ਸੰਨਿਆਸੀ ਅਤੇ ਯੋਗੀ ਦੇ ਪੈਰ ਛੂਹਣਾ ਮੇਰੀ ਆਦਤ, ਇਸ ਲਈ ਛੂਹੇ CM ਯੋਗੀ ਦੇ ਪੈਰ : ਰਜਨੀਕਾਂਤ

ਸੰਨਿਆਸੀ ਅਤੇ ਯੋਗੀ ਦੇ ਪੈਰ ਛੂਹਣਾ ਮੇਰੀ ਆਦਤ, ਇਸ ਲਈ ਛੂਹੇ CM ਯੋਗੀ ਦੇ ਪੈਰ : ਰਜਨੀਕਾਂਤ

ਚੇਨਈ ਏਅਰਪੋਰਟ ‘ਤੇ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਸਵਾਲ ਕੀਤਾ ਤਾਂ ਰਜਨੀ ਨੇ ਕਿਹਾ- ਭਾਵੇਂ ਉਹ ਉਮਰ ‘ਚ ਮੇਰੇ ਤੋਂ ਛੋਟੇ ਹਨ, ਪਰ ਇਹ ਮੇਰੀ ਆਦਤ ਹੈ। ਜਦੋਂ ਵੀ ਕੋਈ ਸਾਧੂ ਜਾਂ ਯੋਗੀ ਮੇਰੇ ਸਾਹਮਣੇ ਆਉਂਦਾ ਹੈ, ਮੈਂ ਉਨ੍ਹਾਂ ਦੇ ਪੈਰ ਛੂਹ ਲੈਂਦਾ ਹਾਂ।


ਰਜਨੀਕਾਂਤ ਪਿੱਛਲੇ ਦਿਨੀ ਅਯੁੱਧਿਆ ਦੇ ਦੌਰੇ ‘ਤੇ ਗਏ ਹੋਏ ਸਨ। ਸਾਊਥ ਦੇ ਸੁਪਰਸਟਾਰ ਰਜਨੀਕਾਂਤ ਇਨ੍ਹੀਂ ਦਿਨੀਂ ਦੋ ਕਾਰਨਾਂ ਕਰਕੇ ਚਰਚਾ ‘ਚ ਹਨ। ਇਕ ਪਾਸੇ ਉਨ੍ਹਾਂ ਦੀ ਫਿਲਮ ‘ਜੇਲਰ’ ਬਾਕਸ ਆਫਿਸ ‘ਤੇ ਰਿਕਾਰਡ ਤੋੜ ਪ੍ਰਦਰਸ਼ਨ ਕਰ ਰਹੀ ਹੈ। ਦੂਜੇ ਪਾਸੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਦੇ ਪੈਰ ਛੂਹਣ ਲਈ ਰਜਨੀ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਰਜਨੀਕਾਂਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਯੋਗੀ ਦੇ ਪੈਰ ਛੂਹਣ ਦਾ ਕਾਰਨ ਦੱਸਿਆ। ਚੇਨਈ ਏਅਰਪੋਰਟ ‘ਤੇ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਸਵਾਲ ਕੀਤਾ ਤਾਂ ਰਜਨੀ ਨੇ ਕਿਹਾ- ਭਾਵੇਂ ਉਹ ਉਮਰ ‘ਚ ਮੇਰੇ ਤੋਂ ਛੋਟੇ ਹਨ, ਪਰ ਇਹ ਮੇਰੀ ਆਦਤ ਹੈ। ਜਦੋਂ ਵੀ ਕੋਈ ਸਾਧੂ ਜਾਂ ਯੋਗੀ ਮੇਰੇ ਸਾਹਮਣੇ ਆਉਂਦਾ ਹੈ, ਮੈਂ ਉਨ੍ਹਾਂ ਦੇ ਪੈਰ ਛੂਹ ਲੈਂਦਾ ਹਾਂ।

ਦਰਅਸਲ ਹਾਲ ਹੀ ‘ਚ ਰਜਨੀਕਾਂਤ ਫਿਲਮ ‘ਜੇਲਰ’ ਦੇ ਪ੍ਰਮੋਸ਼ਨ ਲਈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰਜਨੀਕਾਂਤ ਨੇ ਸੀਐਮ ਯੋਗੀ ਦੇ ਪੈਰ ਛੂਹੇ, ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ। ਦੂਜੇ ਪਾਸੇ ਰਜਨੀ ਦੀ ਫਿਲਮ ‘ਜੇਲਰ’ ਦਾ ਬਾਕਸ ਆਫਿਸ ਕਲੈਕਸ਼ਨ ਹਰ ਗੁਜ਼ਰਦੇ ਦਿਨ ਦੇ ਨਾਲ ਰਿਕਾਰਡ ਤੋੜ ਰਿਹਾ ਹੈ। ਫਿਲਮ ਨੇ ਸੋਮਵਾਰ ਨੂੰ 6 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫਿਲਮ ਦੀ ਕੁੱਲ ਕਮਾਈ 287.7 ਕਰੋੜ ਰੁਪਏ ਹੋ ਗਈ ਹੈ।

ਇਸ ਦੇ ਨਾਲ ਹੀ ਇਸ ਫਿਲਮ ਨੇ ਦੁਨੀਆ ਭਰ ‘ਚ 500 ਕਰੋੜ ਦਾ ਕਾਰੋਬਾਰ ਕਰਕੇ ‘ਪੋਨੀਅਨ ਸੇਲਵਨ’ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਇਸ ਤੋਂ ਅੱਗੇ ਰਜਨੀਕਾਂਤ ਦੀ ਆਪਣੀ ਫਿਲਮ ‘2.0’ ਹੈ, ਜਿਸ ਨੇ ਦੁਨੀਆ ਭਰ ‘ਚ 723 ਕਰੋੜ ਦਾ ਕਲੈਕਸ਼ਨ ਕੀਤਾ ਸੀ। ਦੱਸ ਦੇਈਏ ਕਿ ਰਜਨੀਕਾਂਤ ਇਸ ਤੋਂ ਪਹਿਲਾਂ ਸਾਲ 2021 ਵਿੱਚ ਉੱਤਰ ਪ੍ਰਦੇਸ਼ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕੁਝ ਥਾਵਾਂ ‘ਤੇ ਆਪਣੀ ਫਿਲਮ ਦੀ ਸ਼ੂਟਿੰਗ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜੇਲਰ ਨੇ ਭਾਰਤ ‘ਚ 8ਵੇਂ ਦਿਨ 9 ਕਰੋੜ ਦੀ ਕਮਾਈ ਕਰਕੇ ਦੇਸ਼ ‘ਚ 235 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਜੇਕਰ ਦੁਨੀਆ ਭਰ ਦੇ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਗਦਰ 2 ਨੇ ਹੁਣ ਤੱਕ 369 ਕਰੋੜ ਦੀ ਕਮਾਈ ਕੀਤੀ ਹੈ। ਗਦਰ 2 ਦੇ ਇਸ ਰਿਕਾਰਡ ਨੂੰ ਤੋੜਦੇ ਹੋਏ ‘ਜੇਲਰ’ ਨੇ ਦੁਨੀਆ ਭਰ ‘ਚ 426.7 ਕਰੋੜ ਦੀ ਕਮਾਈ ਕੀਤੀ ਹੈ।