ਸੁਕੇਸ਼ ਚੰਦਰਸ਼ੇਖਰ ਨੇ ਖੋਲ੍ਹੇ ਜੈਕਲੀਨ ਫਰਨਾਂਡੀਜ਼ ਦੇ ਸਾਰੇ ਰਾਜ਼, ਜੈਕਲੀਨ ਨਾਲ ਹੋਈ ਗੱਲਬਾਤ ਕੀਤੀ ਵਾਇਰਲ

ਸੁਕੇਸ਼ ਚੰਦਰਸ਼ੇਖਰ ਨੇ ਖੋਲ੍ਹੇ ਜੈਕਲੀਨ ਫਰਨਾਂਡੀਜ਼ ਦੇ ਸਾਰੇ ਰਾਜ਼, ਜੈਕਲੀਨ ਨਾਲ ਹੋਈ ਗੱਲਬਾਤ ਕੀਤੀ ਵਾਇਰਲ

ਸੁਕੇਸ਼ ਦੇ ਵਕੀਲ ਦਾ ਦਾਅਵਾ ਹੈ ਕਿ ਦੋਵਾਂ ਵਿਚਾਲੇ ਹੋਈ ਇਸ ਗੱਲਬਾਤ ‘ਚ ਜੈਕਲੀਨ ਸੁਕੇਸ਼ ਨੂੰ ਸੌਰੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਸੁਕੇਸ਼ ਤੋਂ ਮੁਆਫੀ ਮੰਗਣ ਦੇ ਨਾਲ-ਨਾਲ ਉਹ ਸੁਕੇਸ਼ ਨੂੰ ਆਈ ਲਵ ਯੂ ਵੀ ਕਹਿ ਰਹੀ ਹੈ।

ਜੈਕਲੀਨ ਫਰਨਾਂਡੀਜ਼ ਅਤੇ ਸੁਕੇਸ਼ ਚੰਦਰਸ਼ੇਖਰ ਦੀ ਦੋਸਤੀ ਹੁਣ ਜਗਜਾਹਿਰ ਹੈ। 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਇਕ ਹੋਰ ਖੁਲਾਸਾ ਹੋਇਆ ਹੈ। ਇਸ ਮਾਮਲੇ ‘ਚ ਹਰ ਰੋਜ਼ ਨਵੇਂ ਅਪਡੇਟ ਆਉਂਦੇ ਰਹਿੰਦੇ ਹਨ। ਹਾਲ ਹੀ ‘ਚ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨੇ ਆਪਣੀ ਅਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਵਿਚਾਲੇ ਹੋਈ ਗੱਲਬਾਤ ਨੂੰ ਜਾਰੀ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੁਕੇਸ਼ ਨੇ ਖੁਦ ਇਸ ਚੈਟ ਨੂੰ ਆਪਣੇ ਵਕੀਲ ਰਾਹੀਂ ਸ਼ੇਅਰ ਕੀਤਾ ਹੈ। ਜੈਕਲੀਨ ਫਰਨਾਂਡੀਜ਼ ਨਾਲ ਸੁਕੇਸ਼ ਚੰਦਰਸ਼ੇਖਰ ਦੀ ਗੱਲਬਾਤ ਸਾਹਮਣੇ ਆਈ ਹੈ। ਸੁਕੇਸ਼ ਦੇ ਵਕੀਲ ਦਾ ਦਾਅਵਾ ਹੈ ਕਿ ਇਹ ਚੈਟ ਜੈਕਲੀਨ ਫਰਨਾਂਡੀਜ਼ ਅਤੇ ਸੁਕੇਸ਼ ਵਿਚਕਾਰ ਹੈ। ਦੋਵਾਂ ਵਿਚਾਲੇ ਹੋਈ ਇਸ ਗੱਲਬਾਤ ‘ਚ ਜੈਕਲੀਨ ਸੁਕੇਸ਼ ਨੂੰ ਸੌਰੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਸੁਕੇਸ਼ ਤੋਂ ਮੁਆਫੀ ਮੰਗਣ ਦੇ ਨਾਲ-ਨਾਲ ਉਹ ਆਈ ਲਵ ਯੂ ਵੀ ਕਹਿ ਰਹੀ ਹੈ।

ਸੁਕੇਸ਼ ਚੰਦਰਸ਼ੇਖਰ ਦੇ ਵਕੀਲ ਦਾ ਦਾਅਵਾ ਹੈ ਕਿ ਇਹ ਗੱਲਬਾਤ ਸਾਲ 2021 ਵਿੱਚ ਹੋਈ ਸੀ ਜਦੋਂ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਚੈਟ ਇਸ ਲਈ ਸਾਹਮਣੇ ਆਈ ਹੈ ਕਿਉਂਕਿ ਹਾਲ ਹੀ ‘ਚ ਇਕ ਚੈਟ ਵਾਇਰਲ ਹੋਈ ਸੀ, ਜਿਸ ‘ਚ ਜੈਕਲੀਨ ਨੇ ਸੁਕੇਸ਼ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਚਿੱਠੀ ਵਿੱਚ ਸੁਕੇਸ਼ ਨੇ ਆਪਣੀ ਅਤੇ ਜੈਕਲੀਨ ਦੀ ਚੈਟ ਦੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ।

ਜਿਕਰਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜੇਲ ‘ਚ ਬੈਠ ਕੇ ਸੁਕੇਸ਼ ਉਸ ਨੂੰ ਮੈਸੇਜ ਕਰ ਰਿਹਾ ਸੀ। ਇਸਦੇ ਨਾਲ ਹੀ, ਜੈਕਲੀਨ ਨੇ ਅਦਾਲਤ ਅਤੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਨੂੰ ਆਪਣੀ ਜਾਨ ਦਾ ਖ਼ਤਰਾ ਹੈ। ਇਸ ਅਪੀਲ ਤੋਂ ਬਾਅਦ ਦੋਵਾਂ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੈਕਲੀਨ ਨੇ ਜਿੱਥੇ ਉਸ ‘ਤੇ ਦੋਸ਼ ਲਗਾਏ, ਉਥੇ ਹੀ ਸੁਕੇਸ਼ ਨੇ ਅਭਿਨੇਤਰੀ ਦੇ ਸਾਰੇ ਰਾਜ਼ ਖੋਲ੍ਹਣ ਦੀ ਧਮਕੀ ਵੀ ਦਿੱਤੀ। ਸੁਕੇਸ਼ ਨੇ ਕਿਹਾ ਸੀ ਕਿ ਉਹ ਅਭਿਨੇਤਰੀ ਦੇ ਖਿਲਾਫ ਅਣਦੇਖੇ ਸਬੂਤਾਂ ਦਾ ਖੁਲਾਸਾ ਕਰਨਗੇ, ਉਦੋਂ ਤੋਂ ਇਹ ਮਾਮਲਾ ਜ਼ੋਰ ਫੜ ਗਿਆ ਸੀ।