- ਪੰਜਾਬ
- No Comment
ਨਵਜੋਤ ਸਿੱਧੂ ਦੇ ਪੁੱਤਰ ਕਰਨ ਦੀ ਹੋਈ ਮੰਗਣੀ, ਪਟਿਆਲਾ ਦੀ ਇਨਾਇਤ ਨਾਲ ਕਰਨਗੇ ਵਿਆਹ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਤਸਵੀਰਾਂ ‘ਚ ਸਿੱਧੂ ਪਰਿਵਾਰ ਨਾਲ ਨਜ਼ਰ ਆ ਰਹੀ ਹੈ ਇਨਾਇਤ ਰੰਧਾਵਾ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਦੀ ਮੰਗਣੀ ਹੋ ਗਈ ਹੈ। ਨਵਜੋਤ ਸਿੱਧੂ ਦੇ ਘਰ ਹੁਣ ਜਲਦੀ ਹੀ ‘ਸ਼ਹਿਨਾਈ’ ਵੱਜਣ ਵਾਲੀ ਹੈ । ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕੁੜੀ ਕੋਈ ਹੋਰ ਨਹੀਂ ਬਲਕਿ ਪਟਿਆਲਾ ਦੀ ਹੈ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ‘ਵੁਡ ਬੀ ਵਾਈਫ’ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਹਨ। ਤਸਵੀਰਾਂ ‘ਚ ਸਿੱਧੂ ਪਰਿਵਾਰ ਨਾਲ ਨਜ਼ਰ ਆ ਰਹੀ ਹੈ ਇਨਾਇਤ ਰੰਧਾਵਾ ਹੈ। ਸਿੱਧੂ ਨੇ ਆਪਣੀ ਨੂੰਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸਿੱਧੂ ਨੇ ਆਪਣੇ ਪੁੱਤਰ ਦੀ ਮੰਗਣੀ ਗੰਗਾ ਦੇ ਕੰਢੇ ਕਰਵਾ ਦਿੱਤੀ।

ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਮੈਸੇਜ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਸਨੇ ਕਿਹਾ- ਬੇਟਾ ਆਪਣੀ ਪਿਆਰੀ ਮਾਂ ਦੀ ਸਭ ਤੋਂ ਵੱਡੀ ਇੱਛਾ ਦਾ ਸਤਿਕਾਰ ਕਰਦਾ ਹੈ। ਮਾਂ ਗੰਗਾ ਦੀ ਗੋਦ ਵਿੱਚ ਇਸ ਸ਼ੁਭ ਦੁਰਗਾ-ਅਸ਼ਟਮੀ ਦੇ ਦਿਨ, ਇੱਕ ਨਵੀਂ ਸ਼ੁਰੂਆਤ, ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ ਮਿਲੋ। ਇਨਾਇਤ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦੀ ਰਹਿਣ ਵਾਲੀ ਹੈ।
The son honours the most cherished desire of his beloved mother …. On this auspicious Durga-Ashtami day in the lap of mother Ganges , a new beginning , introducing our would be daughter in law Inayat Randhawa . They exchanged promise bands. pic.twitter.com/4ELfTpUTmJ
— Navjot Singh Sidhu (@sherryontopp) June 26, 2023
ਇਨਾਇਤ ਰੰਧਾਵਾ ਪਟਿਆਲੇ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਿਛਲੇ ਮਹੀਨੇ ਨਵਜੋਤ ਸਿੱਧੂ ਗੰਗਾ ਦੁਸਹਿਰੇ ਮੌਕੇ ਆਪਣੇ ਪਰਿਵਾਰ ਨਾਲ ਰਿਸ਼ੀਕੇਸ਼ ਗਏ ਸਨ। ਟਵਿੱਟਰ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚੋਂ ਇਕ ‘ਚ ਸਿੱਧੂ ਆਪਣੇ ਪਰਿਵਾਰ ਨਾਲ ਗੰਗਾ ‘ਚ ਇਸ਼ਨਾਨ ਕਰਦੇ ਨਜ਼ਰ ਆ ਰਹੇ ਸਨ, ਜਦਕਿ ਦੂਜੀ ਤਸਵੀਰ ‘ਚ ਪਰਿਵਾਰ ਇਕ ਰੈਸਟੋਰੈਂਟ ‘ਚ ਫੋਟੋਆਂ ਖਿਚਵਾਉਂਦੇ ਨਜ਼ਰ ਆ ਰਹੇ ਸਨ। ਕਾਂਗਰਸੀ ਆਗੂ ਨੂੰ 10 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ 2 ਅਪ੍ਰੈਲ 2023 ਨੂੰ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।