ਬਿਜਲੀ ਦੇ ਰੇਟ ਅਸਮਾਨ ‘ਤੇ ਪਹੁੰਚੇ, ਪਾਕਿਸਤਾਨ ‘ਚ ਬਿਜਲੀ ਦੇ ਬਿੱਲ ਦੇਖ ਕੇ ਲੋਕ ਕਰ ਰਹੇ ਹਨ ਖੁਦਕੁਸ਼ੀ

ਬਿਜਲੀ ਦੇ ਰੇਟ ਅਸਮਾਨ ‘ਤੇ ਪਹੁੰਚੇ, ਪਾਕਿਸਤਾਨ ‘ਚ ਬਿਜਲੀ ਦੇ ਬਿੱਲ ਦੇਖ ਕੇ ਲੋਕ ਕਰ ਰਹੇ ਹਨ ਖੁਦਕੁਸ਼ੀ

ਪੰਜਾਬ ਸੂਬੇ ਦੇ ਖੈਬਰ ਪਖਤੂਨਖਵਾ ਵਿੱਚ ਏਕੇ-47 ਨਾਲ ਲੈਸ ਇੱਕ ਵਿਅਕਤੀ ਬਿਜਲੀ ਦੇ ਵੱਧਦੇ ਬਿੱਲਾਂ ਨੂੰ ਲੈ ਕੇ ਛੱਤ ‘ਤੇ ਚੜ੍ਹ ਗਿਆ। ਪਹਿਲਾਂ ਤਾਂ ਉਕਤ ਵਿਅਕਤੀ ਨੇ ਬਿਜਲੀ ਦਫਤਰ ਨੂੰ ਉਡਾਉਣ ਦੀ ਧਮਕੀ ਦਿੱਤੀ, ਪਰ ਕੰਪਨੀ ਦੇ ਕਰਮਚਾਰੀਆਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।


ਪਾਕਿਸਤਾਨ ‘ਚ ਆਮ ਲੋਕਾਂ ਦੇ ਆਰਥਿਕ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹਨ। ਗਰੀਬ ਪਾਕਿਸਤਾਨ ਵਿੱਚ ਰੌਲਾ-ਰੱਪਾ ਪਿਆ ਹੋਇਆ ਹੈ। ਦੇਸ਼ ਨੂੰ ਚਲਾਉਣ ਲਈ ਪੈਸਾ ਨਹੀਂ ਹੈ, ਸਰਕਾਰੀ ਖਜ਼ਾਨਾ ਖਾਲੀ ਹੈ। ਦੂਜੇ ਪਾਸੇ ਆਮ ਜਨਤਾ ‘ਤੇ ਮਹਿੰਗਾਈ ਦਾ ‘ਕੋੜਾ’ ਵਰਤਿਆ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਨੂੰ ਛੂਹ ਚੁੱਕੀਆਂ ਸਨ।

ਹਾਲ ਦੀ ਘੜੀ ਪਾਕਿਸਤਾਨ ਵਿੱਚ ਬਿਜਲੀ ਦੀਆਂ ਕੀਮਤਾਂ ਵੀ ‘ਝਟਕੇ’ ਦੇਣ ਜਾ ਰਹੀਆਂ ਹਨ। ਹਾਲਤ ਇਹ ਹੋ ਗਈ ਹੈ ਕਿ ਬਿਜਲੀ ਦੇ ਬਿੱਲ ਦੀ ਵੱਡੀ ਰਕਮ ਨੂੰ ਦੇਖ ਕੇ ਲੋਕਾਂ ਨੇ ਖੁਦਕੁਸ਼ੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿਸਤਾਨ ‘ਚ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਬਾਅਦ ਹੁਣ ਵਧੇ ਬਿਜਲੀ ਬਿੱਲਾਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਲੋਕਾਂ ਵਿੱਚ ਭਾਰੀ ਗੁੱਸਾ ਅਤੇ ਡੂੰਘੀ ਨਿਰਾਸ਼ਾ ਹੈ।

ਗੁਆਂਢੀ ਦੇਸ਼ ਪਾਕਿਸਤਾਨ ‘ਚ ਹਾਲਾਤ ਅਜਿਹੇ ਹਨ ਕਿ ਹੁਣ ਬਿਜਲੀ ਦੇ ਵਧੇ ਬਿੱਲ ਕਾਰਨ ਲੋਕ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਤਾਜ਼ਾ ਮਾਮਲਾ ਪੰਜਾਬ ਸੂਬੇ ਦਾ ਹੈ। ਇੱਥੇ ਇੱਕ ਵਿਅਕਤੀ ਨੇ ਬਿਜਲੀ ਦਾ ਬਿੱਲ ਦੇਖ ਕੇ ਖੁਦਕੁਸ਼ੀ ਕਰ ਲਈ। ਪੰਜਾਬ ਸੂਬੇ ਦੇ ਇਸ 35 ਸਾਲਾ ਮੁਹੰਮਦ ਹਮਜ਼ਾ ਦਾ ਬਿਜਲੀ ਦਾ ਬਿੱਲ 40,000 ਪਾਕਿਸਤਾਨੀ ਰੁਪਏ ਆਇਆ, ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਮਜ਼ਾ ਦੇ ਬਿਜਲੀ ਦੇ ਜ਼ਿਆਦਾ ਬਿੱਲ ਨੇ ਉਸ ਦਾ ਹੌਂਸਲਾ ਤੋੜ ਦਿੱਤਾ। ਮੁਹੰਮਦ ਹਮਜ਼ਾ ਦੇ ਘਰ ਉਸ ਦੇ ਦੋ ਛੋਟੇ ਬੱਚੇ ਵੀ ਹਨ। ਪੰਜਾਬ ਸੂਬੇ ਦੇ ਖੈਬਰ ਪਖਤੂਨਖਵਾ ਦਾ ਰਹਿਣ ਵਾਲਾ ਹਮਜ਼ਾ ਬਿਜਲੀ ਦੇ ਵਧੇ ਬਿੱਲ ਕਾਰਨ ਮਾਨਸਿਕ ਤਣਾਅ ‘ਚ ਸੀ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

ਪੰਜਾਬ ਸੂਬੇ ਦੇ ਖੈਬਰ ਪਖਤੂਨਖਵਾ ਵਿੱਚ, ਇੱਕ ਏਕੇ-47 ਨਾਲ ਲੈਸ ਇੱਕ ਵਿਅਕਤੀ ਬਿਜਲੀ ਦੇ ਵੱਧਦੇ ਬਿੱਲਾਂ ਨੂੰ ਲੈ ਕੇ ਛੱਤ ‘ਤੇ ਚੜ੍ਹ ਗਿਆ। ਪਹਿਲਾਂ ਤਾਂ ਉਕਤ ਵਿਅਕਤੀ ਨੇ ਬਿਜਲੀ ਦਫਤਰ ਨੂੰ ਉਡਾਉਣ ਦੀ ਧਮਕੀ ਦਿੱਤੀ, ਪਰ ਕੰਪਨੀ ਦੇ ਕਰਮਚਾਰੀਆਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੀ ਇੱਕ ਔਰਤ ਦਾ ਬਿਜਲੀ ਦਾ ਬਿੱਲ 10,000 ਪਾਕਿਸਤਾਨੀ ਰੁਪਏ ਆਇਆ। ਔਰਤ ਅਤੇ ਉਸਦੇ ਪਤੀ ਨੇ ਬਿਜਲੀ ਦਾ ਬਿੱਲ ਭਰਨ ਲਈ ਆਪਣੇ ਘਰ ਦਾ ਸਮਾਨ ਵੇਚ ਦਿੱਤਾ ਸੀ। ਇਸਦੇ ਨਾਲ ਹੀ ਕਰਜ਼ਾ ਲੈ ਕੇ ਬਿੱਲ ਵੀ ਅਦਾ ਕੀਤਾ ਸੀ, ਪਰ ਬਿੱਲ ਭਰਨ ਤੋਂ ਬਾਅਦ ਵੀ ਜਦੋਂ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਔਰਤ ਨੇ ਖੁਦਕੁਸ਼ੀ ਕਰ ਲਈ।