ਯਸ਼ਸਵੀ ਜੈਸਵਾਲ ਬਣੇ ਨੰਬਰ ਵਨ ਬੱਲੇਬਾਜ਼, ਆਸਟ੍ਰੇਲੀਆਈ ਦਿੱਗਜ ਉਸਮਾਨ ਖਵਾਜਾ ਨੂੰ ਛੱਡਿਆ ਪਿੱਛੇ

ਯਸ਼ਸਵੀ ਜੈਸਵਾਲ ਬਣੇ ਨੰਬਰ ਵਨ ਬੱਲੇਬਾਜ਼, ਆਸਟ੍ਰੇਲੀਆਈ ਦਿੱਗਜ ਉਸਮਾਨ ਖਵਾਜਾ ਨੂੰ ਛੱਡਿਆ ਪਿੱਛੇ

ਯਸ਼ਸਵੀ ਜੈਸਵਾਲ ਨੇ ਚੋਟੀ ਦੇ 10 ‘ਚ ਸ਼ਾਮਲ ਸਾਰੇ ਖਿਡਾਰੀਆਂ ‘ਚੋਂ ਸਭ ਤੋਂ ਘੱਟ ਮੈਚ ਖੇਡੇ ਹਨ। ਇਸ ਤੋਂ ਬਾਅਦ ਵੀ ਉਹ ਪਹਿਲੇ ਨੰਬਰ ‘ਤੇ ਕਾਬਜ਼ ਹੈ। ਯਸ਼ਸਵੀ ਜੈਸਵਾਲ ਨੇ ਇਸ ਸੀਜ਼ਨ ‘ਚ ਹੁਣ ਤੱਕ 7 ਮੈਚਾਂ ‘ਚ 861 ਦੌੜਾਂ ਬਣਾਈਆਂ ਹਨ, ਜੋ ਕਿ ਸਭ ਤੋਂ ਜ਼ਿਆਦਾ ਹਨ।

ਯਸ਼ਸਵੀ ਜੈਸਵਾਲ ਦੀ ਟੈਸਟ ਕ੍ਰਿਕਟ ‘ਚ ਜਬਰਦਸਤ ਫਾਰਮ ਲਗਾਤਾਰ ਜਾਰੀ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ 3 ਮੈ ਚ ਹੋ ਚੁੱਕੇ ਹਨ। ਟੀਮ ਇੰਡੀਆ ਨੇ ਦੂਜਾ ਅਤੇ ਤੀਜਾ ਮੈਚ ਜਿੱਤ ਕੇ ਵੀ ਬੜ੍ਹਤ ਬਣਾ ਲਈ ਹੈ। ਇਸ ਦੌਰਾਨ ਭਾਰਤੀ ਟੀਮ ਲਈ ਸਟਾਰ ਖਿਡਾਰੀ ਬਣ ਚੁੱਕੇ ਯਸ਼ਸਵੀ ਜੈਸਵਾਲ ਇਸ ਸਮੇਂ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਭਾਰਤ ਬਨਾਮ ਇੰਗਲੈਂਡ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾ ਰਹੀ ਹੈ।

ਭਾਰਤ ਦੇ ਯਸ਼ਸਵੀ ਜੈਸਵਾਲ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਸਟ੍ਰੇਲੀਆ ਦੇ ਉਸਮਾਨ ਖਵਾਜਾ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦਾ ਯਸ਼ਸਵੀ ਜੈਸਵਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ।

ਖਾਸ ਗੱਲ ਇਹ ਹੈ ਕਿ ਇਸ ਸੂਚੀ ‘ਚ ਚੋਟੀ ਦੇ 10 ‘ਚ ਸ਼ਾਮਲ ਸਾਰੇ ਖਿਡਾਰੀਆਂ ‘ਚੋਂ ਜੈਸਵਾਲ ਨੇ ਸਭ ਤੋਂ ਘੱਟ ਮੈਚ ਖੇਡੇ ਹਨ। ਇਸ ਤੋਂ ਬਾਅਦ ਵੀ ਉਹ ਪਹਿਲੇ ਨੰਬਰ ‘ਤੇ ਕਾਬਜ਼ ਹੈ। ਯਸ਼ਸਵੀ ਜੈਸਵਾਲ ਨੇ ਇਸ ਸੀਜ਼ਨ ‘ਚ ਹੁਣ ਤੱਕ 7 ਮੈਚਾਂ ‘ਚ 861 ਦੌੜਾਂ ਬਣਾਈਆਂ ਹਨ, ਜੋ ਕਿ ਸਭ ਤੋਂ ਜ਼ਿਆਦਾ ਹਨ। ਉਸਦੀ ਔਸਤ 71.75 ਅਤੇ ਸਟ੍ਰਾਈਕ ਰੇਟ 68.99 ਹੈ। ਇਸ ਸੀਜ਼ਨ ‘ਚ ਉਸ ਦੇ ਨਾਂ 3 ਸੈਂਕੜੇ ਅਤੇ 2 ਅਰਧ ਸੈਂਕੜੇ ਹਨ।

ਯਸ਼ਸਵੀ ਜੈਸਵਾਲ ਨੇ 2 ਦੋਹਰੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ। ਹਾਲ ਹੀ ‘ਚ ਉਸ ਨੇ ਇੰਗਲੈਂਡ ਖਿਲਾਫ 214 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਯਸ਼ਸਵੀ ਜੈਸਵਾਲ ਤੋਂ ਬਾਅਦ ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਉਸਮਾਨ ਖਵਾਜਾ ਹੈ, ਜੋ ਪਹਿਲਾਂ ਨੰਬਰ ਇਕ ‘ਤੇ ਸੀ, ਪਰ ਹੁਣ ਦੂਜੇ ਨੰਬਰ ‘ਤੇ ਆ ਗਿਆ ਹੈ। ਉਸਮਾਨ ਖਵਾਜਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 10 ਮੈਚਾਂ ‘ਚ 855 ਦੌੜਾਂ ਬਣਾਈਆਂ ਹਨ। ਉਸ ਦੀ ਔਸਤ 45 ਦੇ ਆਸ-ਪਾਸ ਹੈ ਅਤੇ ਉਹ 41.06 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਿਹਾ ਹੈ। ਉਸ ਦੇ ਨਾਂ 1 ਸੈਂਕੜਾ ਅਤੇ 5 ਅਰਧ ਸੈਂਕੜੇ ਹਨ।