ਤਸਲੀਮਾ ਨਸਰੀਨ ਨੂੰ ਮਿਲਿਆ ਭਾਰਤੀ ਨਿਵਾਸ ਪਰਮਿਟ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗੀ ਸੀ ਮਦਦ

ਤਸਲੀਮਾ ਨਸਰੀਨ ਨੂੰ ਮਿਲਿਆ ਭਾਰਤੀ ਨਿਵਾਸ ਪਰਮਿਟ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗੀ ਸੀ ਮਦਦ

ਪਰਮਿਟ ਮਿਲਣ ਤੋਂ ਬਾਅਦ ਲੇਖਿਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।

ਭਾਰਤ ਸਰਕਾਰ ਨੇ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦੇ ਰਿਹਾਇਸ਼ੀ ਪਰਮਿਟ ਨੂੰ ਵਧਾ ਦਿੱਤਾ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦੇ ਭਾਰਤੀ ਨਿਵਾਸ ਪਰਮਿਟ ਨੂੰ ਵਧਾ ਦਿੱਤਾ ਹੈ। ਪਰਮਿਟ ਮਿਲਣ ਤੋਂ ਬਾਅਦ ਲੇਖਿਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।

ਬੰਗਲਾਦੇਸ਼ੀ ਲੇਖਕ ਨੇ 22 ਅਕਤੂਬਰ ਨੂੰ ਗ੍ਰਹਿ ਮੰਤਰੀ ਤੋਂ ਮਦਦ ਮੰਗੀ ਸੀ। ਉਨ੍ਹਾਂ ਲਿਖਿਆ ਕਿ ਮੇਰੇ ਭਾਰਤੀ ਨਿਵਾਸ ਪਰਮਿਟ ਦੀ ਮਿਆਦ ਜੁਲਾਈ ‘ਚ ਖਤਮ ਹੋ ਗਈ ਹੈ ਅਤੇ ਗ੍ਰਹਿ ਮੰਤਰਾਲਾ ਇਸ ਨੂੰ ਰੀਨਿਊ ਨਹੀਂ ਕਰ ਰਿਹਾ ਹੈ। ਤਸਲੀਮਾ ਨੇ ਲਿਖਿਆ ਸੀ ਕਿ ਭਾਰਤ ਮੇਰਾ ਦੂਜਾ ਘਰ ਹੈ ਅਤੇ 22 ਜੁਲਾਈ ਤੋਂ ਬਾਅਦ ਪਰਮਿਟ ਰੀਨਿਊ ਨਾ ਹੋਣ ਕਾਰਨ ਮੈਂ ਪਰੇਸ਼ਾਨ ਹਾਂ। ਜੇਕਰ ਸਰਕਾਰ ਮੈਨੂੰ ਭਾਰਤ ਵਿੱਚ ਰਹਿਣ ਦੀ ਇਜਾਜ਼ਤ ਦਿੰਦੀ ਹੈ ਤਾਂ ਮੈਂ ਧੰਨਵਾਦੀ ਹੋਵਾਂਗੀ। ਬੰਗਲਾਦੇਸ਼ ਇਸ ਸਮੇਂ ਗੰਭੀਰ ਸੱਤਾ ਸੰਘਰਸ਼ ਦਾ ਸਾਹਮਣਾ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਸਥਿਤੀ ਅਸਥਿਰ ਬਣੀ ਹੋਈ ਹੈ।

ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਇਸ ਸਮੇਂ ਲੋਕਤੰਤਰੀ ਸੰਸਥਾਵਾਂ ਨੂੰ ਬਹਾਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਤਸਲੀਮਾ ਦੀਆਂ ਲਿਖਤਾਂ ਕਾਰਨ 1994 ਵਿੱਚ ਬੰਗਲਾਦੇਸ਼ ਵਿੱਚ ਉਸ ਵਿਰੁੱਧ ਫਤਵਾ ਜਾਰੀ ਕੀਤਾ ਗਿਆ ਸੀ। ਇਸ ਦਾ ਕਾਰਨ ਉਸ ਦੀਆਂ ਕਿਤਾਬਾਂ ਸਨ। ਉਸ ਦਾ ਨਾਵਲ ‘ਲੱਜਾ’ (1993) ਅਤੇ ਉਸ ਦੀ ਸਵੈ-ਜੀਵਨੀ ‘ਅਮਰ ਮਾਏਬੇਲਾ’ (1998) ਇਸ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।