ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ 17 ਸਕਿੰਟਾਂ ‘ਚ ਪੀਤੀ ਬੀਅਰ, ਵਿਰੋਧੀ ਹੋਏ ਨਾਰਾਜ਼

ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ 17 ਸਕਿੰਟਾਂ ‘ਚ ਪੀਤੀ ਬੀਅਰ, ਵਿਰੋਧੀ ਹੋਏ ਨਾਰਾਜ਼

ਇਸਦੇ ਨਾਲ ਹੀ ਕਈ ਸਿਹਤ ਮਾਹਿਰਾਂ ਨੇ ਮੈਕਰੋਨ ਦੇ ਇਸ ਵਿਵਹਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਵਰਗੇ ਉੱਚ ਅਹੁਦੇ ‘ਤੇ ਕਾਬਜ਼ ਹੈ।


ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਉਨ੍ਹਾਂ ਦੇ ਜ਼ਿੰਦਾਦਿਲ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਵੀਡੀਓ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਿਰਫ 17 ਸਕਿੰਟਾਂ ‘ਚ ਪੂਰੀ ਬੋਤਲ ਨੂੰ ਗਟਕ ਲੈਂਦੇ ਹਨ। ਇਸ ਵੀਡੀਓ ਕਾਰਨ ਉਹ ਵਿਵਾਦਾਂ ‘ਚ ਆ ਗਏ ਹਨ।

ਵਿਰੋਧੀ ਪਾਰਟੀ ਨੇ ਉਨ੍ਹਾਂ ਦੇ ਇਸ ਕੰਮ ‘ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਧਿਰ ਉਸਨੂੰ ਜ਼ਿਆਦਾ ਸ਼ਰਾਬ ਪੀਣ ਅਤੇ ‘ਜ਼ਹਿਰੀਲੇ ਮਰਦਾਨਗੀ’ ਦੀ ਵਿਚਾਰਧਾਰਾ ਦਾ ਸ਼ਿਕਾਰ ਕਰਾਰ ਦੇ ਰਹੀ ਹੈ। ਇਹ ਵਾਇਰਲ ਵੀਡੀਓ ਰਗਬੀ ਮੈਚ ਤੋਂ ਬਾਅਦ ਦਾ ਹੈ। ਇਸ ‘ਚ ਰਾਸ਼ਟਰਪਤੀ ਮੈਕਰੋਨ ਦੇ ਨਾਲ ਟੀਮ ਦਾ ਕੋਚਿੰਗ ਸਟਾਫ ਅਤੇ ਬਾਕੀ ਖਿਡਾਰੀ ਵੀ ਮੌਜੂਦ ਹਨ। ਇਹ ਸਾਰੇ ਖਿਡਾਰੀ ਉੱਥੇ ਮੌਜੂਦ ਮੈਕਰੋਨ ਦਾ ਉਤਸ਼ਾਹ ਵਧਾਉਂਦੇ ਨਜ਼ਰ ਆ ਰਹੇ ਹਨ।

ਗ੍ਰੀਨ ਪਾਰਟੀ ਦੇ ਇੱਕ ਸੰਸਦ ਮੈਂਬਰ, ਸੈਂਡਰਿਨ ਰੂਸੋ ਨੇ ਟਵਿੱਟਰ ‘ਤੇ ਲਿਖਿਆ ਕਿ “ਇੱਕ ਫੋਟੋ ਵਿੱਚ ਰਾਜਨੀਤਿਕ ਲੀਡਰਸ਼ਿਪ ਵਿੱਚ ਮੌਜੂਦ ਜ਼ਹਿਰੀਲੀ ਮਰਦਾਨਗੀ।” ਮੈਕਰੋਨ ਦੀ ਸੈਂਟਰਿਸਟ ਪਾਰਟੀ ਦੇ ਇੱਕ ਸੰਸਦ ਮੈਂਬਰ ਜੀਨ ਰੇਨੇ ਕੈਜ਼ੇਨੇਊਵ ਨੇ ਰੂਸੋ ਨੂੰ ਜਵਾਬ ਦਿੱਤਾ। ਉਨ੍ਹਾਂ ਲਿਖਿਆ, ‘ਇੱਕ ਰਾਸ਼ਟਰਪਤੀ ਜੋ 23 ਖਿਡਾਰੀਆਂ ਦੀ ਖੁਸ਼ੀ ‘ਚ ਸ਼ਾਮਲ ਹੋ ਰਿਹਾ ਹੈ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਦਾ ਹਿੱਸਾ ਬਣ ਗਿਆ ਹੈ। ਹਾਲਾਂਕਿ, ਮੈਕਰੋਨ ਨੂੰ ਖੇਡ ਪ੍ਰੇਮੀ ਮੰਨਿਆ ਜਾਂਦਾ ਹੈ। ਕਈ ਵਾਰ ਉਨ੍ਹਾਂ ਨੂੰ ਆਪਣੇ ਦੇਸ਼ ਫਰਾਂਸ ਦੀ ਫੁੱਟਬਾਲ ਟੀਮ ਦਾ ਸਮਰਥਨ ਕਰਦੇ ਹੋਏ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਦੇਖਿਆ ਗਿਆ ਹੈ।

ਇਸ ਦੇ ਨਾਲ ਹੀ ਕਈ ਸਿਹਤ ਮਾਹਿਰਾਂ ਨੇ ਮੈਕਰੋਨ ਦੇ ਇਸ ਵਿਵਹਾਰ ਦੀ ਆਲੋਚਨਾ ਕੀਤੀ। ਉਸ ਦਾ ਕਹਿਣਾ ਹੈ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਵਰਗੇ ਉੱਚ ਅਹੁਦੇ ‘ਤੇ ਕਾਬਜ਼ ਹੈ। ਅਜਿਹੀ ਸਥਿਤੀ ਵਿੱਚ ਮੈਕਰੋਨ ਨੂੰ ਇੱਕ ਰੋਲ ਮਾਡਲ ਵਜੋਂ ਇੱਕ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਘਟਨਾ ਦਾ ਮੈਕਰੋਨ ਦੇ ਜਨਤਕ ਅਕਸ ‘ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਮੈਕਰੋਨ ‘ਤੇ ਅਕਸਰ ਆਮ ਲੋਕਾਂ ਤੋਂ ਕੱਟੇ ਜਾਣ ਦੇ ਦੋਸ਼ ਲੱਗਦੇ ਹਨ। ਇਸ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।