‘ਗਦਰ 2’ ਤੋਂ ਬਾਅਦ ਸੰਨੀ ਦਿਓਲ ਦੀ ਫੀਸ ਅਸਮਾਨ ‘ਤੇ ਪਹੁੰਚੀ, ਪਰ ਸੰਨੀ ਰਾਮਾਇਣ ‘ਚ ਹਨੂੰਮਾਨ ਦੇ ਰੋਲ ਲਈ ਫੀਸ ਘਟ ਕਰਨ ਲਈ ਤਿਆਰ

‘ਗਦਰ 2’ ਤੋਂ ਬਾਅਦ ਸੰਨੀ ਦਿਓਲ ਦੀ ਫੀਸ ਅਸਮਾਨ ‘ਤੇ ਪਹੁੰਚੀ, ਪਰ ਸੰਨੀ ਰਾਮਾਇਣ ‘ਚ ਹਨੂੰਮਾਨ ਦੇ ਰੋਲ ਲਈ ਫੀਸ ਘਟ ਕਰਨ ਲਈ ਤਿਆਰ

ਬਾਰਡਰ 2 ਲਈ ਸੰਨੀ ਦਿਓਲ ਨੂੰ 50 ਕਰੋੜ ਰੁਪਏ ਫੀਸ ਦਿਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਦੱਖਣ ਵਿੱਚ ਇੱਕ ਐਕਸ਼ਨ ਫਿਲਮ ਲਈ 75 ਕਰੋੜ ਰੁਪਏ ਦੀ ਮੰਗ ਕੀਤੀ ਹੈ।


ਪਿੱਛਲੇ ਸਾਲ ਤੱਕ ਸੰਨੀ ਦਿਓਲ ਦੇ ਸਿਤਾਰੇ ਗਰਦਿਸ਼ ਵਿਚ ਸਨ। ਸਾਲ 2023 ਸੰਨੀ ਦਿਓਲ ਲਈ ਇੱਕ ਬਲਾਕਬਸਟਰ ਰਿਹਾ ਹੈ ਕਿਉਂਕਿ ਗਦਰ 2, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਨਾਲ ਉਸਦੀ 2001 ਦੀ ਫਿਲਮ ਦਾ ਸੀਕਵਲ, ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ‘ਤੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਜਦੋਂ ਕਿ ਇਸ ਦਾ ਬਜਟ ਸਿਰਫ਼ 60 ਕਰੋੜ ਰੁਪਏ ਸੀ। ਇੰਨਾ ਹੀ ਨਹੀਂ 50 ਦਿਨ ਸਿਨੇਮਾਘਰਾਂ ‘ਚ ਰਹਿਣ ਦੇ ਬਾਵਜੂਦ ਫਿਲਮ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ।

ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਸੰਨੀ ਦਿਓਲ ਨੇ ਆਪਣੀ ਫੀਸ ਵਧਾ ਦਿੱਤੀ ਹੈ। ਪਰ ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਸਟਾਰ ਨੇ ਰਾਮਾਇਣ ਦੇ ਹਨੂੰਮਾਨ ਬਣਨ ਲਈ ਆਪਣੀ ਫੀਸ ਘਟਾ ਦਿੱਤੀ ਹੈ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਸੰਨੀ ਦਿਓਲ ਨੂੰ ਨਿਤੇਸ਼ ਤਿਵਾਰੀ ਦੀ ਮੈਗਾ ਬਜਟ ਫਿਲਮ ਰਾਮਾਇਣ ਲਈ ਚੁਣਿਆ ਗਿਆ ਹੈ, ਜਿਸ ‘ਚ ਉਨ੍ਹਾਂ ਦਾ ਰੋਲ ਹਨੂੰਮਾਨ ਹੋਵੇਗਾ। ਹਾਲਾਂਕਿ ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਪਰ ਹੁਣ ਗਦਰ 2 ਦੇ ਅਦਾਕਾਰ ਦੀ ਫੀਸ ਨਾਲ ਜੁੜੀ ਅਪਡੇਟ ਸਾਹਮਣੇ ਆਈ ਹੈ ਕਿ ਉਹ ਇਹ ਫਿਲਮ ਸਿਰਫ 45 ਕਰੋੜ ਵਿੱਚ ਕਰ ਰਹੇ ਹਨ। ਇੰਨਾ ਹੀ ਨਹੀਂ ਸੰਨੀ ਦਿਓਲ ਹਨੂੰਮਾਨ ਜੀ ਦੇ ਕਿਰਦਾਰ ਲਈ ਬਾਡੀ ਟਰਾਂਸਫਾਰਮੇਸ਼ਨ ਕਰਨ ਲਈ ਵੀ ਤਿਆਰ ਹਨ। ਇਸ ਤੋਂ ਇਲਾਵਾ ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬਾਰਡਰ 2 ਲਈ ਸੰਨੀ ਦਿਓਲ ਨੂੰ 50 ਕਰੋੜ ਰੁਪਏ ਫੀਸ ਦਿਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਦੱਖਣ ਵਿੱਚ ਇੱਕ ਐਕਸ਼ਨ ਫਿਲਮ ਲਈ 75 ਕਰੋੜ ਰੁਪਏ ਦੀ ਮੰਗ ਕੀਤੀ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ‘ਗਦਰ 2’ ਦੀ ਕੁੱਲ ਕੁਲੈਕਸ਼ਨ 456 ਕਰੋੜ ਰੁਪਏ ਹੈ। ‘ਗਦਰ 2’ ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਨੇ ਆਪਣੀਆਂ ਮਤਰੇਈਆਂ ਭੈਣਾਂ ਈਸ਼ਾ ਅਤੇ ਅਹਾਨਾ ਦਿਓਲ ਨਾਲ ਵੀ ਦੋਸਤੀ ਕਰ ਲਈ ਹੈ।