ਭਾਰਤ ਵਿੱਚ ਅੱਖਾਂ ਦੀ ਗੰਭੀਰ ਬਿਮਾਰੀ ਟ੍ਰੈਕੋਮਾ ਪੂਰੀ ਤਰ੍ਹਾਂ ਖ਼ਤਮ ਹੋਈ, WHO ਨੇ ਕੀਤੀ ਭਾਰਤ ਦੀ ਸ਼ਲਾਘਾ

ਭਾਰਤ ਵਿੱਚ ਅੱਖਾਂ ਦੀ ਗੰਭੀਰ ਬਿਮਾਰੀ ਟ੍ਰੈਕੋਮਾ ਪੂਰੀ ਤਰ੍ਹਾਂ ਖ਼ਤਮ ਹੋਈ, WHO ਨੇ ਕੀਤੀ ਭਾਰਤ ਦੀ ਸ਼ਲਾਘਾ

ਟ੍ਰੈਕੋਮਾ ਅੱਖਾਂ ਦੀ ਇੱਕ ਬਿਮਾਰੀ ਹੈ ਜਿਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਹ ਇੱਕ ਕਿਸਮ ਦੀ ਛੂਤ ਵਾਲੀ ਬਿਮਾਰੀ ਹੈ ਜੋ ਕਲੈਮੀਡੀਆ ਟ੍ਰੈਕੋਮੇਟਿਸ ਨਾਮਕ ਬੈਕਟੀਰੀਆ ਦੁਆਰਾ ਫੈਲਦੀ ਹੈ।

WHO ਨੇ ਭਾਰਤ ਦੀ ਸ਼ਲਾਘਾ ਕੀਤੀ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਖਾਂ ਦੀ ਗੰਭੀਰ ਬਿਮਾਰੀ ਟ੍ਰੈਕੋਮਾ ਨੂੰ ਕੰਟਰੋਲ ਕਰਨਾ ਇੱਕ ਚੁਣੌਤੀ ਬਣਿਆ ਹੋਇਆ ਹੈ। ਹਾਲਾਂਕਿ, ਹੁਣ ਭਾਰਤ ਵਿੱਚ ਟ੍ਰੈਕੋਮਾ ਨਾਮਕ ਅੱਖਾਂ ਦੀ ਬਿਮਾਰੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਹਾਂ, ਦੇਸ਼ ਨੂੰ ਟ੍ਰੈਕੋਮਾ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਗਿਆ ਹੈ। ਭਾਰਤ ਦੱਖਣੀ ਏਸ਼ੀਆ ਵਿੱਚ ਇਸ ਬਿਮਾਰੀ ਨੂੰ ਖ਼ਤਮ ਕਰਨ ਵਾਲਾ ਤੀਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਨੇਪਾਲ ਅਤੇ ਮਿਆਂਮਾਰ ਤੋਂ ਵੀ ਇਹ ਬਿਮਾਰੀ ਖ਼ਤਮ ਹੋ ਚੁੱਕੀ ਹੈ।

WHO ਯਾਨੀ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੀ ਇਸ ਉਪਲਬਧੀ ‘ਤੇ ਦੇਸ਼ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਵਧਾਈ ਦਤੀ ਹੈ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਭਾਰਤ ਨੇ ਟ੍ਰੈਕੋਮਾ ਨੂੰ ਜਨਤਕ ਸਿਹਤ ਸਮੱਸਿਆ ਦੇ ਤੌਰ ‘ਤੇ ਖਤਮ ਕਰ ਦਿੱਤਾ ਹੈ। ਇਸ ਨਾਮੁਰਾਦ ਬਿਮਾਰੀ ਕਾਰਨ ਲੱਖਾਂ ਲੋਕ ਅੱਖਾਂ ਦੀ ਸਮੱਸਿਆ ਤੋਂ ਪੀੜਤ ਹਨ। ਅਸੀਂ ਇਸ ਲਈ ਭਾਰਤ ਨੂੰ ਵਧਾਈ ਦਿੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ WHO ਨੇ ਭਾਰਤ ਸਰਕਾਰ ਦੇ ਨਾਲ ਮਿਲ ਕੇ ਟ੍ਰੈਕੋਮਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਲੇਗ, ਕੋੜ੍ਹ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਨੂੰ ਖ਼ਤਮ ਕੀਤਾ ਸੀ।

ਟ੍ਰੈਕੋਮਾ ਅੱਖਾਂ ਦੀ ਇੱਕ ਬਿਮਾਰੀ ਹੈ ਜਿਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਹ ਇੱਕ ਕਿਸਮ ਦੀ ਛੂਤ ਵਾਲੀ ਬਿਮਾਰੀ ਹੈ ਜੋ ਕਲੈਮੀਡੀਆ ਟ੍ਰੈਕੋਮੇਟਿਸ ਨਾਮਕ ਬੈਕਟੀਰੀਆ ਦੁਆਰਾ ਫੈਲਦੀ ਹੈ। ਸਿਹਤ ਮਾਹਿਰਾਂ ਅਨੁਸਾਰ ਇਹ ਲਾਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ ਅਤੇ ਇਹ ਮੱਖੀਆਂ ਰਾਹੀਂ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ। ਬੱਚਿਆਂ ਨੂੰ ਇਸ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।