ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ ਮੈਡਲ

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ ਮੈਡਲ

ਭਾਰਤ ਦਾ ਮਾਣ ਅਤੇ ਸ਼ਾਨ ਕਹੇ ਜਾਣ ਵਾਲੇ ਅਥਲੀਟ ਨੀਰਜ ਚੋਪੜਾ ਨੇ ਜਦੋਂ ਕੁਆਲੀਫਾਇੰਗ ਵਿੱਚ ਟਾਪ ਕੀਤਾ ਤਾਂ ਸਭ ਨੂੰ ਉਮੀਦ ਸੀ ਕਿ ਪਿਛਲੀ ਵਾਰ ਦਾ ਕੰਮ ਇਸ ਵਾਰ ਪੂਰਾ ਹੋ ਜਾਵੇਗਾ, ਉਹੀ ਗੱਲ ਸੱਚ ਹੋਈ। ਨੀਰਜ ਨੇ 88.17 ਮੀਟਰ ਥਰੋਅ ਨਾਲ ਗੋਲਡ ਮੈਡਲ ਜਿੱਤਿਆ ਹੈ।

ਨੀਰਜ ਚੋਪੜਾ ਲਗਾਤਾਰ ਆਪਣੇ ਵਧੀਆ ਖੇਡ ਨਾਲ ਭਾਰਤੀ ਲੋਕਾਂ ਦਾ ਸਨਮਾਨ ਵਧਾ ਰਹੇ ਹਨ। ਓਲੰਪਿਕ ਗੋਲਡ, ਡਾਇਮੰਡ ਲੀਗ ਵਿੱਚ ਗੋਲਡ ਅਤੇ ਹੁਣ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਗੋਲਡ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਖੇਡਾਂ ਵਿੱਚ ਵੀ ਭਾਰਤ ਨੂੰ ਚੰਨ ‘ਤੇ ਪਹੁੰਚਾ ਦਿੱਤਾ ਹੈ।

ਭਾਰਤ ਦਾ ਮਾਣ ਅਤੇ ਸ਼ਾਨ ਕਹੇ ਜਾਣ ਵਾਲੇ ਇਸ ਅਥਲੀਟ ਨੇ ਜਦੋਂ ਕੁਆਲੀਫਾਇੰਗ ਵਿੱਚ ਟਾਪ ਕੀਤਾ ਤਾਂ ਸਭ ਨੂੰ ਉਮੀਦ ਸੀ ਕਿ ਪਿਛਲੀ ਵਾਰ ਦਾ ਕੰਮ ਇਸ ਵਾਰ ਪੂਰਾ ਹੋ ਜਾਵੇਗਾ, ਉਹੀ ਗੱਲ ਸੱਚ ਹੋਈ। ਨੀਰਜ ਨੇ 88.17 ਮੀਟਰ ਥਰੋਅ ਨਾਲ ਗੋਲਡ ਮੈਡਲ ਜਿੱਤਿਆ ਹੈ। ਇਸ ਨਾਲ ਉਸਨੇ ਇਤਿਹਾਸ ਰਚਿਆ। ਅਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸੋਨ ਮੈਡਲ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਹੈ, ਜਦਕਿ ਇਹ ਭਾਰਤ ਦਾ ਤੀਜਾ ਮੈਡਲ ਹੈ। ਇਸ ਤੋਂ ਪਹਿਲਾਂ ਉਸ ਨੇ ਚਾਂਦੀ ਦਾ ਮੈਡਲ ਜਿੱਤਿਆ ਸੀ, ਜਦੋਂ ਕਿ ਲੰਮੀ ਛਾਲ ਅੰਜੂ ਬੌਬੀ ਜਾਰਜ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ।

ਈਵੈਂਟ ਦਾ ਚਾਂਦੀ ਦਾ ਤਗਮਾ ਪਾਕਿਸਤਾਨ ਦੇ ਨਦੀਮ ਅਤੇ ਕਾਂਸੀ ਦਾ ਤਗਮਾ ਚੈੱਕ ਗਣਰਾਜ ਦੇ ਯਾਕੂਬ ਨੂੰ ਮਿਲਿਆ। ਟੋਕੀਓ ਓਲੰਪਿਕ ‘ਚ ਸੋਨ ਮੈਡਲ ਜਿੱਤ ਕੇ ਭਾਰਤ ਦੀ ਛਾਤੀ ਚੌੜੀ ਕਰਨ ਵਾਲੇ ਨੀਰਜ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਹੋਈ। ਉਸ ਦਾ ਪਹਿਲਾ ਥਰੋਅ ਫਾਊਲ ਹੋ ਗਿਆ, ਜਦਕਿ ਜਰਮਨੀ ਦਾ ਜੂਲੀਅਨ ਵੇਬਰ 85.79 ਮੀਟਰ ਦੀ ਥਰੋਅ ਨਾਲ ਸਿਖਰ ‘ਤੇ ਰਿਹਾ। ਜਦੋਂ ਨੀਰਜ ਨੇ ਦੂਜੀ ਕੋਸ਼ਿਸ਼ ਕੀਤੀ ਤਾਂ ਸਾਰੇ ਦੇਖਦੇ ਹੀ ਰਹਿ ਗਏ।

ਭਾਰਤੀ ਸਟਾਰ ਨੇ ਜੈਵਲਿਨ ਸੁੱਟਣ ਤੋਂ ਬਾਅਦ ਉਸ ਵੱਲ ਦੇਖਿਆ ਤੱਕ ਨਹੀਂ। ਜਿਵੇਂ ਕਿ ਉਸਨੂੰ ਯਕੀਨ ਸੀ ਕਿ ਇਹ ਥਰੋਅ ਸਭ ਤੋਂ ਵਧੀਆ ਹੈ। ਇਸ ਵਾਰ ਉਸਨੇ 88.17 ਮੀਟਰ ਦੀ ਥਰੋਅ ਕੀਤੀ, ਜਿਸ ਨਾਲ ਉਸਨੇ ਸੋਨੇ ਦਾ ਮੈਡਲ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਨੂੰ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਪ੍ਰਤਿਭਾਸ਼ਾਲੀ ਨੀਰਜ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਸਦਾ ਸਮਰਪਣ, ਸ਼ੁੱਧਤਾ ਅਤੇ ਜਨੂੰਨ ਉਸਨੂੰ ਨਾ ਸਿਰਫ਼ ਅਥਲੈਟਿਕਸ ਵਿੱਚ ਇੱਕ ਚੈਂਪੀਅਨ ਬਣਾਉਂਦਾ ਹੈ, ਸਗੋਂ ਸਮੁੱਚੇ ਖੇਡ ਜਗਤ ਵਿੱਚ ਉੱਤਮਤਾ ਦਾ ਪ੍ਰਤੀਕ ਵੀ ਬਣਾਉਂਦਾ ਹੈ। ਦੂਜੇ ਪਾਸੇ ਭਾਰਤ ਦੇ ਹੋਰ ਦੋ ਅਥਲੀਟਾਂ ਕਿਸ਼ੋਰ ਜੇਨਾ ਨੇ 84.77 ਮੀਟਰ ਦਾ ਸਰਵੋਤਮ ਥਰੋਅ ਕੀਤਾ। ਉਹ 5ਵੇਂ ਅਤੇ ਡੀਪੀ ਮਨੂ 84.14 ਮੀਟਰ ਥਰੋਅ ਨਾਲ 6ਵੇਂ ਸਥਾਨ ‘ਤੇ ਰਹੇ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਦੇ 3 ਐਥਲੀਟਾਂ ਨੇ ਜੈਵਲਿਨ ਥਰੋਅ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।