ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ‘ਤੇ ਵੱਡੀ ਘਟਨਾ : ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਲੋਕ ਸਭਾ ‘ਚ ਕੁੱਦ ਪਏ, ਪੀਲੀ ਗੈਸ ਛੱਡੀ

ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ‘ਤੇ ਵੱਡੀ ਘਟਨਾ : ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਲੋਕ ਸਭਾ ‘ਚ ਕੁੱਦ ਪਏ, ਪੀਲੀ ਗੈਸ ਛੱਡੀ

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 2001 ‘ਚ ਸੰਸਦ ‘ਤੇ ਹਮਲਾ ਹੋਇਆ ਸੀ। ਅੱਜ ਫਿਰ ਉਸੇ ਦਿਨ ਅਜਿਹਾ ਹਮਲਾ ਹੋਇਆ ਹੈ। ਇਸ ਲਈ ਇਹ ਸੁਰੱਖਿਆ ਵਿੱਚ ਭਾਰੀ ਖਾਮੀ ਹੈ।

ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਅਤੇ ਲੋਕ ਸਭਾ ਦੀ ਕਾਰਵਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗਦੇ ਹੋਏ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਧੂੰਏਂ ਦੀਆਂ ਮੋਮਬੱਤੀਆਂ ਜਗਾਈਆਂ, ਜਿਸ ਤੋਂ ਬਾਅਦ ਪੂਰੀ ਲੋਕ ਸਭਾ ‘ਚ ਧੂੰਆਂ ਦਿਖਾਈ ਦੇਣ ਲੱਗਾ, ਹਾਲਾਂਕਿ ਬਾਅਦ ‘ਚ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਇਸ ਦੌਰਾਨ ਸਾਰੇ ਸਦਨ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਦੋਂਵਾਂ ਨੂੰ ਫੜ ਲਿਆ। ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮੈਂ ਪਹਿਲਾਂ ਉਨ੍ਹਾਂ ਨੂੰ ਫੜਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਘਟਨਾ ਨੂੰ ਦੇਖਦੇ ਹੋਏ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ 13 ਦਸੰਬਰ 2001 ਨੂੰ 5 ਅੱਤਵਾਦੀਆਂ ਨੇ ਪੁਰਾਣੀ ਸੰਸਦ ਭਵਨ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਦਿੱਲੀ ਪੁਲਿਸ ਦੇ ਜਵਾਨ ਸਮੇਤ 9 ਲੋਕ ਮਾਰੇ ਗਏ ਸਨ।

ਸਦਨ ਵਿੱਚ ਸੁਰੱਖਿਆ ਵਿੱਚ ਢਿੱਲ ਹੋਣ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, “ਲੋਕ ਸਭਾ ਸਿਫ਼ਰ ਕਾਲ ਦੌਰਾਨ ਵਾਪਰੀ ਘਟਨਾ ਦੀ ਆਪਣੇ ਪੱਧਰ ‘ਤੇ ਪੂਰੀ ਜਾਂਚ ਕਰ ਰਹੀ ਹੈ।” ਇਸ ਸਬੰਧੀ ਦਿੱਲੀ ਪੁਲਿਸ ਨੂੰ ਵੀ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਸ਼ੁਰੂਆਤੀ ਜਾਂਚ ਦੇ ਮੁਤਾਬਕ, ਇਹ ਸਿਰਫ਼ ਆਮ ਧੂੰਆਂ ਸੀ, ਇਸ ਲਈ ਇਹ ਧੂੰਆਂ ਚਿੰਤਾ ਦਾ ਵਿਸ਼ਾ ਨਹੀਂ ਹੈ।”

ਇਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 2001 ‘ਚ ਸੰਸਦ ‘ਤੇ ਹਮਲਾ ਹੋਇਆ ਸੀ। ਅੱਜ ਫਿਰ ਉਸੇ ਦਿਨ ਅਜਿਹਾ ਹਮਲਾ ਹੋਇਆ ਹੈ। ਇਸ ਲਈ ਇਹ ਸੁਰੱਖਿਆ ਵਿੱਚ ਭਾਰੀ ਖਾਮੀ ਹੈ। ਅਧੀਰ ਰੰਜਨ ਚੌਧਰੀ, ਦੋ ਲੋਕਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੇ ਕੋਈ ਚੀਜ਼ ਸੁੱਟ ਦਿੱਤੀ, ਜਿਸ ਕਾਰਨ ਗੈਸ ਨਿਕਲ ਰਹੀ ਸੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਫਿਰ ਸੁਰੱਖਿਆ ਅਧਿਕਾਰੀਆਂ ਨੇ ਬਾਹਰ ਸੁੱਟ ਦਿੱਤਾ। ਇਹ ਸੁਰੱਖਿਆ ਕੁਤਾਹੀ ਉਦੋਂ ਹੋਈ ਹੈ, ਜਦੋਂ ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ਹੈ।