ਰੂਸ ‘ਚ 3 ਥਾਵਾਂ ‘ਤੇ ਅੱਤਵਾਦੀ ਹਮਲੇ, ਅੱਤਵਾਦੀਆਂ ਨੇ ਚਰਚ, ਯਹੂਦੀ ਮੰਦਰ ਅਤੇ ਪੁਲਿਸ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ

ਰੂਸ ‘ਚ 3 ਥਾਵਾਂ ‘ਤੇ ਅੱਤਵਾਦੀ ਹਮਲੇ, ਅੱਤਵਾਦੀਆਂ ਨੇ ਚਰਚ, ਯਹੂਦੀ ਮੰਦਰ ਅਤੇ ਪੁਲਿਸ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ

ਰੂਸੀ ਸਮਾਚਾਰ ਏਜੰਸੀ TASS ਨੇ ਦੱਸਿਆ ਕਿ ਹਮਲਾਵਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਦੇ ਮੈਂਬਰ ਸਨ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸ ਦੇ ਦਾਗੇਸਤਾਨ ‘ਚ ਹੋਇਆ ਹਮਲਾ ਇਸ ਸਾਲ ਦਾ ਦੂਜਾ ਵੱਡਾ ਅੱਤਵਾਦੀ ਹਮਲਾ ਹੈ।

ਰੂਸ ‘ਚ ਐਤਵਾਰ ਨੂੰ ਹੋਏ ਅਤਵਾਦੀ ਹਮਲੇ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ ਹੈ। ਐਤਵਾਰ (23 ਜੂਨ) ਨੂੰ ਰੂਸ ਦੇ ਦਾਗੇਸਤਾਨ ਵਿੱਚ ਅੱਤਵਾਦੀਆਂ ਨੇ ਦੋ ਚਰਚਾਂ, ਇੱਕ ਸਿਨਾਗੌਗ (ਯਹੂਦੀ ਮੰਦਰ) ਅਤੇ ਇੱਕ ਪੁਲਿਸ ਚੌਕੀ ਉੱਤੇ ਹਮਲਾ ਕੀਤਾ। ਇਸ ਵਿੱਚ ਇੱਕ ਪੁਜਾਰੀ ਅਤੇ 8 ਪੁਲਿਸ ਵਾਲਿਆਂ ਸਮੇਤ ਕੁੱਲ 9 ਦੀ ਮੌਤ ਹੋ ਗਈ। 25 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ 4 ਅੱਤਵਾਦੀ ਵੀ ਮਾਰੇ ਗਏ ਹਨ। ਰੂਸ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਵੀ ਇੱਕ ਬਿਆਨ ਵਿੱਚ ਹਮਲੇ ਦੀ ਪੁਸ਼ਟੀ ਕੀਤੀ ਹੈ।

ਦਾਗੇਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਪ੍ਰਾਰਥਨਾ ਸਥਾਨ ਅਤੇ ਇੱਕ ਚਰਚ ‘ਤੇ ਗੋਲੀਬਾਰੀ ਕੀਤੀ। ਇਨ੍ਹਾਂ ‘ਚ ਚਾਰ ਅੱਤਵਾਦੀ ਮਾਰੇ ਗਏ। ਕੁਝ ਭੱਜ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅਲਜਜ਼ੀਰਾ ਨਿਊਜ਼ ਨੈੱਟਵਰਕ ਦੇ ਮੁਤਾਬਕ ਡਰਬੇਂਟ ਵਿਚ ਇਕ ਸਿਨਾਗੌਗ ਅਤੇ ਚਰਚ ਵਿਚ ਅੱਤਵਾਦੀ ਹਮਲੇ ਕਾਰਨ ਅੱਗ ਲੱਗ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਹਮਲਾਵਰ ਇੱਕ ਕਾਰ ਵਿੱਚ ਭੱਜਦੇ ਹੋਏ ਦਿਖਾਈ ਦਿੱਤੇ। ਅੱਤਵਾਦੀਆਂ ਨੇ ਇਕ ਹੋਰ ਯਹੂਦੀ ਮੰਦਰ ‘ਤੇ ਵੀ ਗੋਲੀਬਾਰੀ ਕੀਤੀ। ਚੰਗੀ ਗੱਲ ਇਹ ਸੀ ਕਿ ਉਸ ਸਮੇਂ ਉੱਥੇ ਕੋਈ ਨਹੀਂ ਸੀ।

ਰੂਸੀ ਸਮਾਚਾਰ ਏਜੰਸੀ TASS ਨੇ ਦੱਸਿਆ ਕਿ ਹਮਲਾਵਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਦੇ ਮੈਂਬਰ ਸਨ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸ ਦੇ ਦਾਗੇਸਤਾਨ ‘ਚ ਹੋਇਆ ਹਮਲਾ ਇਸ ਸਾਲ ਦਾ ਦੂਜਾ ਵੱਡਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਵੀ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 143 ਲੋਕਾਂ ਦੀ ਮੌਤ ਹੋ ਗਈ ਸੀ। ਆਈਐਸਆਈਐਸ-ਕੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਰੂਸ ਨੇ ਇਸ ‘ਚ ਯੂਕਰੇਨ ਦੀ ਮਿਲੀਭੁਗਤ ਦਾ ਦੋਸ਼ ਲਗਾਇਆ ਸੀ। ਪੁਤਿਨ 18 ਮਾਰਚ ਨੂੰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ। ਹਮਲਾ ਪੰਜ ਦਿਨ ਬਾਅਦ ਹੋਇਆ ਸੀ।