ਜਲੰਧਰ ਪੱਛਮੀ ਜ਼ਿਮਨੀ ਚੋਣ : ਅਕਾਲੀ ਉਮੀਦਵਾਰ ਸੁਰਜੀਤ ਕੌਰ ਸਵੇਰੇ ‘ਆਪ’ ‘ਚ ਸ਼ਾਮਲ, ਸ਼ਾਮ ਨੂੰ ਫਿਰ ਅਕਾਲੀ ਦਲ ਚ ਸ਼ਾਮਿਲ

ਜਲੰਧਰ ਪੱਛਮੀ ਜ਼ਿਮਨੀ ਚੋਣ : ਅਕਾਲੀ ਉਮੀਦਵਾਰ ਸੁਰਜੀਤ ਕੌਰ ਸਵੇਰੇ ‘ਆਪ’ ‘ਚ ਸ਼ਾਮਲ, ਸ਼ਾਮ ਨੂੰ ਫਿਰ ਅਕਾਲੀ ਦਲ ਚ ਸ਼ਾਮਿਲ

ਅਕਾਲੀ ਦਲ ਦੇ ਬਾਗੀ ਆਗੂ ਤਕੜੀ ਚੋਣ ਨਿਸ਼ਾਨ ’ਤੇ ਸੁਰਜੀਤ ਕੌਰ ਦੀ ਹਮਾਇਤ ਵਿੱਚ ਮੈਦਾਨ ਵਿੱਚ ਡਟੇ ਹੋਏ ਹੈ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਦੀ ਸਿਫਾਰਿਸ਼ ‘ਤੇ ਸੁਰਜੀਤ ਕੌਰ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ।

ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ਲਈ ਸਾਰੀਆਂ ਹੀ ਰਾਜਨਿਤਿਕ ਪਾਰਟੀਆਂ ਨੇ ਜ਼ੋਰ ਲਾਇਆ ਹੋਇਆ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਮੰਗਲਵਾਰ ਨੂੰ ਵੱਡੀ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਸਵੇਰੇ ਅਕਾਲੀ ਦਲ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਈ। ਪਰ ਇਕ ਵਾਰ ਫਿਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿੱਚ ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਨਜ਼ਰ ਆਈ।

ਸੁਰਜੀਤ ਕੌਰ ਦੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਸੀ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਉਸ ‘ਤੇ ਕੁਝ ਘੰਟਿਆਂ ਵਿਚ ਘਰ ਵਾਪਸੀ ਲਈ ਦਬਾਅ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿੱਥੇ ਸਵੇਰੇ ਸੁਰਜੀਤ ਕੌਰ ਦੇ ‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਆਗੂਆਂ ਦੇ ਕਮਜ਼ੋਰ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ, ਉੱਥੇ ਹੀ ਸ਼ਾਮ ਤੱਕ ਬਾਗੀ ਆਗੂਆਂ ਨੇ ਵੱਡਾ ਸਿਆਸੀ ਹੰਗਾਮਾ ਕਰਕੇ ਆਪਣੇ ਸਾਰੇ ਵਿਰੋਧੀਆਂ ਨੂੰ ਹਰਾ ਦਿੱਤਾ ਹੈ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਆਗੂਆਂ ਨੂੰ ਇੱਕ ਵਾਰ ਫਿਰ ਕਿਤੇ ਨਾ ਕਿਤੇ ਝਟਕਾ ਲੱਗਾ ਹੈ। ਕਿਉਂਕਿ ਅਕਾਲੀ ਉਮੀਦਵਾਰ ਸੁਰਜੀਤ ਕੌਰ ਤਕੜੀ ਚੋਣ ਨਿਸ਼ਾਨ ’ਤੇ ਹੀ ਚੋਣ ਲੜੇਗੀ।

ਅਕਾਲੀ ਦਲ ਦੇ ਬਾਗੀ ਆਗੂ ਤਕੜੀ ਚੋਣ ਨਿਸ਼ਾਨ ’ਤੇ ਸੁਰਜੀਤ ਕੌਰ ਦੀ ਹਮਾਇਤ ਵਿੱਚ ਮੈਦਾਨ ਵਿੱਚ ਡਟੇ ਹੋਏ ਹਨ। ਪਰ ਇਸ ਸਿਆਸੀ ਹਲਚਲ ਨੇ ਸੁਖਬੀਰ ਬਾਦਲ ਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਦੀ ਸਿਫਾਰਿਸ਼ ‘ਤੇ ਸੁਰਜੀਤ ਕੌਰ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ। ਅਕਾਲੀ ਦਲ ਨੇ ਹੱਥ ਪਿੱਛੇ ਖਿੱਚ ਲਏ ਸਨ। ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਦੀ ਜਲੰਧਰ ਜ਼ਿਮਨੀ ਚੋਣ ‘ਚ ਵੋਟਿੰਗ ਤੋਂ ਪਹਿਲਾਂ ਭਾਰੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ।