- ਅੰਤਰਰਾਸ਼ਟਰੀ
- No Comment
ਦੁਨੀਆ ਦੇ ਟਾਪ ਤਨਖਾਹ ਲੈਣ ਵਾਲੇ CEO, ਜਿਨ੍ਹਾਂ ਦੀ ਰੋਜ਼ਾਨਾ ਦੀ ਕਮਾਈ ਜਾਣ ਕੇ ਲੋਕ ਹੋ ਜਾਂਦੇ ਹਨ ਹੈਰਾਨ
ਦੁਨੀਆਂ ਚ ਹਰ ਇਨਸਾਨ ਪੈਸਾ ਕਮਾਉਣਾ ਪਸੰਦ ਕਰਦਾ ਹੈ। ਦੁਨੀਆ ‘ਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਦੀ ਤਨਖਾਹ ਕਰੋੜਾਂ ਰੁਪਏ ‘ਚ ਹੈ।
ਦੁਨੀਆਂ ਦੇ ਟਾਪ ਪੰਜ ਸੀ.ਈ.ਓਜ਼ ਨੂੰ ਹਰ ਰੋਜ਼ ਕਰੋੜਾਂ ਰੁਪਏ ਦੀ ਤਨਖਾਹ ਮਿਲਦੀ ਹੈ, ਜਿਸਦੀ ਆਮ ਆਦਮੀ ਕਲਪਨਾ ਵੀ ਨਹੀਂ ਕਰ ਸਕਦਾ। ਇਨ੍ਹਾਂ ਸੀ.ਈ.ਓਜ਼ ਨੂੰ ਤਨਖਾਹ ਤੋਂ ਇਲਾਵਾ ਕਈ ਸਹੂਲਤਾਂ ਵੀ ਮਿਲਦੀਆਂ ਹਨ, ਹਰ ਸਾਲ ਤਨਖ਼ਾਹ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ।
ਐਲੋਨ ਮਸਕ : ਇਸ ਵਿਚ ਸਭ ਤੋਂ ਪਹਿਲਾ ਨਾਂ ਐਲੋਨ ਮਸਕ ਦਾ ਆਉਂਦਾ ਹੈ। ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀ.ਈ.ਓ. ਐਲੋਨ ਮਸਕ ਨੂੰ ਸਾਲਾਨਾ 10.1 ਬਿਲੀਅਨ ਡਾਲਰ ਦੀ ਤਨਖਾਹ ਮਿਲਦੀ ਹੈ। ਭਾਰਤੀ ਰੁਪਏ ਦੇ ਹਿਸਾਬ ਨਾਲ ਇਹ ਲਗਭਗ 82000 ਕਰੋੜ ਰੁਪਏ ਹੈ।
ਟਿਮ ਕੁੱਕ : ਐਪਲ ਦੇ ਸੀਈਓ ਟਿਮ ਕੁੱਕ ਦੀ ਸਾਲਾਨਾ ਤਨਖਾਹ ਲਗਭਗ 64,700 ਕਰੋੜ ਰੁਪਏ ਹੈ। ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓਜ਼ ਦੀ ਸੂਚੀ ਵਿੱਚ ਟਿਮ ਕੁੱਕ ਦੂਜੇ ਨੰਬਰ ‘ਤੇ ਹਨ।
ਰੌਬਰਟ ਸਕਾਰਿੰਗ : ਰਿਵੀਅਨ ਆਟੋਮੋਟਿਵ ਦੇ ਸੀਈਓ ਰੌਬਰਟ ਸਕਾਰਿੰਗ ਦੀ ਤਨਖਾਹ $2.3 ਬਿਲੀਅਨ ਹੈ। ਭਾਰਤੀ ਰੁਪਏ ਦੇ ਹਿਸਾਬ ਨਾਲ ਇਹ ਲਗਭਗ 18 ਹਜ਼ਾਰ ਕਰੋੜ ਰੁਪਏ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓਜ਼ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਹਨ।
ਥਾਮਸ ਸਿਏਬਲ : ਥਾਮਸ ਸਿਏਬਲ C3.AI ਦੇ ਸੀ.ਈ.ਓ. ਥਾਮਸ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓਜ਼ ਦੀ ਸੂਚੀ ਵਿੱਚ ਚੋਥੇ ਸਥਾਨ ‘ਤੇ ਹਨ, ਉਨ੍ਹਾਂ ਦੀ ਸਾਲਾਨਾ ਤਨਖਾਹ ਲਗਭਗ 2812 ਕਰੋੜ ਰੁਪਏ ਹੈ।
ਸੂਈ ਨੇਬੀ (ਕੋਟੀ) : ਸੂਈ ਨੇਬੀ ਕੋਟੀ ਦੀ ਸੀ.ਈ.ਓ. ਸੂਈ ਦੀ ਸਾਲਾਨਾ ਤਨਖਾਹ ਦੀ ਗੱਲ ਕਰੀਏ ਤਾਂ ਇਹ ਲਗਭਗ 283 ਮਿਲੀਅਨ ਡਾਲਰ ਹੈ। ਉਹ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਲੋਕਾਂ ਵਿੱਚ ਪੰਜਵੇ ਸਥਾਨ ‘ਤੇ ਹੈ।