ਸਪੈਸ਼ਲ ਓਲੰਪਿਕ ‘ਚ ਭਾਰਤ ਨੇ ਜਿੱਤੇ ਅੱਠ ਮੈਡਲ, ਸੀਐੱਮ ਮਾਨ ਨੇ ਖਿਡਾਰੀਆਂ ਤੇ ਕੋਚਾਂ ਨੂੰ ਕੀਤਾ ਸਨਮਾਨਿਤ, ਮਾਨ ਨੇ ਕਿਹਾ- ਸਾਨੂੰ ਅਜਿਹੇ ਕੋਚਾਂ ‘ਤੇ ਮਾਣ

ਸਪੈਸ਼ਲ ਓਲੰਪਿਕ ‘ਚ ਭਾਰਤ ਨੇ ਜਿੱਤੇ ਅੱਠ ਮੈਡਲ, ਸੀਐੱਮ ਮਾਨ ਨੇ ਖਿਡਾਰੀਆਂ ਤੇ ਕੋਚਾਂ ਨੂੰ ਕੀਤਾ ਸਨਮਾਨਿਤ, ਮਾਨ ਨੇ ਕਿਹਾ- ਸਾਨੂੰ ਅਜਿਹੇ ਕੋਚਾਂ ‘ਤੇ ਮਾਣ

ਸੀਐੱਮ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਸਪੈਸ਼ਲ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਦਾ ਝੰਡਾ ਬੁਲੰਦ ਕੀਤਾ। ਔਖੇ ਹਾਲਾਤਾਂ ਅਤੇ ਔਕੜਾਂ ਦਾ ਸਾਹਮਣਾ ਕਰਦੇ ਹੋਏ ਵਿਸ਼ੇਸ਼ ਖਿਡਾਰੀਆਂ ਨੇ ਦੇਸ਼ ਲਈ ਮੈਡਲ ਜਿੱਤੇ।


ਪੰਜਾਬ ਵਿਚ ਭਗਵੰਤ ਮਾਨ ਸਰਕਾਰ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਬਰਲਿਨ ਵਿਖੇ ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼-2023 ਵਿੱਚ ਪੰਜਾਬ ਦਾ ਮਾਣ ਵਧਾਉਣ ਵਾਲੇ ਅੱਠ ਵਿਸ਼ੇਸ਼ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਸਨਮਾਨਿਤ ਕੀਤਾ।

ਖਿਡਾਰੀਆਂ ਨੇ ਵੱਖ-ਵੱਖ ਖੇਡ ਵਰਗਾਂ ਵਿੱਚ ਤਿੰਨ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੀ ਦੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸੀਐਮ ਮਾਨ ਨੇ ਕਿਹਾ- ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼-2023 ਵਿੱਚ ਭਾਰਤੀਆਂ ਦੇ ਚੰਗੇ ਪ੍ਰਦਰਸ਼ਨ ਵਿੱਚ ਇਨ੍ਹਾਂ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਦੇਸ਼ ਦੀ ਝੋਲੀ ‘ਚ ਇੰਨੇ ਮੈਡਲ ਦਿਵਾਏ ਹਨ। ਇਨ੍ਹਾਂ ਖੇਡਾਂ ਵਿੱਚ ਸਪੈਸ਼ਲ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਦਾ ਝੰਡਾ ਬੁਲੰਦ ਕੀਤਾ। ਔਖੇ ਹਾਲਾਤਾਂ ਅਤੇ ਔਕੜਾਂ ਦਾ ਸਾਹਮਣਾ ਕਰਦੇ ਹੋਏ ਵਿਸ਼ੇਸ਼ ਖਿਡਾਰੀਆਂ ਨੇ ਦੇਸ਼ ਲਈ ਮੈਡਲ ਜਿੱਤੇ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਕੁਮਾਰ ਅਮਿਤ ਹਾਜ਼ਰ ਸਨ। ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਦੀ ਨਵੀਂ ਖੇਡ ਨੀਤੀ ਵਿੱਚ ਵਿਸ਼ੇਸ਼ ਓਲੰਪਿਕ/ਡੀਏਐਫ ਅਤੇ ਬਲਾਇੰਡ ਖੇਡਾਂ ਸਮੇਤ ਪੈਰਾ ਖਿਡਾਰੀਆਂ ਵੱਲ ਵਧੇਰੇ ਧਿਆਨ ਦਿੱਤਾ ਗਿਆ ਹੈ।

ਮੁੱਖ ਮੰਤਰੀ ਮਾਨ ਨੇ ਐਮ.ਡੀ. ਨਿਸਾਰ ਨੂੰ ਰੋਲਰ ਸਕੇਟਿੰਗ ਵਿੱਚ ਸੋਨ ਮੈਡਲ,ਜਿੱਤਣ ਲਈ, ਰੇਣੂ ਨੂੰ ਦੋ ਕਾਂਸੀ ਦੇ ਮੈਡਲ, ਅਤੇ ਸੀਤਾ ਨੂੰ ਇੱਕ ਕਾਂਸੀ ਦਾ ਮੈਡਲ,ਜਿੱਤਣ ਲਈ ਸਨਮਾਨਿਤ ਕੀਤਾ। ਉਨ੍ਹਾਂ ਜਤਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਰਵਾਇਤੀ ਫੁਟਬਾਲ ਵਿੱਚ ਸੋਨ ਮੈਡਲ, ਜਿੱਤਣ ਲਈ, ਬਾਸਕਟਬਾਲ ਵਿੱਚ ਚਾਂਦੀ ਦਾ ਮੈਡਲ,ਜਿੱਤਣ ਵਾਲੀ ਪ੍ਰਿਆ ਦੇਵੀ ਅਤੇ ਯੂਨੀਫਾਈਡ ਫੁਟਬਾਲ ਵਿੱਚ ਕਾਂਸੀ ਦਾ ਮੈਡਲ,ਜਿੱਤਣ ਵਾਲੀ ਜੋਤੀ ਕੌਰ ਨੂੰ ਸਨਮਾਨਿਤ ਵੀ ਕੀਤਾ। ਜਿਕਰਯੋਗ ਹੈ ਕਿ ਪੰਜਾਬ ਨਾਲ ਸਬੰਧਤ ਸੱਤ ਵਿਸ਼ੇਸ਼ ਖਿਡਾਰੀ, ਇੱਕ ਏਕੀਕ੍ਰਿਤ ਸਾਥੀ ਅਤੇ ਇੱਕ ਕੋਚ ਸਮੇਤ ਕੁੱਲ ਨੌਂ ਮੈਂਬਰ ਭਾਰਤੀ ਦਲ ਦਾ ਹਿੱਸਾ ਸਨ।