ਅਰਵਿੰਦ ਕੇਜਰੀਵਾਲ ਅੱਜ ਤੋਂ 3 ਦਿਨਾਂ ਦੇ ਗੁਜਰਾਤ ਦੌਰੇ ‘ਤੇ, ਕਈ ਸ਼ਹਿਰਾਂ ‘ਚ ਕਰਨਗੇ ਕਾਨਫਰੰਸਾਂ ਤੇ ਜਨਤਕ ਮੀਟਿੰਗਾਂ

ਅਰਵਿੰਦ ਕੇਜਰੀਵਾਲ ਅੱਜ ਤੋਂ 3 ਦਿਨਾਂ ਦੇ ਗੁਜਰਾਤ ਦੌਰੇ ‘ਤੇ, ਕਈ ਸ਼ਹਿਰਾਂ ‘ਚ ਕਰਨਗੇ ਕਾਨਫਰੰਸਾਂ ਤੇ ਜਨਤਕ ਮੀਟਿੰਗਾਂ

ਅਰਵਿੰਦ ਕੇਜਰੀਵਾਲ ਅਜਿਹੇ ਸਮੇਂ ਗੁਜਰਾਤ ਜਾ ਰਹੇ ਹਨ, ਜਦੋਂ ਈਡੀ ਉਨ੍ਹਾਂ ਨੂੰ ਜਲਦੀ ਹੀ ਚੌਥਾ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ। 3 ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਦਿੱਲੀ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਅਤੇ 26 ਜਨਵਰੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।

ਦੇਸ਼ ਦੀਆ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਸਭਾ 2024 ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ 3 ਦਿਨਾਂ (6, 7 ਅਤੇ 8 ਜਨਵਰੀ) ਦੇ ਗੁਜਰਾਤ ਦੌਰੇ ‘ਤੇ ਹੋਣਗੇ। ਉਹ ਸੂਬੇ ਦੇ ਕਈ ਸ਼ਹਿਰਾਂ ਦਾ ਦੌਰਾ ਕਰਨਗੇ ਅਤੇ ਵਰਕਰ ਕਾਨਫਰੰਸਾਂ ਅਤੇ ਜਨਤਕ ਮੀਟਿੰਗਾਂ ਵੀ ਕਰਨਗੇ।

ਕੇਜਰੀਵਾਲ ਅੱਜ ਜੇਲ ‘ਚ ਬੰਦ ‘ਆਪ’ ਵਿਧਾਇਕ ਚੇਤਰ ਵਸਾਵਾ ਨੂੰ ਵੀ ਮਿਲਣ ਜਾਣਗੇ। ਚੇਤਰ ਵਸਾਵਾ ‘ਤੇ ਨਰਮਦਾ ਜ਼ਿਲੇ ਦੇ ਜੰਗਲਾਤ ਵਿਭਾਗ ਦੇ ਇਕ ਸਰਕਾਰੀ ਕਰਮਚਾਰੀ ਨੂੰ ਆਪਣੇ ਘਰ ਬੁਲਾ ਕੇ ਉਸ ਦੀ ਕੁੱਟਮਾਰ ਕਰਨ ਅਤੇ ਗੋਲੀ ਚਲਾ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ। ਉਸ ਵਿਰੁੱਧ 4 ਨਵੰਬਰ 2023 ਨੂੰ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਉਸ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਚੇਤਰ ਵਸਾਵਾ ਨੇ 15 ਦਸੰਬਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਸਾਵਾ ਜੇਲ੍ਹ ਵਿੱਚ ਹੈ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਹਾਲ ਹੀ ‘ਚ ‘ਆਪ’ ਨੇਤਾ ਅਤੇ ਵਿਸਾਵਦਰ ਤੋਂ ਵਿਧਾਇਕ ਭੂਪਤ ਭਯਾਨੀ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ‘ਆਪ’ ਨੇ ਗੁਜਰਾਤ ਵਿਧਾਨ ਸਭਾ ਚੋਣਾਂ ‘ਚ 5 ਸੀਟਾਂ ਜਿੱਤੀਆਂ ਸਨ, ਭਿਆਨੀ ਦੇ ਅਸਤੀਫੇ ਤੋਂ ਬਾਅਦ ਹੁਣ ਵਿਧਾਇਕਾਂ ਦੀ ਗਿਣਤੀ 4 ਰਹਿ ਗਈ ਹੈ। ਇਸ ਦੇ ਨਾਲ ਹੀ ਬੋਟਾਦ ਦੇ ਵਿਧਾਇਕ ਉਮੇਸ਼ ਮਕਵਾਨਾ ਅਤੇ ਗਰਿਆਧਰ ਤੋਂ ਵਿਧਾਇਕ ਸੁਧੀਰ ਵਾਘਾਨੀ ਦੇ ਪਾਰਟੀ ਛੱਡਣ ਦੀ ਵੀ ਚਰਚਾ ਹੈ। ਕੇਜਰੀਵਾਲ ਦੇ ਗੁਜਰਾਤ ਦੌਰੇ ਦਾ ਇੱਕ ਕਾਰਨ ਇਹ ਵੀ ਹੈ, ਤਾਂ ਜੋ ਪਾਰਟੀ ਨੂੰ ਗੁਜਰਾਤ ਵਿੱਚ ਤਬਾਹੀ ਤੋਂ ਬਚਾਇਆ ਜਾ ਸਕੇ।

ਅਰਵਿੰਦ ਕੇਜਰੀਵਾਲ ਅਜਿਹੇ ਸਮੇਂ ਗੁਜਰਾਤ ਆ ਰਹੇ ਹਨ, ਜਦੋਂ ਈਡੀ ਉਨ੍ਹਾਂ ਨੂੰ ਜਲਦੀ ਹੀ ਚੌਥਾ ਸੰਮਨ ਭੇਜਣ ਦੀ ਤਿਆਰੀ ਕਰ ਰਿਹਾ ਹੈ। 3 ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਦਿੱਲੀ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਅਤੇ 26 ਜਨਵਰੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਦੋਸ਼ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਗ੍ਰਿਫਤਾਰ ਕੀਤਾ ਜਾ ਸਕਦਾ ਹੈ।