- ਅੰਤਰਰਾਸ਼ਟਰੀ
- No Comment
ਕੰਗਾਲ ਪਾਕਿਸਤਾਨ ਨੇ ਤੋੜੇ ਕਰਜ਼ੇ ਦੇ ਸਾਰੇ ਰਿਕਾਰਡ, ਜਿਨਾਹ ਦੇ ਦੇਸ਼ ਦੇ ਹਰ ਨਾਗਰਿਕ ‘ਤੇ 2,71,624 ਰੁਪਏ ਦਾ ਕਰਜ਼ਾ
ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਦੇਸ਼ ਦੇ ਕੁੱਲ ਕਰਜ਼ੇ ਅਤੇ ਦੇਣਦਾਰੀਆਂ ਵਿੱਚ ਵਾਧੇ ਦਾ ਖੁਲਾਸਾ ਕੀਤਾ ਹੈ। ਪਾਕਿਸਤਾਨ ਦਾ ਕਰਜ਼ਾ ਪਿਛਲੇ ਇੱਕ ਸਾਲ ਵਿੱਚ 17.4 ਖਰਬ ਰੁਪਏ ਵਧਿਆ ਹੈ।
ਪਾਕਿਸਤਾਨ ‘ਚ ਪਿੱਛਲੇ ਦਿਨੀ ਹੋਇਆ ਚੋਣਾਂ ਤੋਂ ਬਾਅਦ ਵੀ ਹਾਲਾਤ ਵਿਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਹੈ। ਕੰਗਾਲ ਪਾਕਿਸਤਾਨ ‘ਤੇ ਕਰਜ਼ੇ ਦਾ ਪਹਾੜ ਸਿਖਰਾਂ ‘ਤੇ ਪਹੁੰਚ ਗਿ ਆ ਹੈ। ਪਾਕਿਸਤਾਨ ਦਾ ਕੁੱਲ ਕਰਜ਼ਾ ਅਤੇ ਦੇਣਦਾਰੀਆਂ ਹੁਣ 81.2 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਈਆਂ ਹਨ। ਪਾਕਿਸਤਾਨ ਦਾ ਕਰਜ਼ਾ ਪਿਛਲੇ ਸਾਲ 27 ਫੀਸਦੀ ਵਧਿਆ ਹੈ।
ਪਾਕਿਸਤਾਨ ‘ਤੇ ਕਰਜ਼ੇ ਦਾ ਇਹ ਪਹਾੜ ਹੁਣ ਨਵੀਂ ਸਰਕਾਰ ਲਈ ਵੱਡੀ ਸਮੱਸਿਆ ਬਣਨ ਜਾ ਰਿਹਾ ਹੈ। ਚੋਣਾਂ ਤੋਂ ਬਾਅਦ ਪਾਕਿਸਤਾਨ ‘ਚ ਸਰਕਾਰ ਬਣਾਉਣ ਨੂੰ ਲੈ ਕੇ ਤਸਵੀਰ ਅਜੇ ਸਾਫ ਨਹੀਂ ਹੋ ਸਕੀ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਦੇਸ਼ ਦੇ ਕੁੱਲ ਕਰਜ਼ੇ ਅਤੇ ਦੇਣਦਾਰੀਆਂ ਵਿੱਚ ਵਾਧੇ ਦਾ ਖੁਲਾਸਾ ਕੀਤਾ ਹੈ। ਪਾਕਿਸਤਾਨ ਦਾ ਕਰਜ਼ਾ ਪਿਛਲੇ ਇੱਕ ਸਾਲ ਵਿੱਚ 17.4 ਖਰਬ ਰੁਪਏ ਵਧਿਆ ਹੈ। ਪਾਕਿਸਤਾਨੀ ਕੇਂਦਰੀ ਬੈਂਕ ਨੇ ਕਿਹਾ ਕਿ ਕੁੱਲ ਕਰਜ਼ਾ ਅਤੇ ਦੇਣਦਾਰੀਆਂ ਹੁਣ 81.2 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਈਆਂ ਹਨ। ਇਸ ‘ਤੇ 4.6 ਟ੍ਰਿਲੀਅਨ ਰੁਪਏ ਦੀਆਂ ਦੇਣਦਾਰੀਆਂ ਹਨ।
ਦਸੰਬਰ 2022 ਤੋਂ ਪਾਕਿਸਤਾਨ ਦਾ ਕਰਜ਼ਾ ਲਗਭਗ ਹਰ ਦਿਨ ਔਸਤਨ 48 ਅਰਬ ਰੁਪਏ ਵਧਿਆ ਹੈ। ਇਹ ਪਾਕਿਸਤਾਨ ਵਿੱਚ ਸਭ ਤੋਂ ਵੱਧ ਮਹੀਨਾਵਾਰ ਕਰਜ਼ ਵਾਧੇ ਵਿੱਚੋਂ ਇੱਕ ਹੈ। ਇਨ੍ਹਾਂ ਮਹੀਨਿਆਂ ‘ਚ 5 ਮਹੀਨਿਆਂ ਲਈ ਇਕ ਨਿਗਰਾਨ ਸਰਕਾਰ ਰਹੀ ਹੈ, ਜਿਸ ਦੇ ਮੁਖੀ ਅਨਵਾਰੁਲ ਹੱਕ ਕੱਕੜ ਲਗਾਤਾਰ ਵਿਦੇਸ਼ਾਂ ਦੇ ਦੌਰੇ ਕਰਦੇ ਰਹੇ ਅਤੇ ਦੇਸ਼ ‘ਤੇ ਕਰਜ਼ੇ ਦਾ ਪਹਾੜ ਵਧਦਾ ਰਿਹਾ। ਪਾਕਿਸਤਾਨ ਵਿੱਚ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਰੱਸਾਕਸ਼ੀ ਚੱਲ ਰਹੀ ਹੈ। ਬਿਲਾਵਲ ਭੁੱਟੋ ਅਤੇ ਨਵਾਜ਼ ਸ਼ਰੀਫ ਵਿਚਾਲੇ ਚੈਕਮੇਟ ਦੀ ਖੇਡ ਚੱਲ ਰਹੀ ਹੈ। ਇਸ ਚੋਣ ਖੇਡ ਦਾ ਅਸਲੀ ਖਿਡਾਰੀ ਇਮਰਾਨ ਖਾਨ ਹੈ।
ਇਮਰਾਨ ਖ਼ਾਨ ਜੇਲ੍ਹ ‘ਚੋਂ ਹੀ ਅਸਲੀ ਕਿੰਗ ਮੇਕਰ ਬਣ ਗਏ ਹਨ। ਪਾਕਿਸਤਾਨ ਵਿੱਚ ਭਾਵੇਂ ਕੋਈ ਵੀ ਸਰਕਾਰ ਬਣੇ, ਉਸ ਨੂੰ ਕਰਜ਼ਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2022-23 ਦਰਮਿਆਨ ਕਰਜ਼ੇ ਦਾ ਬੋਝ ਕਾਫੀ ਵਧਿਆ ਹੈ।