ਰੰਧਾਵਾ ਨੇ ਕਿਹਾ ਹਰੇਕ ਗੱਠਜੋੜ ਦਾ ਇਕ ਧਰਮ ਹੁੰਦਾ ਹੈ, ਪਰ ‘ਆਪ’ ਵਾਲੇ ਸਾਡੇ ਆਗੂਆਂ ਤੇ ਵਰਕਰਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਹਨ

ਰੰਧਾਵਾ ਨੇ ਕਿਹਾ ਹਰੇਕ ਗੱਠਜੋੜ ਦਾ ਇਕ ਧਰਮ ਹੁੰਦਾ ਹੈ, ਪਰ ‘ਆਪ’ ਵਾਲੇ ਸਾਡੇ ਆਗੂਆਂ ਤੇ ਵਰਕਰਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਹਨ

ਰੰਧਾਵਾ ਨੇ ਕਿਹਾ ਕਿ ‘ਆਪ’ ਨਿੱਤ ਦਿਨ ਕਾਂਗਰਸ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਿੱਚ ਲਗੀ ਹੋਈ ਹੈ। ਅਜਿਹੇ ‘ਚ ਸਭ ਤੋਂ ਪਹਿਲਾਂ ਨੇਤਾਵਾਂ ਨੂੰ ਆਪਣੇ ਵੱਲ ਦੇਖਣਾ ਹੋਵੇਗਾ। ਦੂਜੇ ਪਾਸੇ ਸਾਡੀ ਪਾਰਟੀ ਹਾਈਕਮਾਂਡ ਜੋ ਵੀ ਫੈਸਲਾ ਕਰੇਗੀ ਅਸੀਂ ਉਸਦੀ ਪਾਲਣਾ ਕਰਾਂਗੇ।

ਸੁਖਜਿੰਦਰ ਸਿੰਘ ਰੰਧਾਵਾ ਅਤੇ ਭਗਵੰਤ ਮਾਨ ਵਿਚਾਲੇ ਪਿੱਛਲੇ ਦਿਨੀ ਟਵਿੱਟਰ ਵਾਰ ਛਿੜੀ ਹੋਈ ਸੀ। ਵਿਰੋਧੀ ਗਠਜੋੜ I.N.D.I.A. ‘ਚ ਕਾਂਗਰਸ ਅਤੇ ‘ਆਪ’ ਦੇ ਸਾਂਝੇ ਮੰਚ ‘ਤੇ ਆਉਣ ਤੋਂ ਬਾਅਦ ਵੀ ਦੋਵਾਂ ਪਾਰਟੀਆਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਇਸ ਮਾਮਲੇ ਵਿੱਚ ਹੁਣ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਗਠਜੋੜ ਦਾ ਕੋਈ ਧਰਮ ਹੁੰਦਾ ਹੈ।

ਰੰਧਾਵਾ ਨੇ ਕਿਹਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ, ਉਹ ਪੰਜਾਬ ਵਿੱਚ ਸਾਡੇ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਹ ਨਿੱਤ ਦਿਨ ਕਾਂਗਰਸ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਿੱਚ ਲੱਗੇ ਹੋਏ ਹਨ। ਅਜਿਹੇ ‘ਚ ਸਭ ਤੋਂ ਪਹਿਲਾਂ ਨੇਤਾਵਾਂ ਨੂੰ ਆਪਣੇ ਵੱਲ ਦੇਖਣਾ ਹੋਵੇਗਾ। ਦੂਜੇ ਪਾਸੇ ਸਾਡੀ ਪਾਰਟੀ ਹਾਈਕਮਾਂਡ ਜੋ ਵੀ ਫੈਸਲਾ ਕਰੇਗੀ, ਅਸੀਂ ਉਸਦੀ ਪਾਲਣਾ ਕਰਾਂਗੇ।

ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂਆਂ ਅਤੇ ‘ਆਪ’ ਆਗੂਆਂ ਦਰਮਿਆਨ ਆਪਸੀ ਬਿਆਨਬਾਜ਼ੀਆਂ ਹੋ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਪੰਜਾਬ ‘ਚ ਕਈ ਕਾਂਗਰਸੀ ਨੇਤਾਵਾਂ ਨੇ ਇਸ ਗਠਜੋੜ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੇਲੇ ਵਿੱਚ ਅਮਰੂਦ ਨੂੰ ਕੋਈ ਨਹੀਂ ਪੁੱਛਦਾ।

ਇਸ ਤੋਂ ਥੋੜ੍ਹੀ ਦੇਰ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰਕੇ ਸੀਐਮ ਨੂੰ ਜਵਾਬ ਦਿੱਤਾ। ਰੰਧਾਵਾ ਨੇ ਲਿਖਿਆ ਸੀ ਕਿ ਭਗਵੰਤ ਮਾਨ ਜੀ, ਗਰੀਬਾਂ ਦਾ ਫਲ ਤਾਂ ਅਮਰੂਦ ਹੀ ਹੁੰਦਾ ਹੈ, ਪਰ ਤੁਸੀਂ ਹੁਣ ਅੰਬ ਨਹੀਂ ਰਹੇ। ਹੁਣ ਤੁਸੀਂ ਚੀਕੂ ਅਤੇ ਸੀਤਾ ਫਲ ਖਾਣ ਵਾਲਿਆਂ ਵਿੱਚ ਸ਼ਾਮਲ ਹੋ ਗਏ ਹੋ, ਪਰ ਯਾਦ ਹੈ ਕਿ ਪੰਜਾਬੀਆਂ ਨੇ ਸੀਤਾ ਫਲ ਖਾਣ ਵਾਲਿਆਂ ਨਾਲ ਕੀ ਕੀਤਾ? ਯਾਦ ਰੱਖੋ ਕਿ ਕਈ ਵਾਰ ਅਮਰੂਦ ਦਾ ਇੱਕ ਬੀਜ ਵੀ ਪੇਟ ਦਰਦ ਦਾ ਕਾਰਨ ਬਣ ਸਕਦਾ ਹੈ।