ਵਿਸ਼ਵ ਕੱਪ 2023 : ਟੀਮ ਇੰਡੀਆ ਦਾ ਸਟਾਰ ਖਿਡਾਰੀ ਬਣਿਆ ‘ਪਲੇਅਰ ਆਫ ਦਿ ਟੂਰਨਾਮੈਂਟ’, ਭਾਰਤੀ ਗੇਂਦਬਾਜ਼ ਨੇ ਕੀਤਾ ਗੋਲਡਨ ਬਾਲ ‘ਤੇ ਕਬਜ਼ਾ

ਵਿਸ਼ਵ ਕੱਪ 2023 : ਟੀਮ ਇੰਡੀਆ ਦਾ ਸਟਾਰ ਖਿਡਾਰੀ ਬਣਿਆ ‘ਪਲੇਅਰ ਆਫ ਦਿ ਟੂਰਨਾਮੈਂਟ’, ਭਾਰਤੀ ਗੇਂਦਬਾਜ਼ ਨੇ ਕੀਤਾ ਗੋਲਡਨ ਬਾਲ ‘ਤੇ ਕਬਜ਼ਾ

ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਲਗਾਇਆ। ਭਾਵੇਂ ਆਸਟ੍ਰੇਲੀਆ ਵਿਸ਼ਵ ਕੱਪ ਜਿੱਤਣ ‘ਚ ਸਫਲ ਰਿਹਾ, ਪਰ ਭਾਰਤੀ ਖਿਡਾਰੀ ਨੇ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਜਿੱਤਿਆ।

ਭਾਰਤੀ ਫੈਨਜ਼ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਫਾਈਨਲ ਮੈਚ ਤੋਂ ਬਾਅਦ ਬਹੁਤ ਨਿਰਾਸ਼ ਨਜ਼ਰ ਆਏ। ਆਸਟ੍ਰੇਲੀਆ ਨੇ ਆਈਸੀਸੀ ਵਿਸ਼ਵ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਕੰਗਾਰੂ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਵਾਦ ਚਖਾਇਆ। ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਲਗਾਇਆ। ਭਾਵੇਂ ਆਸਟ੍ਰੇਲੀਆ ਵਿਸ਼ਵ ਕੱਪ ਜਿੱਤਣ ‘ਚ ਸਫਲ ਰਿਹਾ, ਪਰ ਭਾਰਤੀ ਖਿਡਾਰੀ ਨੇ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਜਿੱਤਿਆ।

ਵਿਰਾਟ ਕੋਹਲੀ ਨੇ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਐਵਾਰਡ ਜਿੱਤਿਆ। ਵਿਸ਼ਵ ਕੱਪ 2023 ਵਿੱਚ ਬੱਲੇ ਨਾਲ ਕੋਹਲੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕਿੰਗ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 11 ਮੈਚਾਂ ‘ਚ 765 ਦੌੜਾਂ ਬਣਾਈਆਂ। ਵਿਰਾਟ ਨੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾਇਆ ਸੀ, ਜਦਕਿ ਫਾਈਨਲ ਮੈਚ ‘ਚ ਵੀ ਵਿਰਾਟ ਨੇ ਅਰਧ ਸੈਂਕੜਾ ਲਗਾਇਆ ਸੀ। ਗੋਲਡਨ ਬਾਲ ‘ਤੇ ਵੀ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਬਜ਼ਾ ਕੀਤਾ। ਸ਼ਮੀ ਨੇ ਟੂਰਨਾਮੈਂਟ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 7 ਮੈਚਾਂ ‘ਚ 24 ਵਿਕਟਾਂ ਲਈਆਂ। ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ‘ਚ ਸ਼ਮੀ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਅਤੇ ਉਸ ਨੇ ਸੱਤ ਵਿਕਟਾਂ ਲਈਆਂ।

ਸ਼ਮੀ ਨੇ ਟੂਰਨਾਮੈਂਟ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 7 ਮੈਚਾਂ ‘ਚ 24 ਵਿਕਟਾਂ ਲਈਆਂ। ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ‘ਚ ਸ਼ਮੀ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਅਤੇ ਉਸ ਨੇ ਸੱਤ ਵਿਕਟਾਂ ਲਈਆਂ। ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਮੈਨ ਆਫ ਦਿ ਮੈਚ ਦਾ ਐਵਾਰਡ ਟਰੇਵਿਸ ਹੈੱਡ ਨੂੰ ਮਿਲਿਆ। ਹੈੱਡ ਨੇ ਖ਼ਿਤਾਬੀ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 120 ਗੇਂਦਾਂ ਵਿੱਚ 137 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਹੈੱਡ ਨੇ ਮਾਰਨਸ ਲੈਬੁਸ਼ੇਨ ਨਾਲ 191 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਇਸ ਮੈਚ ਦਾ ਸਭ ਤੋਂ ਵੱਡਾ ਮੋੜ ਸੀ।