ਅਜੀਤ ਪਵਾਰ ਇੰਨਾ ਵੱਡਾ ਨੇਤਾ ਨਹੀਂ ਕਿ ਸ਼ਰਦ ਪਵਾਰ ਨੂੰ ਕੋਈ ਆਫ਼ਰ ਦੇ ਸਕੇ : ਸੰਜੇ ਰਾਉਤ

ਅਜੀਤ ਪਵਾਰ ਇੰਨਾ ਵੱਡਾ ਨੇਤਾ ਨਹੀਂ ਕਿ ਸ਼ਰਦ ਪਵਾਰ ਨੂੰ ਕੋਈ ਆਫ਼ਰ ਦੇ ਸਕੇ : ਸੰਜੇ ਰਾਉਤ

ਸੰਜੇ ਰਾਉਤ ਨੇ ਕਿਹਾ ਕਿ ਪਵਾਰ ਸਾਹਿਬ ਨੇ ਸੰਸਦੀ ਰਾਜਨੀਤੀ ਵਿੱਚ 60 ਸਾਲ ਤੋਂ ਵੱਧ ਸਮਾਂ ਬਿਤਾਇਆ ਹੈ। ਇਸਦੇ ਨਾਲ ਹੀ ਉਹ ਚਾਰ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸ਼ਰਦ ਪਵਾਰ ਦਾ ਕੱਦ ਬਹੁੱਤ ਵੱਡਾ ਹੈ।


ਸੰਜੇ ਰਾਉਤ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਲਗਾਤਾਰ ਉਥਲ-ਪੁਥਲ ਜਾਰੀ ਹੈ। ਮਹਾਰਾਸ਼ਟਰ ‘ਚ ਕਿਹਾ ਜਾ ਰਿਹਾ ਹੈ ਕਿ ਅਜੀਤ ਪਵਾਰ ਨੇ ਆਪਣੇ ਚਾਚਾ ਸ਼ਰਦ ਪਵਾਰ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਨ੍ਹਾਂ ਖਬਰਾਂ ‘ਤੇ ਊਧਵ ਠਾਕਰੇ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਹੁਣ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ‘ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ ਕਿ ਅਜੀਤ ਇੰਨਾ ਵੱਡਾ ਨੇਤਾ ਨਹੀਂ ਹੈ, ਕਿ ਉਹ ਸ਼ਰਦ ਪਵਾਰ ਨੂੰ ਕੋਈ ਪੇਸ਼ਕਸ਼ ਕਰ ਸਕੇ। ਸੰਜੇ ਰਾਊਤ ਨੇ ਕਿਹਾ ਕਿ ਅਜੀਤ ਪਵਾਰ ਨੂੰ ਸ਼ਰਦ ਪਵਾਰ ਨੇ ਬਣਾਇਆ ਸੀ। ਇਹ ਨਹੀਂ ਕਿ ਭਤੀਜੇ ਨੇ ਚਾਚਾ ਨੂੰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਵਾਰ ਸਾਹਿਬ ਨੇ ਸੰਸਦੀ ਰਾਜਨੀਤੀ ਵਿੱਚ 60 ਸਾਲ ਤੋਂ ਵੱਧ ਸਮਾਂ ਬਿਤਾਇਆ ਹੈ। ਇਸਦੇ ਨਾਲ ਹੀ ਉਹ ਚਾਰ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਸਦਾ ਕੱਦ ਭਾਰਤੀ ਰਾਜਨੀਤੀ ਵਿਚ ਬਹੁੱਤ ਵੱਡਾ ਹੈ।

ਦੂਜੇ ਪਾਸੇ, ਰਾਉਤ ਨੇ ਸੋਮਵਾਰ, 14 ਅਗਸਤ ਨੂੰ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ (ਐਨਐਮਐਮਐਲ) ਦਾ ਨਾਮ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ (ਪੀਐਮਐਮਐਲ) ਸੋਸਾਇਟੀ ਰੱਖਣ ਦਾ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਤੁਸੀਂ ਇਮਾਰਤ ਦਾ ਨਾਂ ਬਦਲ ਸਕਦੇ ਹੋ, ਪਰ ਇਤਿਹਾਸ ਵਿੱਚ ਦਰਜ ਪੰਡਿਤ ਨਹਿਰੂ ਦਾ ਨਾਂ ਨਹੀਂ ਬਦਲ ਸਕਦੇ।

ਸੰਜੇ ਰਾਉਤ ਨੇ ਕਿਹਾ ਕਿ ਤੁਸੀਂ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਾਵਰਕਰ ਦੁਆਰਾ ਰਚੇ ਇਤਿਹਾਸ ਨੂੰ ਨਹੀਂ ਬਦਲ ਸਕਦੇ। ਤੁਸੀਂ ਉਸ ਵਰਗਾ ਇਤਿਹਾਸ ਨਹੀਂ ਰਚ ਸਕਦੇ, ਇਸ ਲਈ ਤੁਸੀਂ ਨਾਮ ਬਦਲ ਰਹੇ ਹੋ। ਅਜੀਤ ਪਵਾਰ ਚਾਚਾ ਸ਼ਰਦ ਨੂੰ ਭਾਜਪਾ ਨਾਲ ਗਠਜੋੜ ਕਰਨ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਸ਼ਰਦ ਪਵਾਰ ਆਪਣੇ ਫੈਸਲੇ ‘ਤੇ ਕਾਇਮ ਹਨ। ਸ਼ਰਦ ਪਵਾਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਆਸਤ ਦੇ ਤਜਰਬੇਕਾਰ ਖਿਡਾਰੀ ਹਨ, ਉਹ ਜਾਣਦੇ ਹਨ ਕਿ ਕਦੋਂ ਕੀ ਕਰਨਾ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਤੀਜੇ ਵੱਲੋਂ ਆਪਣੇ ਚਾਚੇ ਨੂੰ ਕੇਂਦਰੀ ਮੰਤਰੀ ਮੰਡਲ ਦੀ ਪੇਸ਼ਕਸ਼ ਸ਼ਰਦ ਪਵਾਰ ਸਵੀਕਾਰ ਕਰਦੇ ਹਨ ਜਾਂ ਰੱਦ ਕਰਦੇ ਹਨ।