀ ਐਂਟੋਨੀਆ ਪੋਰਸਿਲਡ ਥੋੜ੍ਹੀ ਨਿਰਾਸ਼ ਨਜ਼ਰ ਆਈ।

ਇਸ ਸਾਲ 72ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ 84 ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਇੱਕ ਦੂਜੇ ਦੇ ਖਿਲਾਫ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੁਕਾਬਲੇ ਦੀ ਮੇਜ਼ਬਾਨੀ ਅਮਰੀਕੀ ਟੈਲੀਵਿਜ਼ਨ ਹੋਸਟ ਮਾਰੀਆ ਮੇਨੂਨੋਸ ਤੋਂ ਇਲਾਵਾ ਅਮਰੀਕੀ ਟੈਲੀਵਿਜ਼ਨ ਹੋਸਟ ਜੀਨੀ ਮਾਈ ਅਤੇ ਮਿਸ ਯੂਨੀਵਰਸ 2012 ਓਲੀਵੀਆ ਕਲਪੋ ਦੁਆਰਾ ਕੀਤੀ ਗਈ ਸੀ।