ਸਮ੍ਰਿਤੀ ਇਰਾਨੀ ਨੇ ਪ੍ਰਿਅੰਕਾ-ਰਾਹੁਲ ਨੂੰ ਬਹਿਸ ਲਈ ਦਿੱਤੀ ਚੁਣੌਤੀ, ਕਿਹਾ ਭਰਾ-ਭੈਣ ਸਮਾਂ ਅਤੇ ਤਰੀਕ ਦੱਸਣ, ਦੋਵਾਂ ਲਈ ਭਾਜਪਾ ਬੁਲਾਰੇ ਹੀ ਕਾਫੀ

ਸਮ੍ਰਿਤੀ ਇਰਾਨੀ ਨੇ ਪ੍ਰਿਅੰਕਾ-ਰਾਹੁਲ ਨੂੰ ਬਹਿਸ ਲਈ ਦਿੱਤੀ ਚੁਣੌਤੀ, ਕਿਹਾ ਭਰਾ-ਭੈਣ ਸਮਾਂ ਅਤੇ ਤਰੀਕ ਦੱਸਣ, ਦੋਵਾਂ ਲਈ ਭਾਜਪਾ ਬੁਲਾਰੇ ਹੀ ਕਾਫੀ

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਦੋਹਾਂ ਭੈਣ-ਭਰਾਵਾਂ ਲਈ ਭਾਜਪਾ ਦਾ ਇਕ ਹੀ ਬੁਲਾਰਾ ਕਾਫੀ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਕੋਲ ਕਿੰਨੀ ਤਾਕਤ ਹੈ।

ਦੇਸ਼ ਵਿਚ ਇਸ ਸਮੇਂ ਚੋਣਾਂ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ। ਯੂਪੀ ਦੇ ਅਮੇਠੀ ਤੋਂ ਭਾਜਪਾ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਸਮ੍ਰਿਤੀ ਨੇ ਕਿਹਾ ਕਿ ਰਾਹੁਲ-ਪ੍ਰਿਅੰਕਾ ਨੂੰ ਆਪਣਾ ਚੈਨਲ, ਐਂਕਰ, ਅੰਕ, ਸਥਾਨ, ਸਮਾਂ ਅਤੇ ਤਾਰੀਖ ਚੁਣਨੀ ਚਾਹੀਦੀ ਹੈ, ਅਸੀਂ ਬਹਿਸ ਲਈ ਤਿਆਰ ਹਾਂ।

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਦੋਹਾਂ ਭੈਣ-ਭਰਾਵਾਂ ਲਈ ਭਾਜਪਾ ਦਾ ਇਕ ਹੀ ਬੁਲਾਰਾ ਕਾਫੀ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਕੋਲ ਕਿੰਨੀ ਤਾਕਤ ਹੈ। ਸਮ੍ਰਿਤੀ ਦੇ ਬਿਆਨ ‘ਤੇ ਕਾਂਗਰਸ ਬੁਲਾਰਾ ਸੁਪ੍ਰੀਆ ਸ਼੍ਰੀਨੇਟ ਨੇ ਪਲਟਵਾਰ ਕੀਤਾ। ਸੁਪ੍ਰੀਆ ਨੇ ਕਿਹਾ- ਤੁਹਾਡਾ (ਸਮ੍ਰਿਤੀ) ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲ ਕਰਨ ਦਾ ਕੱਦ ਨਹੀਂ ਹੈ। ਮੈਂ ਤੁਹਾਨੂੰ ਮੇਰੇ ਨਾਲ ਬਹਿਸ ਕਰਨ ਦੀ ਚੁਣੌਤੀ ਦਿੰਦੀ ਹਾਂ। ਥਾਂ ਤੁਹਾਡੀ ਹੋਵੇਗੀ, ਦਿਨ ਵੀ ਤੁਹਾਡਾ ਹੋਵੇਗਾ, ਮੁੱਦਾ ਵੀ ਤੁਹਾਡਾ ਹੋਵੇਗਾ, ਕੀ ਤੁਹਾਡੇ ਵਿੱਚ ਹਿੰਮਤ ਹੈ?

ਲੋਕ ਸਭਾ ਚੋਣਾਂ ਦੇ ਪਹਿਲੇ, ਦੂਜੇ ਅਤੇ ਤੀਜੇ ਪੜਾਅ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਚੌਥੇ ਪੜਾਅ ਲਈ 13 ਮਈ ਅਤੇ ਪੰਜਵੇਂ ਪੜਾਅ ਲਈ 20 ਮਈ ਨੂੰ ਵੋਟਿੰਗ ਹੋਣੀ ਹੈ। ਪੰਜਵੇਂ ਗੇੜ ‘ਚ ਯੂਪੀ, ਅਮੇਠੀ ਅਤੇ ਰਾਏਬਰੇਲੀ ਦੀਆਂ ਹਾਈ ਪ੍ਰੋਫਾਈਲ ਸੀਟਾਂ ‘ਤੇ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਦੇ ਨਾਲ-ਨਾਲ ਅਮੇਠੀ ਤੋਂ ਵੀ ਚੋਣ ਲੜਨਗੇ। ਪਰ ਇਸ ਵਾਰ ਰਾਹੁਲ ਗਾਂਧੀ ਅਮੇਠੀ ਤੋਂ ਨਹੀਂ ਸਗੋਂ ਰਾਏਬਰੇਲੀ ਤੋਂ ਚੋਣ ਲੜਨਗੇ। ਕਾਂਗਰਸ ਨੇ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਨਾਲ ਜੁੜੇ ਰਹੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੇ ਖਿਲਾਫ ਮੈਦਾਨ ‘ਚ ਉਤਾਰਿਆ ਹੈ।