- ਮਨੋਰੰਜਨ
- No Comment
ਬਾਲੀਵੁੱਡ ਜਾਸੂਸੀ ਫਿਲਮਾਂ ਅਸਲੀਅਤ ਤੋਂ ਬਹੁਤ ਦੂਰ, ਏਕ ਥਾ ਟਾਈਗਰ ਦੇਖ ਆਈ ਸੀ ਹੱਸੀ : ਸਾਬਕਾ ਰਾਅ ਚੀਫ਼

ਵਿਕਰਮ ਸੂਦ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜਾਸੂਸੀ ਪਿਛੋਕੜ ਵਾਲੀਆਂ ਫਿਲਮਾਂ ਅਸਲੀਅਤ ਤੋਂ ਕੋਹਾਂ ਦੂਰ ਹਨ। ਵਿਕਰਮ ਨੇ ਕਿਹਾ ਕਿ ਉਸਨੇ ਸ਼ਾਹਰੁਖ ਖਾਨ ਦੀ ਜਾਸੂਸੀ ਥ੍ਰਿਲਰ ‘ਪਠਾਨ’ ਨਹੀਂ ਦੇਖੀ ਹੈ ਅਤੇ ਨਾ ਹੀ ਦੇਖਣਾ ਚਾਹੁੰਦੇ ਹਨ।

ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਵਿਕਰਮ ਸੂਦ ਨੇ ਭਾਰਤ ਵਿੱਚ ਬਣੀਆਂ ਜਾਸੂਸੀ ਫਿਲਮਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਜਾਸੂਸੀ ਪਿਛੋਕੜ ਵਾਲੀਆਂ ਫਿਲਮਾਂ ਅਸਲੀਅਤ ਤੋਂ ਕੋਹਾਂ ਦੂਰ ਹਨ। ਵਿਕਰਮ ਨੇ ਕਿਹਾ ਕਿ ਉਸਨੇ ਸ਼ਾਹਰੁਖ ਖਾਨ ਦੀ ਜਾਸੂਸੀ ਥ੍ਰਿਲਰ ਪਠਾਨ ਨਹੀਂ ਦੇਖੀ ਹੈ ਅਤੇ ਨਾ ਹੀ ਦੇਖਣਾ ਚਾਹੁੰਦੇ ਹਨ।

ਸਾਬਕਾ ਰਾਅ ਚੀਫ਼ ਦਾ ਕਹਿਣਾ ਹੈ ਕਿ ਅਸੀਂ ਅਜਿਹੀਆਂ ਫ਼ਿਲਮਾਂ ਨੂੰ ਆਨੰਦ ਲਈ ਦੇਖ ਸਕਦੇ ਹਾਂ, ਪਰ ਜੇਕਰ ਅਸੀਂ ਸੱਚਾਈ ਲੱਭਣ ਲਈ ਜਾਈਏ ਤਾਂ ਸਾਨੂੰ ਨਿਰਾਸ਼ਾ ਹੀ ਹੱਥ ਲੱਗੇਗੀ। ਹਾਲਾਂਕਿ ਵਿਕਰਮ ਨੇ ਕਿਹਾ ਕਿ ਉਨ੍ਹਾਂ ਨੇ ਸਲਮਾਨ ਖਾਨ ਦੀ 2012 ਦੀ ਫਿਲਮ ‘ਏਕ ਥਾ ਟਾਈਗਰ’ ਜ਼ਰੂਰ ਦੇਖੀ ਸੀ। ਵਿਕਰਮ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਦੇਖ ਕੇ ਉਹ ਉੱਚੀ-ਉੱਚੀ ਹੱਸ ਪਏ ਸਨ। ਦਿ ਰਣਵੀਰ ਸ਼ੋਅ ‘ਤੇ ਗੱਲਬਾਤ ਕਰਦਿਆਂ ਵਿਕਰਮ ਸੂਦ ਨੇ ਕਿਹਾ ਕਿ ਇੱਥੇ ਜਾਸੂਸੀ ਫਿਲਮਾਂ ‘ਚ ਕਲਾ ਦੀ ਘਾਟ ਹੈ।

ਉਸਨੇ ਕਿਹਾ- ਮੈਂ ਪਠਾਨ ਨੂੰ ਨਹੀਂ ਦੇਖਿਆ ਹੈ ਅਤੇ ਇਸ ਨੂੰ ਦੇਖ ਕੇ ਸਮਾਂ ਵੀ ਬਰਬਾਦ ਨਹੀਂ ਕਰਨਾ ਚਾਹੁੰਦਾ। ਇਸ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਸੀ। ਤੁਸੀਂ ਜੇਮਸ ਬਾਂਡ ਕਿਸਮ ਦੀ ਫਿਲਮ ਬਣਾਉਣਾ ਚਾਹੁੰਦੇ ਹੋ, ਪਰ ਅਸਲੀਅਤ ਇਹ ਹੈ ਕਿ ਜੇਮਸ ਬਾਂਡ ਆਪਣੇ ਆਪ ਵਿੱਚ ਇੱਕ ਅਸਲੀਅਤ ਫਿਲਮ ਨਹੀਂ ਹੈ। ਤੁਸੀਂ ਆਪਣੀਆਂ ਫਿਲਮਾਂ ਵਿੱਚ ਦਿਖਾਉਂਦੇ ਹੋ ਕਿ ਇੱਕ ਰਾਅ ਦਾ ਏਜੰਟ ਇੱਕ ISI ਕੁੜੀ ਨਾਲ ਖੁਸ਼ੀ ਨਾਲ ਰਹਿ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਵਿਕਰਮ ਇੱਥੇ ਦੱਸਣਾ ਚਾਹੁੰਦੇ ਹਨ ਕਿ ਬਾਲੀਵੁੱਡ ‘ਚ ਜੇਮਸ ਬਾਂਡ ਦੀ ਨਕਲ ਕਰਕੇ ਫਿਲਮਾਂ ਬਣਾਈਆਂ ਜਾਂਦੀਆਂ ਹਨ, ਜਦਕਿ ਜੇਮਸ ਬਾਂਡ ਖੁਦ ਇਕ ਫਿਕਸ਼ਨ ਫਿਲਮ ਹੈ।

ਵਿਕਰਮ ਨੇ ਅੱਗੇ ਕਿਹਾ- ਮੈਂ ਸਲਮਾਨ ਖਾਨ ਦੀ ‘ਏਕ ਥਾ ਟਾਈਗਰ’ ਦੇਖੀ। ਮੈਨੂੰ ਉਹ ਫਿਲਮ ਬਹੁਤ ਪਸੰਦ ਆਈ। ਮੈਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਫ਼ਿਲਮ ਦੀ ਕਹਾਣੀ ਕੀ ਹੈ, ਜਾਂ ਫ਼ਿਲਮ ਕੀ ਦਿਖਾਉਣਾ ਚਾਹੁੰਦੀ ਹੈ। ਮੈਂ ਫਿਲਮ ਦੇਖੀ ਅਤੇ ਉੱਚੀ-ਉੱਚੀ ਹੱਸ ਪਿਆ। ਵਿਕਰਮ ਨੇ ਪ੍ਰਸ਼ੰਸਕਾਂ ਨੂੰ ਟੌਮ ਹੈਂਕਸ ਦੀ 2015 ਦੀ ਫਿਲਮ, ਬ੍ਰਿਜ ਆਫ ਸਪਾਈਜ਼ ਦੇਖਣ ਲਈ ਕਿਹਾ। ਉਸ ਨੇ ਕਿਹਾ- ਇਹ ਅਸਲ ਜਾਸੂਸੀ ਫਿਲਮ ਹੈ, ਜਾਸੂਸੀ ਫਿਲਮਾਂ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ। ਇੱਕ ਏਜੰਟ ਦੀ ਅਸਲ ਜ਼ਿੰਦਗੀ ਵਿੱਚ ਕੀ ਹੁੰਦਾ ਹੈ, ਉਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ।