ਨਿਤਿਨ ਗਡਕਰੀ ਨੇ ਹਿਮਾਚਲ ‘ਚ ਅਚਾਨਕ ਬੁਲੇਟਪਰੂਫ ਕਾਰ ਛੱਡ ਕੇ ਟੈਕਸੀ ‘ਤੇ ਕੀਤਾ ਸਫ਼ਰ

ਨਿਤਿਨ ਗਡਕਰੀ ਨੇ ਹਿਮਾਚਲ ‘ਚ ਅਚਾਨਕ ਬੁਲੇਟਪਰੂਫ ਕਾਰ ਛੱਡ ਕੇ ਟੈਕਸੀ ‘ਤੇ ਕੀਤਾ ਸਫ਼ਰ

ਬਿਆਸ ਦਰਿਆ ‘ਚ ਹੜ੍ਹ ਕਾਰਨ ਕੀਰਤਪੁਰ-ਮਨਾਲੀ ਫੋਰ ਲੇਨ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੁੱਲੂ ਤੋਂ ਮਨਾਲੀ ਦੇ ਸਫ਼ਰ ‘ਚ ਨੌਂ ਥਾਵਾਂ ‘ਤੇ ਰੁਕੇ। ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਅਤੇ ਪ੍ਰਭਾਵਿਤ ਲੋਕਾਂ ਦਾ ਦਰਦ ਸੁਣ ਕੇ ਨਿਤਿਨ ਗਡਕਰੀ ਵੀ ਕਈ ਵਾਰ ਭਾਵੁਕ ਹੋ ਗਏ।

ਨਿਤਿਨ ਗਡਕਰੀ ਦੇ ਕੰਮ ਕਰਨ ਦੇ ਤਰੀਕੇ ਨੂੰ ਪੱਖ ਅਤੇ ਵਿਪੱਖ ਦੋਂਵੇ ਪਾਸੇ ਦੇ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਹਿਮਾਚਲ ਪ੍ਰਦੇਸ਼ ਪੁੱਜੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਚਾਨਕ ਬੁਲੇਟ ਪਰੂਫ਼ ਗੱਡੀ ਛੱਡ ਕੇ ਭੁੰਤਰ ਹਵਾਈ ਅੱਡੇ ਤੋਂ ਮਨਾਲੀ ਲਈ ਟੈਕਸੀ ਵਿੱਚ ਸਫ਼ਰ ਕਰਨਾ ਪਸੰਦ ਕੀਤਾ।

ਕੇਂਦਰੀ ਮੰਤਰੀ ਲਈ ਭੁੰਤਰ ਹਵਾਈ ਅੱਡੇ ਦੇ ਬਾਹਰ ਬੁਲੇਟ ਪਰੂਫ਼ ਗੱਡੀ ਲਗਾਈ ਗਈ ਸੀ, ਪਰ ਜਿਵੇਂ ਹੀ ਨਿਤਿਨ ਗਡਕਰੀ ਉੱਥੇ ਪੁੱਜੇ ਤਾਂ ਉਨ੍ਹਾਂ ਗੱਡੀ ਬਦਲਣ ਲਈ ਕਿਹਾ। ਉਨ੍ਹਾਂ ਦੀਆਂ ਹਦਾਇਤਾਂ ’ਤੇ ਚੱਲਦਿਆਂ ਝੰਡੀ ਵਾਲੀ ਗੱਡੀ ਨੂੰ ਹਟਾ ਕੇ ਤਿੰਨ ਨੰਬਰ ’ਤੇ ਖੜ੍ਹੀ ਟੈਕਸੀ ਨੂੰ ਅੱਗੇ ਬੁਲਾ ਲਿਆ ਗਿਆ।

ਨਿਤਿਨ ਗਡਕਰੀ ਨੇ ਇਸ ਗੱਡੀ ‘ਚ ਖਰਾਬ ਸੜਕਾਂ ‘ਤੇ ਘੰਟਿਆਂਬੱਧੀ ਸਫਰ ਕੀਤਾ। ਕਿਰਾਏ ਦੀ ਇਸ ਟੈਕਸੀ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਗਲੀ ਸੀਟ ‘ਤੇ ਬੈਠੇ ਸਨ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਅਤੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਟੈਕਸੀ ਦੀ ਵਿਚਕਾਰਲੀ ਸੀਟ ‘ਤੇ ਬੈਠੇ ਸਨ, ਜਦਕਿ NHAI ਦੇ ਸੀਨੀਅਰ ਅਧਿਕਾਰੀ ਪਿਛਲੀ ਸੀਟ ‘ਤੇ ਬੈਠੇ ਸਨ।

ਇਸ ਤੋਂ ਪਹਿਲਾਂ, ਦਿੱਲੀ ਵਿੱਚ ਆਈਸੀਈਐਮਏ ਦੇ ਸਾਲਾਨਾ ਸੈਸ਼ਨ ਵਿੱਚ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, “ਅਸੀਂ ਹੁਣ ਟਰੱਕਾਂ ਵਿੱਚ ਏਸੀ ਕੈਬਿਨਾਂ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਕੰਮ ਦੇ ਘੰਟੇ ਨਿਰਧਾਰਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਹੁਣ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਪੰਜ ਸਾਲਾਂ ਵਿੱਚ, ਅਸੀਂ 15 ਲੱਖ ਕਰੋੜ ਰੁਪਏ ਦੇ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਦਾ ਨੰਬਰ ਇੱਕ ਨਿਰਮਾਣ ਹੱਬ ਬਣਾਵਾਂਗੇ। ਬਿਆਸ ਦਰਿਆ ‘ਚ ਹੜ੍ਹ ਕਾਰਨ ਕੀਰਤਪੁਰ-ਮਨਾਲੀ ਫੋਰ ਲੇਨ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੁੱਲੂ ਤੋਂ ਮਨਾਲੀ ਦੇ ਸਫ਼ਰ ‘ਚ ਨੌਂ ਥਾਵਾਂ ‘ਤੇ ਰੁਕੇ। ਮੰਤਰੀ ਨੇ ਪੂਰੇ ਇਲਾਕੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਦੇਖਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕੀਤੀ। ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਅਤੇ ਪ੍ਰਭਾਵਿਤ ਲੋਕਾਂ ਦਾ ਦਰਦ ਸੁਣ ਕੇ ਨਿਤਿਨ ਗਡਕਰੀ ਵੀ ਕਈ ਵਾਰ ਭਾਵੁਕ ਹੋ ਗਏ।