ਪਾਕਿਸਤਾਨੀ ਚੌਲਾਂ ‘ਚ ਕੀੜਾ ਮਿਲਣ ਤੇ ਰੂਸ ਨੇ ਦਿੱਤੀ ਚੇਤਾਵਨੀ, ਭਵਿੱਖ ‘ਚ ਧਿਆਨ ਨਾ ਦਿੱਤਾ ਗਿਆ ਤਾਂ ਉਹ ਚੌਲਾਂ ਦੀ ਦਰਾਮਦ ‘ਤੇ ਬੈਨ ਲਗਾਵੇਗਾ

ਪਾਕਿਸਤਾਨੀ ਚੌਲਾਂ ‘ਚ ਕੀੜਾ ਮਿਲਣ ਤੇ ਰੂਸ ਨੇ ਦਿੱਤੀ ਚੇਤਾਵਨੀ, ਭਵਿੱਖ ‘ਚ ਧਿਆਨ ਨਾ ਦਿੱਤਾ ਗਿਆ ਤਾਂ ਉਹ ਚੌਲਾਂ ਦੀ ਦਰਾਮਦ ‘ਤੇ ਬੈਨ ਲਗਾਵੇਗਾ

ਇਹ ਚੇਤਾਵਨੀ ਰੂਸ ਦੀ ਫੈਡਰਲ ਸਰਵਿਸ ਫਾਰ ਵੈਟਰਨਰੀ ਐਂਡ ਫਾਈਟੋਸੈਨੇਟਰੀ ਸਰਵੀਲੈਂਸ (FSVPS) ਵੱਲੋਂ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਚੌਲਾਂ ਦੀ ਖੇਪ ਦੁਆਰਾ ਅੰਤਰਰਾਸ਼ਟਰੀ ਅਤੇ ਰੂਸੀ ਫਾਈਟੋਸੈਨੇਟਰੀ ਲੋੜਾਂ ਦੀ ਉਲੰਘਣਾ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਆਈ ਹੈ।

ਪਾਕਿਸਤਾਨ ਦੀ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰੂਸ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਚੌਲਾਂ ਦੀ ਖੇਪ ਵਿੱਚ ਕੀੜੇ-ਮਕੌੜਿਆਂ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਭਵਿੱਖ ਵਿੱਚ ਖੇਪਾਂ ਵਿੱਚ ‘ਫਾਈਟੋਸੈਨੇਟਰੀ’ (ਫਸਲ ਦੀ ਸਫਾਈ ਪ੍ਰਕਿਰਿਆ) ਵੱਲ ਧਿਆਨ ਨਾ ਦਿੱਤਾ ਤਾਂ ਉਹ ਚੌਲਾਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦੇਵੇਗਾ।

ਇਹ ਚਿਤਾਵਨੀ ਰੂਸ ਦੀ ਫੈਡਰਲ ਸਰਵਿਸ ਫਾਰ ਵੈਟਰਨਰੀ ਐਂਡ ਫਾਈਟੋਸੈਨੇਟਰੀ ਸਰਵੀਲੈਂਸ (FSVPS) ਵੱਲੋਂ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਚੌਲਾਂ ਦੀ ਖੇਪ ਦੁਆਰਾ ਅੰਤਰਰਾਸ਼ਟਰੀ ਅਤੇ ਰੂਸੀ ਫਾਈਟੋਸੈਨੇਟਰੀ ਲੋੜਾਂ ਦੀ ਉਲੰਘਣਾ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਆਈ ਹੈ। ਦੱਸ ਦਈਏ ਕਿ 2 ਅਪ੍ਰੈਲ ਨੂੰ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਸੀ ਕਿ ਚੌਲਾਂ ਦੀ ਖੇਪ ‘ਚ ਮੈਗਾਸੇਲੀਆ ਸਕਲੈਰਿਸ (ਲੋਵੇ) ਨਾਂ ਦਾ ਜੀਵ ਮੌਜੂਦ ਸੀ। ਰੂਸ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਵਪਾਰਕ ਪ੍ਰਤੀਨਿਧੀ ਨੂੰ ਤੁਰੰਤ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ।

ਰੂਸੀ ਅਧਿਕਾਰੀਆਂ ਨੇ ਪਾਕਿਸਤਾਨੀ ਦੂਤਾਵਾਸ ਨੂੰ ਪੱਤਰ ਲਿਖ ਕੇ ਸਾਰੇ ਪਾਕਿਸਤਾਨੀ ਚੌਲ ਬਰਾਮਦਕਾਰਾਂ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਉਲੰਘਣਾਵਾਂ ਨੂੰ ਰੋਕਣ ਲਈ ‘ਫਾਈਟੋਸੈਨੇਟਰੀ’ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿੱਚ ਵਰਤੇ ਜਾਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਰੂਸ ਨੇ ਪਹਿਲਾਂ ਸਿਹਤ ਸੁਰੱਖਿਆ ਕਾਰਨਾਂ ਕਰਕੇ 2019 ਵਿੱਚ ਪਾਕਿਸਤਾਨ ਤੋਂ ਚੌਲਾਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸੇ ਤਰ੍ਹਾਂ, ਦਸੰਬਰ 2006 ਵਿਚ ਰੂਸ ਨੇ ਖੁਰਾਕ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰਨ ਲਈ ਪਾਕਿਸਤਾਨ ਤੋਂ ਚੌਲਾਂ ਦੀ ਦਰਾਮਦ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੌਰਾਨ ਪਾਕਿਸਤਾਨ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੇਲਾ ਰਾਮ ਕੇਵਲਾਨੀ ਨੇ ਕਿਹਾ ਕਿ ਪਾਕਿਸਤਾਨੀ ਚਾਵਲ ਨਿਰਯਾਤਕਾਂ ਨੂੰ ਨਿਰਯਾਤ ਲਈ ਸਾਰੇ ਚੌਲਾਂ ਦੀ ਚੋਣ ਅਤੇ ਪੈਕਿੰਗ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।