- ਮਨੋਰੰਜਨ
- No Comment
‘ਪਸੂਰੀ’ ਗੀਤ ‘ਤੇ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਦਾ ਬਾਲੀਵੁੱਡ ‘ਤੇ ਤੰਜ਼, ਪੰਜਾਬੀ ‘ਚ ਕਿਹਾ- ਗਾਣਾ ਖ਼ਰਾਬ ਕਰ ਦਿੱਤਾ

‘ਪਸੂਰੀ’ ਦਾ ਅਸਲ ਸੰਸਕਰਣ 2022 ਵਿੱਚ ਰਿਲੀਜ਼ ਹੋਇਆ ਸੀ। ਇਸਨੂੰ ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਸ਼ਾਏ ਗਿੱਲ ਨੇ ਇਕੱਠੇ ਰਿਕਾਰਡ ਕੀਤਾ ਸੀ।

ਪਾਕਿਸਤਾਨੀ ਗੀਤ ‘ਪਸੂਰੀ’ ਬਹੁਤ ਮਸ਼ਹੂਰ ਹੋਇਆ ਸੀ। ਹੁਣ ਸੱਤਿਆ ਪ੍ਰੇਮ ਕੀ ਕਥਾ ਦੇ ਗੀਤ ‘ਪਸੂਰੀ’ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕ ਵੀ ਇਸ ਰੀਮੇਕ ਦੀ ਸਖ਼ਤ ਆਲੋਚਨਾ ਕਰ ਰਹੇ ਹਨ। ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ਇਸ ਰੀਮੇਕ ‘ਤੇ ਟਵੀਟ ਕੀਤਾ ਹੈ।

ਸ਼ੋਏਬ ਅਖਤਰ ਨੇ ਪੰਜਾਬੀ ਭਾਸ਼ਾ ‘ਚ ਟਵੀਟ ਕਰਕੇ ਲਿਖਿਆ- ਕਿੰਨੀ ਤਬਾਹੀ ਕੀਤੀ ਹੈ। ਜ਼ਾਹਿਰ ਹੈ ਕਿ ਟੀ-ਸੀਰੀਜ਼ ਨੇ ਇਸ ਗੀਤ ਦੇ ਰਾਈਟਸ ਪਹਿਲਾਂ ਹੀ ਖਰੀਦ ਲਏ ਹਨ, ਪਰ ਫਿਰ ਵੀ ਲੋਕ ਗੀਤ ਦੇ ਇਸ ਨਵੇਂ ਵਰਜ਼ਨ ਨੂੰ ਪਸੰਦ ਨਹੀਂ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਅਰਿਜੀਤ ਸਿੰਘ ਵਰਗੇ ਪ੍ਰਤਿਭਾਸ਼ਾਲੀ ਗਾਇਕ ਵੀ ਇਸ ਗੀਤ ਨੂੰ ਬਚਾ ਨਹੀਂ ਸਕੇ ਹਨ।

ਟੀ-ਸੀਰੀਜ਼ ਤੋਂ ਬਾਅਦ ਸਭ ਤੋਂ ਵੱਡਾ ਵਿਰੋਧ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਰੌਚਕ ਕੋਹਲੀ ਖਿਲਾਫ ਹੋ ਰਿਹਾ ਹੈ। ਉਨ੍ਹਾਂ ਨੇ ਇਸ ‘ਤੇ ਪ੍ਰਤੀਕਿਰਿਆ ਵੀ ਦਿੱਤੀ ਹੈ। ਰੋਚਕ ਨੇ ਕਿਹਾ- ਅਸੀਂ ਸੋਮਵਾਰ ਸਵੇਰੇ ਗੀਤ ਲਾਂਚ ਕੀਤਾ। ਸਾਨੂੰ ਲਾਂਚ ਤੋਂ ਬਾਅਦ ਬਹੁਤ ਸਾਰੀਆਂ ਨਫ਼ਰਤ ਵਾਲੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਨਕਾਰਾਤਮਕ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਜ਼ਾਹਿਰ ਹੈ ਕਿ ਜਦੋਂ ਕਿਸੇ ਚੰਗੀ ਚੀਜ਼ ਦਾ ਰੀਮੇਕ ਬਣਦਾ ਹੈ ਤਾਂ ਉਸ ‘ਤੇ ਚਰਚਾ ਜ਼ਰੂਰ ਹੁੰਦੀ ਹੈ। ਹਾਲਾਂਕਿ ਹੁਣ ਲੋਕ ਇਸ ਗੀਤ ਨੂੰ ਸੁਣ ਰਹੇ ਹਨ। ਗੀਤ ਪ੍ਰਤੀ ਲੋਕਾਂ ਦਾ ਰਵੱਈਆ ਵੀ ਹਾਂ-ਪੱਖੀ ਦੇਖਣ ਨੂੰ ਮਿਲ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਸੋਚਿਆ ਸੀ ਇਹ ਉਨ੍ਹਾਂ ਬੁਰਾ ਨਹੀਂ ਹੈ। ਰੌਚਕ ਨੇ ਅੱਗੇ ਕਿਹਾ- ਅਸੀਂ ਇਸ ਗੀਤ ਨੂੰ ਇਮਾਨਦਾਰੀ ਨਾਲ ਬਣਾਇਆ ਹੈ। ਅਸੀਂ ਗੀਤ ਦੇ ਮੂਲ ਨਿਰਮਾਤਾ ਤੋਂ ਇਸ ਦੇ ਅਧਿਕਾਰ ਵੀ ਲਏ ਹਨ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਸ ਗੀਤ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਅਸਲ ਗੀਤ ਪੰਜਾਬੀ ਵਿੱਚ ਸੀ, ਅਸੀਂ ਇਸਨੂੰ ਹਿੰਦੀ ਵਿੱਚ ਰੱਖਣ ਦਾ ਫੈਸਲਾ ਕੀਤਾ। ਇਸ ਨੂੰ ਬਣਾਉਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਸਨ। ਕੁੱਲ ਮਿਲਾ ਕੇ ਅਸੀਂ ਇਸ ਨਵੇਂ ਸੰਸਕਰਣ ਤੋਂ ਕਾਫ਼ੀ ਸੰਤੁਸ਼ਟ ਹਾਂ। ਦੱਸ ਦੇਈਏ ਕਿ ‘ਪਸੂਰੀ’ ਦਾ ਅਸਲ ਸੰਸਕਰਣ 2022 ਵਿੱਚ ਰਿਲੀਜ਼ ਹੋਇਆ ਸੀ। ਇਸਨੂੰ ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਸ਼ਾਏ ਗਿੱਲ ਨੇ ਇਕੱਠੇ ਰਿਕਾਰਡ ਕੀਤਾ ਸੀ। ਗੀਤ ਦਾ ਸੰਗੀਤ ਰਾਈਟ ਕੋਕ ਸਟੂਡੀਓ ਦਾ ਹੈ।