‘ਫਾਈਟਰ’ ਮੱਧ ਪੂਰਬ ਦੇ ਸਿਰਫ ਇਕ ਦੇਸ਼ ‘ਚ ਹੋਵੇਗੀ ਰਿਲੀਜ਼, ਖਾੜੀ ਦੇਸ਼ਾਂ ਨੇ ਰਿਤਿਕ-ਦੀਪਿਕਾ ਦੀ ਫਿਲਮ ‘ਫਾਈਟਰ’ ਕੀਤੀ ਬੈਨ

‘ਫਾਈਟਰ’ ਮੱਧ ਪੂਰਬ ਦੇ ਸਿਰਫ ਇਕ ਦੇਸ਼ ‘ਚ ਹੋਵੇਗੀ ਰਿਲੀਜ਼, ਖਾੜੀ ਦੇਸ਼ਾਂ ਨੇ ਰਿਤਿਕ-ਦੀਪਿਕਾ ਦੀ ਫਿਲਮ ‘ਫਾਈਟਰ’ ਕੀਤੀ ਬੈਨ

ਫਿਲਮ ਵਪਾਰ ਵਿਸ਼ਲੇਸ਼ਕ ਅਤੇ ਨਿਰਮਾਤਾ ਗਿਰੀਸ਼ ਜੌਹਰ ਦੇ ਅਨੁਸਾਰ, ‘ਫਾਈਟਰ’ ਨੂੰ ਫਿਲਹਾਲ ਯੂਏਈ ਨੂੰ ਛੱਡ ਕੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।’

ਰਿਤਿਕ ਰੋਸ਼ਨ ਦੇ ਫੈਨਜ਼ ਉਨ੍ਹਾ ਦੀ ਫ਼ਿਲਮਾਂ ਦਾ ਲਗਾਤਾਰ ਇੰਤਜ਼ਾਰ ਕਰਦੇ ਰਹਿੰਦੇ ਹਨ। ਸਾਲਾਂ ਬਾਅਦ ਰਿਤਿਕ ਰੋਸ਼ਨ ਇੱਕ ਵਾਰ ਫਿਰ ਆਰਮੀ ਅਫਸਰ ਦੇ ਰੂਪ ਵਿੱਚ ਨਜ਼ਰ ਆਉਣਗੇ। ਪ੍ਰਸ਼ੰਸਕ ਰਿਤਿਕ ਰੋਸ਼ਨ ਨੂੰ ਇਕ ਵਾਰ ਫਿਰ ਵਰਦੀ ‘ਚ ਦੇਖਣ ਲਈ ਤਿਆਰ ਹਨ। ਇੰਨਾ ਹੀ ਨਹੀਂ ਦੀਪਿਕਾ ਪਾਦੁਕੋਣ ਅਤੇ ਰਿਤਿਕ ਰੋਸ਼ਨ ਦੀ ਜੋੜੀ ਪਹਿਲੀ ਵਾਰ ਇਕੱਠੇ ਨਜ਼ਰ ਆਵੇਗੀ।

ਅਨਿਲ ਕਪੂਰ ਅਤੇ ਕਰਨ ਸਿੰਘ ਗਰੋਵਰ ਵਰਗੇ ਸਿਤਾਰੇ ਵੀ ਮੁੱਖ ਭੂਮਿਕਾਵਾਂ ‘ਚ ਹਨ। ਰਿਤਿਕ ‘ਫਾਈਟਰ’ ‘ਚ ਏਅਰ ਫੋਰਸ ਪਾਇਲਟ ਦੀ ਭੂਮਿਕਾ ‘ਚ ਲੋਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਧਮਾਕੇਦਾਰ ਗੀਤਾਂ ਅਤੇ ਐਕਸ਼ਨ ਦੇ ਨਾਲ-ਨਾਲ ਇਸ ਫਿਲਮ ‘ਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਰੋਮਾਂਟਿਕ ਕੈਮਿਸਟਰੀ ਵੀ ਦੇਖਣ ਨੂੰ ਮਿਲੇਗੀ। ਭਾਰਤੀ ਹਵਾਈ ਸੈਨਾ ਦੀ ਕਹਾਣੀ ਬਿਆਨ ਕਰਦੀ ਇਸ ਫਿਲਮ ਦੀ ਰਿਲੀਜ਼ ਲਈ ਹੁਣ ਸਿਰਫ ਇੱਕ ਦਿਨ ਬਾਕੀ ਹੈ ਅਤੇ ਇਸ ਨਾਲ ਨਿਰਮਾਤਾਵਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।

ਮਿਡਲ ਈਸਟ ਦੇ ਕਈ ਦੇਸ਼ਾਂ ‘ਚ ਇਸ ਫਿਲਮ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਸਾਫ਼ ਹੈ ਕਿ ਖਾੜੀ ਦੇਸ਼ਾਂ ਦੇ ਦਰਸ਼ਕਾਂ ਦਾ ਇੰਤਜ਼ਾਰ ਲੰਬਾ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਛੱਡ ਕੇ ਸਾਰੇ ਦੇਸ਼ਾਂ ‘ਚ ‘ਫਾਈਟਰ’ ‘ਤੇ ਪਾਬੰਦੀ ਲਗਾਈ ਗਈ ਹੈ। ਫਿਲਮ ਵਪਾਰ ਵਿਸ਼ਲੇਸ਼ਕ ਅਤੇ ਨਿਰਮਾਤਾ ਗਿਰੀਸ਼ ਜੌਹਰ ਦੇ ਅਨੁਸਾਰ, ‘ਫਾਈਟਰ’ ਨੂੰ ਫਿਲਹਾਲ ਯੂਏਈ ਨੂੰ ਛੱਡ ਕੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।’

‘ਫਾਈਟਰ’ ਪੀਜੀ15 ਸ਼੍ਰੇਣੀ ਦੇ ਤਹਿਤ ਯੂਏਈ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘ਫਾਈਟਰ’ ਟੀਮ ਦੇ ਇਕ ਕਰੀਬੀ ਸੂਤਰ ਨੇ ਯੂਏਈ ਨੂੰ ਛੱਡ ਕੇ ਖਾੜੀ ਦੇਸ਼ਾਂ ‘ਚ ‘ਫਾਈਟਰ’ ਨੂੰ ਰਿਲੀਜ਼ ਕਰਨ ਸੰਬੰਧੀ ਅਪਡੇਟ ਦੀ ਪੁਸ਼ਟੀ ਕੀਤੀ ਹੈ। ਨਿਰਮਾਤਾਵਾਂ ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। Sacnilk.com ਦੇ ਅਨੁਸਾਰ ਫਿਲਮ ਨੇ ਪਹਿਲੇ ਦਿਨ 1,60,000 ਤੋਂ ਵੱਧ ਟਿਕਟਾਂ ਵੇਚੀਆਂ ਹਨ ਅਤੇ ਹੁਣ ਤੱਕ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ, ਬਹੁਤ ਸਾਰੇ ਵਪਾਰ ਵਿਸ਼ਲੇਸ਼ਕ ‘ਫਾਈਟਰ’ 2024 ਦੀ ਪਹਿਲੀ ਬਲਾਕਬਸਟਰ ਹੋਣ ਦੀ ਭਵਿੱਖਬਾਣੀ ਕਰ ਰਹੇ ਹਨ।