- ਖੇਡਾਂ
- No Comment
ਗਿੱਲ ਅਤੇ ਦੀਪਤੀ ਅੰਤਰਰਾਸ਼ਟਰੀ ਕ੍ਰਿਕਟਰ ਆਫ ਦਿ ਈਅਰ, ਰਵੀ ਸ਼ਾਸਤਰੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਸ਼ੁਭਮਨ ਗਿੱਲ ਤੋਂ ਇਲਾਵਾ ਇਹ ਪੁਰਸਕਾਰ 2019-20 ਲਈ ਮੁਹੰਮਦ ਸ਼ਮੀ, 2020-21 ਲਈ ਰਵੀਚੰਦਰਨ ਅਸ਼ਵਿਨ ਅਤੇ 2021-22 ਲਈ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਗਿਆ।
ਸ਼ੁਭਮਨ ਗਿੱਲ ਲਈ ਸਾਲ 2023 ਬਹੁਤ ਵਧੀਆ ਰਿਹਾ ਸੀ, ਉਨ੍ਹਾ ਨੇ ਰਨਾਂ ਦੇ ਢੇਰ ਲਗਾ ਦਿਤੇ ਸਨ। ਸ਼ੁਭਮਨ ਗਿੱਲ ਅਤੇ ਦੀਪਤੀ ਸ਼ਰਮਾ ਨੂੰ ਪੁਰਸ਼ ਅਤੇ ਮਹਿਲਾ ਵਰਗ ਵਿੱਚ 2023 ਲਈ ਭਾਰਤ ਦੇ ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਗਿਆ ਹੈ। ਸਾਬਕਾ ਦਿੱਗਜ ਆਲਰਾਊਂਡਰ ਰਵੀ ਸ਼ਾਸਤਰੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। 2019 ਤੋਂ ਬਾਅਦ ਪਹਿਲੀ ਵਾਰ ਬੋਰਡ ਨੇ ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਹਨ। ਹੈਦਰਾਬਾਦ ‘ਚ ਹੋਏ ਇਸ ਸਮਾਰੋਹ ‘ਚ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ ਵੀ ਮੌਜੂਦ ਸਨ। ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਵੀ ਖਿਡਾਰੀਆਂ ਦੇ ਨਾਲ ਪਹੁੰਚੇ। ਸ਼ੁਭਮਨ ਗਿੱਲ ਤੋਂ ਇਲਾਵਾ ਇਹ ਪੁਰਸਕਾਰ 2019-20 ਲਈ ਮੁਹੰਮਦ ਸ਼ਮੀ, 2020-21 ਲਈ ਰਵੀਚੰਦਰਨ ਅਸ਼ਵਿਨ ਅਤੇ 2021-22 ਲਈ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਗਿਆ। ਦੀਪਤੀ ਸ਼ਰਮਾ ਤੋਂ ਇਲਾਵਾ ਇਹ ਪੁਰਸਕਾਰ 2020 ਤੋਂ 2022 ਲਈ ਮਹਿਲਾ ਵਰਗ ਵਿੱਚ ਦਿੱਤਾ ਗਿਆ।
ਸਮ੍ਰਿਤੀ ਮੰਧਾਨਾ ਨੂੰ 2020-22 ਲਈ ਸਰਵੋਤਮ ਖਿਡਾਰੀ ਚੁਣਿਆ ਗਿਆ। ਦੀਪਤੀ ਸ਼ਰਮਾ ਨੂੰ 2019-20 ਲਈ ਪੁਰਸਕਾਰ ਮਿਲਿਆ। 1983 ਵਿੱਚ, ਭਾਰਤ ਦੀ ਵਿਸ਼ਵ ਚੈਂਪੀਅਨ ਟੀਮ ਦੇ ਮੈਂਬਰ ਰਵੀ ਸ਼ਾਸਤਰੀ ਅਤੇ ਫਾਰੂਕ ਇੰਜੀਨੀਅਰ ਨੂੰ ਕਰਨਲ ਸੀਏਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਫਾਰੂਕ ਨੇ ਭਾਰਤ ਲਈ 46 ਟੈਸਟ ਅਤੇ ਪੰਜ ਵਨਡੇ ਖੇਡੇ ਹਨ। 1961 ਅਤੇ 1975 ਦੇ ਵਿਚਕਾਰ, ਉਸਨੇ ਟੈਸਟ ਵਿੱਚ 2611 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਦੋ ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਸਨ।
ਸਮਾਰੋਹ ਦੌਰਾਨ ਜਦੋਂ ਸ਼ਾਸਤਰੀ ਤੋਂ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਯਾਦਗਾਰ ਪਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਕਿਸੇ ਨੂੰ ਚੁਣਨਾ ਮੁਸ਼ਕਲ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1985 ‘ਚ ਪਾਕਿਸਤਾਨ ਖਿਲਾਫ ਫਾਈਨਲ ਮੈਚ, 1983 ‘ਚ ਵਿਸ਼ਵ ਕੱਪ ਜਿੱਤ ਅਤੇ ਵੈਸਟਇੰਡੀਜ਼ ਦੀ ਧਰਤੀ ‘ਤੇ ਸੈਂਕੜੇ ਦਾ ਜ਼ਿਕਰ ਕੀਤਾ। ਆਪਣੇ ਕੁਮੈਂਟਰੀ ਕਰੀਅਰ ‘ਤੇ ਇਸ ਸਾਬਕਾ ਕ੍ਰਿਕਟਰ ਨੇ ਧੋਨੀ ਦੇ ਵਿਸ਼ਵ ਕੱਪ ਜਿੱਤਣ ਵਾਲੇ ਛੱਕੇ ਅਤੇ ਟੀ-20 ਵਿਸ਼ਵ ਕੱਪ 2007 ਦੀ ਜਿੱਤ ਬਾਰੇ ਗੱਲ ਕੀਤੀ।