‘ਆਪ’ ਦੀ ਸੰਸਦ ਮੈਂਬਰ ਮਾਲੀਵਾਲ ਦਾ ਦੇਰ ਰਾਤ ਹੋਇਆ ਮੈਡੀਕਲ, ਕੇਜਰੀਵਾਲ ਦੇ ਪੀਏ ‘ਤੇ ਕੁੱਟਮਾਰ ਦੇ ਦੋਸ਼

‘ਆਪ’ ਦੀ ਸੰਸਦ ਮੈਂਬਰ ਮਾਲੀਵਾਲ ਦਾ ਦੇਰ ਰਾਤ ਹੋਇਆ ਮੈਡੀਕਲ, ਕੇਜਰੀਵਾਲ ਦੇ ਪੀਏ ‘ਤੇ ਕੁੱਟਮਾਰ ਦੇ ਦੋਸ਼

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਸਵਾਤੀ ਮਾਲੀਵਾਲ ਮਾਮਲੇ ‘ਚ ਅਰਵਿੰਦ ਕੇਜਰੀਵਾਲ ਨੂੰ ਕੋਈ ਪਛਤਾਵਾ ਨਹੀਂ ਹੈ। ਕੇਜਰੀਵਾਲ ਦਾ ਪੀਏ ਉਨ੍ਹਾਂ ਨਾਲ ਘੁੰਮ ਰਿਹਾ ਹੈ।

ਸਵਾਤੀ ਮਾਲੀਵਾਲ ਦੀ ਗਿਣਤੀ ‘ਆਪ’ ਦੀ ਜੁਝਾਰੂ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਹਮਲੇ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਦਿੱਲੀ ਪੁਲਸ ਵੀਰਵਾਰ ਰਾਤ ਕਰੀਬ 11 ਵਜੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਏਮਜ਼ ਪਹੁੰਚੀ। ਮੈਡੀਕਲ ਤੋਂ ਬਾਅਦ ਮਾਲੀਵਾਲ ਸਵੇਰੇ 3.15 ਵਜੇ ਏਮਜ਼ ਤੋਂ ਰਵਾਨਾ ਹੋਏ ਅਤੇ 3:30 ਵਜੇ ਆਪਣੇ ਘਰ ਪਹੁੰਚੀ।

ਇਸਦੇ ਨਾਲ ਹੀ ਸਿਵਲ ਲਾਈਨ ਥਾਣੇ ਦੀ ਇੱਕ ਟੀਮ ਕੁੱਟਮਾਰ ਦੇ ਦੋਸ਼ੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ (ਪੀਏ) ਬਿਭਵ ਕੁਮਾਰ ਦੇ ਘਰ ਭੇਜੀ ਗਈ। ਹਾਲਾਂਕਿ ਉਹ ਫਿਲਹਾਲ ਪੰਜਾਬ ‘ਚ ਹੈ, ਪਰ ਦਿੱਲੀ ਪਰਤਦੇ ਹੀ ਪੁਲਸ ਉਸ ਤੋਂ ਪੁੱਛਗਿੱਛ ਕਰੇਗੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਵੀਰਵਾਰ ਸਵੇਰੇ ਉਸ ਨੂੰ ਤਲਬ ਕੀਤਾ।

ਬਿਭਵ ਨੂੰ ਅੱਜ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਹੈ। 14 ਮਈ ਨੂੰ ਸੰਜੇ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸਵਾਤੀ ਮਾਲੀਵਾਲ ਨਾਲ ਅਸ਼ਲੀਲਤਾ ਦੀ ਗੱਲ ਕਬੂਲੀ ਸੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ, ’13 ਮਈ ਨੂੰ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ। ਸਵਾਤੀ ਮਾਲੀਵਾਲ ਸਵੇਰੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਡਰਾਇੰਗ ਰੂਮ ‘ਚ ਕੇਜਰੀਵਾਲ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਮੁੱਖ ਮੰਤਰੀ ਦੇ ਪੀਏ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਸਵਾਤੀ ਮਾਲੀਵਾਲ ਮਾਮਲੇ ‘ਚ ਅਰਵਿੰਦ ਕੇਜਰੀਵਾਲ ਨੂੰ ਕੋਈ ਪਛਤਾਵਾ ਨਹੀਂ ਹੈ। ਇਸ ਮਾਮਲੇ ਦਾ ਮੁਲਜ਼ਮ ਉਨ੍ਹਾਂ ਨਾਲ ਘੁੰਮ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕੇਜਰੀਵਾਲ ਕੋਲ ਔਰਤਾਂ ਦੇ ਸਨਮਾਨ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।