- ਅੰਤਰਰਾਸ਼ਟਰੀ
- No Comment
ਯੂਐਸ ਸੀਕਰੇਟ ਸਰਵਿਸ ਦੀ ਡਾਇਰੈਕਟਰ ਦਾ ਅਸਤੀਫਾ, ਟਰੰਪ ਦੀ ਸੁਰੱਖਿਆ ਵਿੱਚ ਚੁੱਕ ਨੂੰ ਲੈ ਕੇ ਉਹ ਸੰਸਦ ਵਿੱਚ ਪੇਸ਼ ਹੋਈ ਸੀ
ਕਿੰਬਰਲੀ ਚੀਟਲ 17 ਸਤੰਬਰ, 2022 ਤੋਂ ਸੀਕ੍ਰੇਟ ਸਰਵਿਸ ਦੀ ਅਗਵਾਈ ਕਰ ਰਹੀ ਸੀ। ਉਹ ਇਸ ਏਜੰਸੀ ਦੇ ਇਤਿਹਾਸ ਵਿੱਚ ਦੂਜੀ ਮਹਿਲਾ ਨਿਰਦੇਸ਼ਕ ਸੀ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਚੁੱਕ ਦੀ ਖਬਰ ਪਿੱਛਲੇ ਦਿਨੀ ਸਾਹਮਣੇ ਆਈ ਸੀ। ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲੇ ਦੇ 10 ਦਿਨ ਬਾਅਦ ਮੰਗਲਵਾਰ, 23 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ‘ਤੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ।
ਇਸ ਸਬੰਧ ਵਿਚ ਚੀਟਲ ਸੋਮਵਾਰ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਚੀਟਲ ਨੇ ਕਮੇਟੀ ਨੂੰ ਕਿਹਾ, ‘ਟਰੰਪ ਦੀ ਸੁਰੱਖਿਆ ‘ਚ ਕਮੀ ਆਈ ਹੈ। ਏਜੰਸੀ ਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ। ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ। ਹਾਲਾਂਕਿ ਉਨ੍ਹਾਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਵਿੱਚ ਟਰੰਪ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਉਸ ਦੇ ਕੰਨ ‘ਤੇ ਸੱਟ ਲੱਗੀ ਸੀ। ਚੀਟਲ ਨੇ ਸੰਸਦੀ ਕਮੇਟੀ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਗੋਦਾਮ ਤੋਂ ਟਰੰਪ ਦੇ ਹਮਲਾਵਰ ਨੇ ਗੋਲੀ ਚਲਾਈ ਸੀ, ਉਸ ਨੂੰ ਸੀਕਰੇਟ ਸਰਵਿਸ ਨੇ ਸੁਰੱਖਿਆ ਜ਼ੋਨ ਵਿਚ ਸ਼ਾਮਲ ਨਹੀਂ ਕੀਤਾ ਸੀ।
ਇਹ ਗੋਦਾਮ ਟਰੰਪ ਦੇ ਮੰਚ ਤੋਂ ਮਹਿਜ਼ 400 ਫੁੱਟ ਦੂਰ ਸੀ। ਜਦੋਂ ਚੀਟਲ ਨੂੰ ਪੁੱਛਿਆ ਗਿਆ ਕਿ ਸੀਕਰੇਟ ਸਰਵਿਸ ਏਜੰਟ ਉੱਥੇ ਕਿਉਂ ਨਹੀਂ ਤਾਇਨਾਤ ਸਨ, ਤਾਂ ਉਸ ਨੇ ਕੁਝ ਨਹੀਂ ਕਿਹਾ। ਕਿੰਬਰਲੀ ਚੀਟਲ 17 ਸਤੰਬਰ, 2022 ਤੋਂ ਸੀਕ੍ਰੇਟ ਸਰਵਿਸ ਦੀ ਅਗਵਾਈ ਕਰ ਰਹੀ ਸੀ। ਉਹ ਇਸ ਏਜੰਸੀ ਦੇ ਇਤਿਹਾਸ ਵਿੱਚ ਦੂਜੀ ਮਹਿਲਾ ਨਿਰਦੇਸ਼ਕ ਸੀ। ਸੀਕਰੇਟ ਸਰਵਿਸ ਦੇ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਪੈਪਸੀਕੋ ਕੰਪਨੀ ਵਿੱਚ ਗਲੋਬਲ ਸੁਰੱਖਿਆ ਦੀ ਸੀਨੀਅਰ ਡਾਇਰੈਕਟਰ ਸੀ। ਇਸ ਦੌਰਾਨ ਉਹ ਰਿਸਕ ਮੈਨੇਜਮੈਂਟ ਨਾਲ ਸਬੰਧਤ ਕੰਮ ਦੇਖਦੀ ਸੀ।