- ਮਨੋਰੰਜਨ
- No Comment
ਮਹੇਸ਼ ਭੱਟ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ- ਬੇਟੀ ਪੂਜਾ ਨੇ ਘਰ ਚਲਾਉਣ ‘ਚ ਕੀਤੀ ਮਦਦ

ਮਹੇਸ਼ ਭੱਟ ਨੇ ਮੁੜ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦੀਆਂ ਫਿਲਮਾਂ ਫਲਾਪ ਹੋ ਰਹੀਆਂ ਸਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਮਾਈ ਕਾਫੀ ਨਹੀਂ ਸੀ। ਫਿਰ ਪੂਜਾ ਭੱਟ ਨੇ ਪਰਿਵਾਰ ਦੀ ਮਦਦ ਕੀਤੀ ਸੀ।
ਮਹੇਸ਼ ਭੱਟ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਵਧੀਆ ਨਿਰਦੇਸ਼ਕ ਵਿਚ ਕੀਤੀ ਜਾਂਦੀ ਹੈ। ‘ਬਿੱਗ ਬੌਸ ਓਟੀਟੀ 2’ ਦਾ ਗ੍ਰੈਂਡ ਫਿਨਾਲੇ 12-13 ਅਗਸਤ ਨੂੰ ਹੈ, ਅਤੇ ਫਿਲਹਾਲ ਫੈਮਿਲੀ ਵੀਕ ਚੱਲ ਰਿਹਾ ਹੈ। ਇਸ ‘ਚ ਮੁਕਾਬਲੇਬਾਜ਼ਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਲਈ ਸ਼ੋਅ ‘ਚ ਆ ਰਹੇ ਹਨ। ਹਾਲ ਹੀ ‘ਚ ਅਭਿਸ਼ੇਕ ਮਲਹਾਨ ਅਤੇ ਅਵਿਨਾਸ਼ ਸਚਦੇਵ ਦੀ ਮਾਂ ਘਰ ਪਹੁੰਚੀ ਸੀ।

ਮਨੀਸ਼ਾ ਰਾਣੀ ਦੇ ਪਿਤਾ ਵੀ ‘ਬਿੱਗ ਬੌਸ OTT 2’ ‘ਚ ਪਹੁੰਚੇ ਸਨ। ਫਿਲਮਕਾਰ ਮਹੇਸ਼ ਭੱਟ ਵੀ ਬੇਟੀ ਪੂਜਾ ਨੂੰ ਮਿਲਣ ਬਿੱਗ ਬੌਸ ਦੇ ਘਰ ਪਹੁੰਚੇ। ਘਰ ਦੇ ਅੰਦਰ ਪਹੁੰਚ ਕੇ ਮਹੇਸ਼ ਭੱਟ ਇਕ-ਇਕ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲੇ ਅਤੇ ਫਿਰ ਪੂਜਾ ਭੱਟ ਨਾਲ ਜੁੜੀ ਇਕ ਘਟਨਾ ਦੱਸ ਕੇ ਭਾਵੁਕ ਹੋ ਗਏ।
ਮਹੇਸ਼ ਭੱਟ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਸੰਘਰਸ਼ ਦੇ ਦੌਰ ‘ਚੋਂ ਗੁਜ਼ਰ ਰਿਹਾ ਸੀ ਤਾਂ ਬੇਟੀ ਪੂਜਾ ਨੇ ਮਦਦ ਕੀਤੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਹੇਸ਼ ਭੱਟ ਦੀਆਂ ਫਿਲਮਾਂ ਚੰਗੀ ਤਰ੍ਹਾਂ ਨਹੀਂ ਚੱਲ ਰਹੀਆਂ ਸਨ ਅਤੇ ਉਨ੍ਹਾਂ ਨੂੰ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਮਹੇਸ਼ ਭੱਟ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 20 ਸਾਲ ਦੀ ਉਮਰ ‘ਚ ਹੋਇਆ ਅਤੇ 23 ਸਾਲ ਦੀ ਉਮਰ ‘ਚ ਉਹ ਪੂਜਾ ਭੱਟ ਦੇ ਪਿਤਾ ਬਣੇ। ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਜ਼ਿੰਦਗੀ ਵਿੱਚ ਅਜਿਹਾ ਦੌਰ ਵੀ ਆਇਆ, ਜਦੋਂ ਸਿਰਫ਼ 1500 ਰੁਪਏ ਨਾਲ ਵੀ ਗੁਜ਼ਾਰਾ ਕਰਨਾ ਔਖਾ ਹੋ ਗਿਆ। ਮਹੇਸ਼ ਭੱਟ ਨੇ ਉਸ ਪਲ ਨੂੰ ਯਾਦ ਕੀਤਾ ਜਦੋਂ ਪੂਜਾ ਦਾ ਜਨਮ ਹੋਇਆ ਸੀ। ਉਸ ਨੇ ਕਿਹਾ ਕਿ ਜਦੋਂ ਉਸ ਨੇ ਪਹਿਲੀ ਵਾਰ ਛੋਟੀ ਪੂਜਾ ਨੂੰ ਚੁੱਕਿਆ ਅਤੇ ਉਸ ਦਾ ਚਿਹਰਾ ਦੇਖਿਆ ਤਾਂ ਉਸ ਨੂੰ ਲੱਗਾ ਜਿਵੇਂ ਉਹ ਉਸ ‘ਤੇ ਗੁੱਸੇ ਹੋ ਰਹੀ ਹੋਵੇ। ਉਹ ਉਨ੍ਹਾਂ ਨਾਲ ਨਾਰਾਜ਼ ਹੈ। ਉਦੋਂ ਮਹੇਸ਼ ਭੱਟ ਨੂੰ ਲੱਗਾ ਕਿ ਬੇਟੀ ਪੂਜਾ ਦਾ ਜਨਮ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਸਕਾਰਾਤਮਕ ਲਿਆਉਣ ਲਈ ਹੋਇਆ ਹੈ।

ਮਹੇਸ਼ ਭੱਟ ਨੇ ਮੁੜ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦੀਆਂ ਫਿਲਮਾਂ ਫਲਾਪ ਹੋ ਰਹੀਆਂ ਸਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਮਾਈ ਕਾਫੀ ਨਹੀਂ ਸੀ। ਫਿਰ ਪੂਜਾ ਭੱਟ ਨੇ ਮਦਦ ਕੀਤੀ। ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ, ਉਸਨੇ ਮਾਡਲਿੰਗ ਸ਼ੁਰੂ ਕੀਤੀ ਅਤੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ। ਮਹੇਸ਼ ਭੱਟ ਨੇ ਕਿਹਾ, ‘ਪੂਜਾ ਨੇ ਮਾਡਲਿੰਗ ਸ਼ੁਰੂ ਕੀਤੀ ਅਤੇ ਕਈ ਇਸ਼ਤਿਹਾਰ ਕੀਤੇ। ਮਾਡਲਿੰਗ ਦੀ ਦੁਨੀਆ ‘ਚ ਪੂਜਾ ਭੱਟ ਨੇ ਜੋ ਮਿਹਨਤ ਕੀਤੀ, ਉਸਨੇ ਉਨ੍ਹਾਂ ਔਖੇ ਦਿਨਾਂ ‘ਚ ਘਰ ਚਲਾਉਣ ‘ਚ ਮਦਦ ਕੀਤੀ।