- ਅੰਤਰਰਾਸ਼ਟਰੀ
- No Comment
ਜਾਰਜੀਆ ਮੇਲੋਨੀ ਦਾ ਇਸਲਾਮ ‘ਤੇ ਵੱਡਾ ਬਿਆਨ, ਕਿਹਾ ‘ਸ਼ਰੀਆ ਕਾਨੂੰਨ ਨੂੰ ਆਪਣੇ ਦੇਸ਼ ‘ਚ ਲਾਗੂ ਨਹੀਂ ਹੋਣ ਦਿਆਂਗੇ’
ਮੀਡੀਆ ਰਿਪੋਰਟਾਂ ਮੁਤਾਬਕ ਮੇਲੋਨੀ ਨੇ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦੇ ਹੋਏ ਇਸਲਾਮਿਕ ਅੱਤਵਾਦ ‘ਤੇ ਕਾਬੂ ਪਾਉਣ ਲਈ ਇਸ ਨੂੰ ਜ਼ਰੂਰੀ ਦੱਸਿਆ। ਉਨ੍ਹਾਂ ਨੇ ਮੁਸਲਿਮ ਪ੍ਰਵਾਸੀਆਂ ਨੂੰ ਇਟਲੀ ਲਈ ਖ਼ਤਰਾ ਦੱਸਿਆ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਇਸਲਾਮ ‘ਤੇ ਵੱਡਾ ਬਿਆਨ ਦਿੰਦੇ ਹੋਏ ਸਾਊਦੀ ਅਰਬ ‘ਤੇ ਗੰਭੀਰ ਦੋਸ਼ ਲਗਾਏ ਹਨ। ਮੇਲੋਨੀ ਨੇ ਕਿਹਾ ਕਿ ਸਾਊਦੀ ਅਰਬ ਇਟਲੀ ਵਿਚ ਇਸਲਾਮਿਕ ਕੇਂਦਰਾਂ ਨੂੰ ਫੰਡਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਇਟਲੀ ਵਿਚ ਸ਼ਰੀਆ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ।’
ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ‘ਯੂਰਪ ਵਿੱਚ ਇਸਲਾਮ ਦੇ ਪ੍ਰਚਾਰ ਦੀ ਪ੍ਰਕਿਰਿਆ ਚੱਲ ਰਹੀ ਹੈ।’ ਇਹ ਯੂਰਪੀ ਸ਼ਹਿਰਾਂ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਜਾਂਦਾ ਹੈ। ਮੇਲੋਨੀ ਨੇ ਕਿਹਾ ਕਿ ਸਾਊਦੀ ਅਰਬ ਇਟਲੀ ਵਿਚ ਇਸਲਾਮਿਕ ਸੱਭਿਆਚਾਰਕ ਕੇਂਦਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਸਾਊਦੀ ਬਾਰੇ ਉਨ੍ਹਾਂ ਕਿਹਾ ਕਿ ਉਸ ਦੇਸ਼ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ।
ਇਤਾਲਵੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਇਸਲਾਮਿਕ ਸੰਸਕ੍ਰਿਤੀ ਦੀ ਇੱਕ ਖਾਸ ਵਿਆਖਿਆ ਅਤੇ ਸਾਡੀ ਸਭਿਅਤਾ ਦੇ ਅਧਿਕਾਰਾਂ ਅਤੇ ਮੁੱਲਾਂ ਵਿਚਕਾਰ ਅਨੁਕੂਲਤਾ ਦੀ ਸਮੱਸਿਆ ਹੈ। ਇਹ ਲੁਕਿਆ ਨਹੀਂ ਹੈ ਕਿ ਸਾਊਦੀ ਅਰਬ ਇਟਲੀ ਦੇ ਜ਼ਿਆਦਾਤਰ ਇਸਲਾਮਿਕ ਸੱਭਿਆਚਾਰਕ ਕੇਂਦਰਾਂ ਨੂੰ ਫੰਡ ਦੇ ਰਿਹਾ ਹੈ। ਸਾਊਦੀ ਅਰਬ ਵਿੱਚ ਸ਼ਰੀਆ ਲਾਗੂ ਹੈ ਅਤੇ ਸ਼ਰੀਆ ਦਾ ਅਰਥ ਹੈ ਵਿਭਚਾਰ ਲਈ ਪੱਥਰ ਮਾਰਨਾ, ਧਰਮ-ਤਿਆਗ ਲਈ ਮੌਤ ਦੀ ਸਜ਼ਾ, ਇੱਥੋਂ ਤੱਕ ਕਿ ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ।
ਮੀਡੀਆ ਰਿਪੋਰਟਾਂ ਮੁਤਾਬਕ ਮੇਲੋਨੀ ਨੇ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦੇ ਹੋਏ ਇਸਲਾਮਿਕ ਅੱਤਵਾਦ ‘ਤੇ ਕਾਬੂ ਪਾਉਣ ਲਈ ਇਸ ਨੂੰ ਜ਼ਰੂਰੀ ਦੱਸਿਆ। ਉਨ੍ਹਾਂ ਨੇ ਮੁਸਲਿਮ ਪ੍ਰਵਾਸੀਆਂ ਨੂੰ ਇਟਲੀ ਲਈ ਖ਼ਤਰਾ ਦੱਸਿਆ ਹੈ। ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ।
ਜਾਰਜੀਆ ਮੇਲੋਨੀ 2008 ਵਿੱਚ 31 ਸਾਲ ਦੀ ਉਮਰ ਵਿੱਚ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਮੰਤਰੀ ਬਣੀ ਸੀ। ਚਾਰ ਸਾਲ ਬਾਅਦ, ਯਾਨੀ 2012 ਵਿੱਚ, ਉਸਨੇ ਬ੍ਰਦਰਜ਼ ਆਫ਼ ਇਟਲੀ ਪਾਰਟੀ ਬਣਾਈ। ਜਾਰਜੀਆ ਮੇਲੋਨੀ ‘ਤੇ LGBT ਵਿਰੋਧੀ ਹੋਣ ਦਾ ਦੋਸ਼ ਹੈ। ਹਾਲਾਂਕਿ, ਉਹ ਇਸ ਤੋਂ ਇਨਕਾਰ ਕਰਦੀ ਹੈ ਅਤੇ ਆਪਣੇ ਅਕਸ ਨੂੰ ਸੁਧਾਰਨ ‘ਤੇ ਵੀ ਕੰਮ ਕਰ ਰਹੀ ਹੈ।