ਇਲਾਹਾਬਾਦ HC ਨੇ ਆਦਿਪੁਰਸ਼ ਨਿਰਮਾਤਾਵਾਂ ਨੂੰ ਲਗਾਈ ਫਟਕਾਰ, ਕਿਹਾ- ‘ਘੱਟੋ-ਘੱਟ ਧਾਰਮਿਕ ਗ੍ਰੰਥਾਂ ਨੂੰ ਤਾਂ ਛੱਡ ਦਿਓ’

ਇਲਾਹਾਬਾਦ HC ਨੇ ਆਦਿਪੁਰਸ਼ ਨਿਰਮਾਤਾਵਾਂ ਨੂੰ ਲਗਾਈ ਫਟਕਾਰ, ਕਿਹਾ- ‘ਘੱਟੋ-ਘੱਟ ਧਾਰਮਿਕ ਗ੍ਰੰਥਾਂ ਨੂੰ ਤਾਂ ਛੱਡ ਦਿਓ’

ਇਲਾਹਾਬਾਦ ਹਾਈ ਕੋਰਟ ਨੇ ਫਿਲਮ ‘ਆਦਿਪੁਰਸ਼’ ਦੇ ਸੰਵਾਦਾਂ ਨੂੰ ਲੈ ਕੇ ਨਿਰਦੇਸ਼ਕਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ, ਇਹ ਚੰਗੀ ਗੱਲ ਹੈ ਕਿ ਲੋਕਾਂ ਨੇ ਫਿਲਮ ਦੇਖਣ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।


ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਫਿਲਮ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਫਿਲਮ ਦੇ ਸਹਿ-ਲੇਖਕ ਮਨੋਜ ਮੁਨਤਾਸ਼ੀਰ ਸ਼ੁਕਲਾ ਨੂੰ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਹਾਈਕੋਰਟ ਦੀ ਲਖਨਊ ਬੈਂਚ ਫਿਲਮ ‘ਆਦਿਪੁਰਸ਼’ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ।

ਇਹ ਫਿਲਮ ਹਿੰਦੂ ਮਹਾਂਕਾਵਿ ਰਾਮਾਇਣ ‘ਤੇ ਆਧਾਰਿਤ ਇਕ ਮਿਥਿਹਾਸਕ ਐਕਸ਼ਨ ਫਿਲਮ ਹੋਣ ਦਾ ਦਾਅਵਾ ਕਰ ਰਹੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਫਿਲਮ ‘ਚ ਡਾਇਲਾਗ ਮੁੱਖ ਮੁੱਦਾ ਹੈ। ਰਾਮਾਇਣ ਸਾਡੇ ਲਈ ਆਦਰਸ਼ ਹੈ। ਲੋਕ ਘਰੋਂ ਨਿਕਲਣ ਤੋਂ ਪਹਿਲਾਂ ਰਾਮਚਰਿਤਮਾਨਸ ਪੜ੍ਹਦੇ ਹਨ। ਪਰ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ‘ਚ ਲਖਨਊ ਬੈਂਚ ਨੇ ਕਿਹਾ ਕਿ ਕੀ ਸਾਨੂੰ ਇਸ ‘ਤੇ ਵੀ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਧਰਮ ਦੇ ਲੋਕ ਸਹਿਣਸ਼ੀਲ ਹਨ। ਕੀ ਤੁਸੀਂ ਉਨ੍ਹਾਂ ਦੀ ਪ੍ਰੀਖਿਆ ਲੈ ਰਹੇ ਹੋ।

ਇਸ ਦੌਰਾਨ ਅਦਾਲਤ ਨੇ ਸਵਾਲ ਕੀਤਾ ਕਿ ਕੀ ਫਿਲਮ ਸਰਟੀਫਿਕੇਸ਼ਨ ਅਥਾਰਟੀ, ਜਿਸ ਨੂੰ ਆਮ ਤੌਰ ‘ਤੇ ਸੈਂਸਰ ਬੋਰਡ ਕਿਹਾ ਜਾਂਦਾ ਹੈ, ਨੇ ਕੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਹੈ। ਅਦਾਲਤ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਲੋਕਾਂ ਨੇ ਫਿਲਮ ਦੇਖ ਕੇ ਕਾਨੂੰਨ ਵਿਵਸਥਾ ਨੂੰ ਨੁਕਸਾਨ ਨਹੀਂ ਪਹੁੰਚਾਇਆ। ਭਗਵਾਨ ਹਨੂੰਮਾਨ ਅਤੇ ਮਾਤਾ ਸੀਤਾ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਕਿ ਉਹ ਕੁਝ ਵੀ ਨਹੀਂ ਹਨ। ਅਜਿਹੀ ਗੱਲਾਂ ਨੂੰ ਸ਼ੁਰੂ ਤੋਂ ਹੀ ਹਟਾ ਦੇਣਾ ਚਾਹੀਦਾ ਸੀ। ਅਦਾਲਤ ਨੇ ਸਖਤ ਰੁਖ ਵਿਚ ਕਿਹਾ ਹੈ ਕਿ ਅਸੀਂ ਖਬਰਾਂ ਵਿਚ ਦੇਖਿਆ, ਲੋਕ ਸਿਨੇਮਾਘਰਾਂ ਵਿਚ ਗਏ ਅਤੇ ਇਸ ਫਿਲਮ ਨੂੰ ਰੋਕ ਦਿੱਤਾ।

ਇਲਾਹਾਬਾਦ ਹਾਈ ਕੋਰਟ ਨੇ ਫਿਲਮ ‘ਆਦਿਪੁਰਸ਼’ ਦੇ ਸੰਵਾਦਾਂ ਨੂੰ ਲੈ ਕੇ ਨਿਰਦੇਸ਼ਕਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਫਿਲਮ ਨਿਰਮਾਤਾਵਾਂ ਤੋਂ ਇਹ ਵੀ ਪੁੱਛਿਆ ਕਿ ਕੀ ਤੁਸੀਂ ਦੇਸ਼ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਦਿਮਾਗੀ ਤੌਰ ‘ਤੇ ਕਮਜ਼ੋਰ ਸਮਝਿਆ ਹੈ? ਅਦਾਲਤ ਨੇ ਅੱਗੇ ਕਿਹਾ, ਇਹ ਚੰਗੀ ਗੱਲ ਹੈ ਕਿ ਲੋਕਾਂ ਨੇ ਫਿਲਮ ਦੇਖਣ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।