ਸੰਸਦ ‘ਚ ਸਵਾਲ ਪੁੱਛਣ ਦੇ ਬਦਲੇ ਮਹੂਆ ਨੇ 2 ਕਰੋੜ ਦੀ ਨਕਦੀ ਤੋਂ ਇਲਾਵਾ ਇਕ ਰੋਲੇਕਸ ਘੜੀ ਅਤੇ ਫਰਨੀਚਰ ਵੀ ਲਿਆ ਸੀ : ਦੇਹਦਰਾਈ

ਸੰਸਦ ‘ਚ ਸਵਾਲ ਪੁੱਛਣ ਦੇ ਬਦਲੇ ਮਹੂਆ ਨੇ 2 ਕਰੋੜ ਦੀ ਨਕਦੀ ਤੋਂ ਇਲਾਵਾ ਇਕ ਰੋਲੇਕਸ ਘੜੀ ਅਤੇ ਫਰਨੀਚਰ ਵੀ ਲਿਆ ਸੀ : ਦੇਹਦਰਾਈ

ਐਥਿਕਸ ਕਮੇਟੀ ਨੇ ਕੈਸ਼ ਫਾਰ ਕਿਊਰੀ ਮਾਮਲੇ ‘ਚ ਮਹੂਆ ਮੋਇਤਰਾ ਨੂੰ ਲੋਕ ਸਭਾ ਤੋਂ ਬਾਹਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਐਥਿਕਸ ਕਮੇਟੀ ਨੇ ਆਪਣੀ ਰਿਪੋਰਟ 10 ਨਵੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜ ਦਿੱਤੀ ਹੈ। ਰਿਪੋਰਟ ‘ਚ ਲਿਖਿਆ ਗਿਆ ਹੈ ਕਿ ਮਹੂਆ ਮੋਇਤਰਾ ਦਾ ਅਕਾਊਂਟ ਵਿਦੇਸ਼ ਤੋਂ 47 ਵਾਰ ਲੌਗ ਇਨ ਕੀਤਾ ਗਿਆ ਸੀ।

ਸੰਸਦ ਮੈਂਬਰ ਮਹੂਆ ਮੋਇਤਰਾ ਦੀ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਦਰਾਈ ਨੇ ਕੈਸ਼ ਫਾਰ ਕਿਊਰੀ ਮਾਮਲੇ ‘ਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਮਹੂਆ ਮੋਇਤਰਾ ‘ਤੇ ਨਵੇਂ ਦੋਸ਼ ਲਾਏ ਹਨ। ਦੇਹਦਰਾਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਦਿੱਲੀ ਦੇ ਕੈਨਿੰਗ ਲੇਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਭਾਸ਼ਣ ਲਿਖੇ ਗਏ ਸਨ।

ਦੇਹਦਰਾਈ ਨੇ ਦਾਅਵਾ ਕੀਤਾ ਕਿ 2 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ ਮਹੂਆ ਨੇ ਸੰਸਦ ‘ਚ ਸਵਾਲ ਪੁੱਛਣ ਦੇ ਬਦਲੇ ‘ਚ ਰੋਲੇਕਸ ਘੜੀ ਅਤੇ ਫਰਨੀਚਰ ਵੀ ਲਿਆ ਸੀ। ਉਨ੍ਹਾਂ ਨੇ ਲਿਖਿਆ, ਜਦੋਂ ਭੁੱਲਣ ਦੀ ਬੀਮਾਰੀ ਖਤਮ ਹੋਵੇਗੀ, ਫਰਨੀਚਰ ਅਤੇ ਰੋਲੇਕਸ ਤੋਂ ਇਲਾਵਾ ਤੁਹਾਨੂੰ 2 ਕਰੋੜ ਰੁਪਏ ਵੀ ਮਿਲਣਗੇ। ਦੇਹਦਰਾਈ ਨੇ ਟੀਐਮਸੀ ਸਾਂਸਦ ਨੂੰ ਪੈਥੋਲੋਜੀਕਲ ਝੂਠਾ ਦੱਸਿਆ। ਉਨ੍ਹਾਂ ਕਿਹਾ- ਪੈਥੋਲੋਜੀਕਲ ਝੂਠਾ ਦੱਸਣਾ ਚਾਹੀਦਾ ਹੈ ਕਿ ਸੰਸਦ ਵਿੱਚ ਪੁੱਛੇ ਗਏ ਸਵਾਲ ਰਹੱਸਮਈ ਟਾਈਪਿਸਟ ਨੂੰ ਕਿਵੇਂ ਭੇਜੇ ਗਏ।

ਮਹੂਆ ਨੇ 10 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸੰਸਦ ‘ਚ ਭਾਸ਼ਣ ਦਿੱਤਾ ਸੀ। ਮਨੀਪੁਰ ਹਿੰਸਾ ‘ਤੇ ਮਹੂਆ ‘ਚ ਕਿਹਾ ਸੀ-ਪੀਐਮ ਮੋਦੀ ਸਾਡੀ ਨਹੀਂ ਸੁਣਨਗੇ। ਉਹ ਆਖਰੀ ਦਿਨ ਆਉਣਗੇ ਅਤੇ ਤੁਹਾਨੂੰ ਸਾਰਿਆਂ ਨੂੰ ਬਰਖਾਸਤ ਕਰ ਦੇਣਗੇ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ 15 ਅਕਤੂਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਸੀ। ਇਸ ‘ਚ ਉਨ੍ਹਾਂ ਨੇ ਮਹੂਆ ‘ਤੇ ਦੋਸ਼ ਲਗਾਇਆ ਸੀ ਕਿ ਮਹੂਆ ਨੇ ਸੰਸਦ ‘ਚ ਸਵਾਲ ਪੁੱਛਣ ਲਈ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ 2 ਕਰੋੜ ਰੁਪਏ ਅਤੇ ਮਹਿੰਗੇ ਤੋਹਫੇ ਲਏ ਸਨ।

ਸਪੀਕਰ ਨੇ ਇਹ ਮਾਮਲਾ ਐਥਿਕਸ ਕਮੇਟੀ ਕੋਲ ਭੇਜ ਦਿੱਤਾ ਸੀ। ਨਿਸ਼ੀਕਾਂਤ ਨੇ 21 ਅਕਤੂਬਰ ਨੂੰ ਮਹੂਆ ‘ਤੇ ਇਕ ਹੋਰ ਗੰਭੀਰ ਦੋਸ਼ ਲਗਾਇਆ ਸੀ। ਨਿਸ਼ੀਕਾਂਤ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ‘ਚ ਲਿਖਿਆ, ਕੁਝ ਪੈਸਿਆਂ ਲਈ ਇਕ ਸੰਸਦ ਮੈਂਬਰ ਨੇ ਦੇਸ਼ ਦੀ ਸੁਰੱਖਿਆ ਗਿਰਵੀ ਰੱਖੀ। ਮੈਂ ਇਸ ਸਬੰਧੀ ਲੋਕਪਾਲ ਨੂੰ ਸ਼ਿਕਾਇਤ ਕੀਤੀ ਹੈ।