ਜੇਕਰ 2024 ‘ਚ I.N.D.I.A ਦੀ ਸਰਕਾਰ ਬਣੀ ਤਾਂ ਖੜਗੇ ਜਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਉਮੀਦਵਾਰ ਹੋ ਸਕਦੇ ਹਨ : ਸ਼ਸ਼ੀ ਥਰੂਰ

ਜੇਕਰ 2024 ‘ਚ I.N.D.I.A ਦੀ ਸਰਕਾਰ ਬਣੀ ਤਾਂ ਖੜਗੇ ਜਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਉਮੀਦਵਾਰ ਹੋ ਸਕਦੇ ਹਨ : ਸ਼ਸ਼ੀ ਥਰੂਰ

ਥਰੂਰ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ ਕਿਉਂਕਿ ਵਿਰੋਧੀ ਧਿਰ ਇਕਜੁੱਟ ਹੋ ਗਈ ਹੈ ਅਤੇ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ I.N.D.I.A ਗਠਜੋੜ ਭਾਜਪਾ ਦੀ ਅਗਵਾਈ ਵਾਲੇ NDA ਨੂੰ ਹਰਾ ਕੇ ਸੱਤਾ ‘ਚ ਆਵੇਗਾ।

ਦੇਸ਼ ਵਿਚ ਲੋਕਸਭਾ 2024 ਚੋਣਾਂ ਨੂੰ ਲੈ ਕੇ ਬਿਗੁਲ ਵੱਜ ਚੁਕਿਆ ਹੈ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜੇਕਰ I.N.D.I.A ਗਠਜੋੜ 2024 ਦੀਆਂ ਲੋਕ ਸਭਾ ਚੋਣਾਂ ਜਿੱਤਦਾ ਹੈ, ਤਾਂ ਰਾਹੁਲ ਗਾਂਧੀ ਜਾਂ ਮਲਿਕਾਰਜੁਨ ਖੜਗੇ ਪ੍ਰਧਾਨ ਮੰਤਰੀ ਉਮੀਦਵਾਰ ਬਣ ਸਕਦੇ ਹਨ, ਕਿਉਂਕਿ ਕਈ ਤਰੀਕਿਆਂ ਨਾਲ ਕਾਂਗਰਸ ਵੰਸ਼ਵਾਦ ਦੀ ਪਾਰਟੀ ਹੈ।

ਤਿਰੂਵਨੰਤਪੁਰਮ ਵਿੱਚ ਇੱਕ ਸਮਾਗਮ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨਗੇ। ਇਸ ਦੇ ਜਵਾਬ ‘ਚ ਉਨ੍ਹਾਂ ਇਹ ਗੱਲ ਕਹੀ। ਥਰੂਰ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ ਕਿਉਂਕਿ ਵਿਰੋਧੀ ਧਿਰ ਇਕਜੁੱਟ ਹੋ ਗਈ ਹੈ ਅਤੇ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ I.N.D.I.A ਗਠਜੋੜ ਭਾਜਪਾ ਦੀ ਅਗਵਾਈ ਵਾਲੇ NDA ਨੂੰ ਹਰਾ ਕੇ ਸੱਤਾ ‘ਚ ਆਵੇਗਾ।

ਥਰੂਰ ਨੇ ਕਿਹਾ ਕਿ ਨਤੀਜੇ ਆਉਣ ਤੋਂ ਬਾਅਦ ਇਸ ਗਠਜੋੜ ਦੇ ਆਗੂਆਂ ਨੂੰ ਇਕੱਠੇ ਹੋ ਕੇ ਉਮੀਦਵਾਰ ਦੀ ਚੋਣ ਕਰਨੀ ਪਵੇਗੀ। ਮੇਰਾ ਅੰਦਾਜ਼ਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਮਲਿਕਾਰਜੁਨ ਖੜਗੇ ਦਾ ਨਾਂ ਦਿੱਤਾ ਜਾ ਸਕਦਾ ਹੈ, ਅਜਿਹੇ ‘ਚ ਉਹ ਦੇਸ਼ ਦੇ ਪਹਿਲੇ ਦਲਿਤ ਪ੍ਰਧਾਨ ਮੰਤਰੀ ਹੋਣਗੇ। ਥਰੂਰ ਨੇ ਕਿਹਾ ਕਿ ਖੜਗੇ ਤੋਂ ਇਲਾਵਾ ਰਾਹੁਲ ਗਾਂਧੀ ਦਾ ਨਾਂ ਦਿੱਤਾ ਜਾ ਸਕਦਾ ਹੈ ਕਿਉਂਕਿ ਕਈ ਤਰੀਕਿਆਂ ਨਾਲ ਕਾਂਗਰਸ ਇਕ ਪਰਿਵਾਰ ਦੁਆਰਾ ਚਲਾਈ ਜਾ ਰਹੀ ਹੈ।

ਥਰੂਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਬਾਖੂਬੀ ਨਿਭਾਉਣ ਦੇ ਯੋਗ ਹੋਣਗੇ। ਥਰੂਰ ਨੇ ਪ੍ਰੋਗਰਾਮ ‘ਚ ਮੌਜੂਦ ਨੌਜਵਾਨਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਸਿਰਫ ਉਨ੍ਹਾਂ ਦੇ ਗੁਣਾਂ ਨੂੰ ਦੇਖ ਕੇ ਨਹੀਂ ਕੀਤਾ ਜਾਂਦਾ ਹੈ। ਸਾਡਾ ਸਿਸਟਮ ਅਮਰੀਕੀ ਸਿਸਟਮ ਨਾਲੋਂ ਬਹੁਤ ਵੱਖਰਾ ਹੈ। ਸੰਸਦੀ ਪ੍ਰਣਾਲੀ ਦਾ ਮਤਲਬ ਹੈ ਕਿ ਪਾਰਟੀ ਇਹ ਤੈਅ ਕਰੇਗੀ ਕਿ ਅਜਿਹੇ ਮੌਕੇ ਕਿਸ ਨੂੰ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਇਹ ਵੀ ਤੈਅ ਕਰਦੀ ਹੈ ਕਿ ਭਾਰਤ ਵਿੱਚ ਚੋਣਾਂ ਲੜਨ ਲਈ ਟਿਕਟ ਕਿਸ ਨੂੰ ਦਿੱਤੀ ਜਾਵੇਗੀ। ਜਦੋਂ ਕਿ ਅਮਰੀਕਾ ਵਿਚ ਇਸ ਨੂੰ ਵੋਟਰ ਚੁਣਦੇ ਹਨ। ਭਾਰਤ ਵਿੱਚ ਓਬਾਮਾ ਵਰਗਾ ਕਰੀਅਰ ਬਣਾਉਣਾ ਸੰਭਵ ਨਹੀਂ ਹੈ। ਸਾਡਾ ਦੇਸ਼ ਬਹੁਤ ਵੱਡਾ ਹੈ। ਇੱਥੇ 543 ਲੋਕ ਸਭਾ ਸੀਟਾਂ ਹਨ, ਇਸ ਲਈ ਕਿਸੇ ਇੱਕ ਵਿਅਕਤੀ ਦੀ ਕਾਬਲੀਅਤ ਮਾਇਨੇ ਨਹੀਂ ਰੱਖਦੀ।