- ਮਨੋਰੰਜਨ
- No Comment
‘ਆਦਿਪੁਰਸ਼’ ਨਕਲੀ ਫਿਲਮ ਅਤੇ ਇਸਦਾ ਕਲੈਕਸ਼ਨ ਵੀ ਫਰਜ਼ੀ ਹੈ : ਵਿੰਦੂ ਦਾਰਾ ਸਿੰਘ

ਫਿਲਮ ਦੀ ਕਾਸਟਿੰਗ ‘ਤੇ ਟਿੱਪਣੀ ਕਰਦੇ ਹੋਏ ਵਿੰਦੂ ਨੇ ਕਿਹਾ ਕਿ ਪੂਰੀ ਫਿਲਮ ‘ਚ ਸਿਰਫ ਕ੍ਰਿਤੀ ਸੈਨਨ ਦੀ ਕਾਸਟਿੰਗ ਸਹੀ ਹੈ। ਉਹ ਪੂਰੀ ਤਰ੍ਹਾਂ ਸੀਤਾ ਲੱਗਦੀ ਹੈ।

‘ਆਦਿਪੁਰਸ਼’ ਫਿਲਮ ਦੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਾਫੀ ਆਲੋਚਨਾ ਹੋ ਰਹੀ ਹੈ। ਪ੍ਰਭਾਸ ਅਤੇ ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਹੁਣ ਤੱਕ ਕਈ ਕਲਾਕਾਰ ਫਿਲਮ ਦੀ ਕਹਾਣੀ ਅਤੇ ਇਸਦੇ ਕਿਰਦਾਰਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।

ਰਾਮਾਨੰਦ ਸਾਗਰ ਦੀ ਫਿਲਮ ‘ਰਾਮਾਇਣ’ ‘ਚ ਹਨੂੰਮਾਨ ਦੇ ਕਿਰਦਾਰ ਨੂੰ ਯਾਦਗਾਰ ਬਣਾਉਣ ਵਾਲੇ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਵੀ ਫਿਲਮ ਤੋਂ ਕਾਫੀ ਨਿਰਾਸ਼ ਹਨ। ਅਜੇ ਤੱਕ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਸੀ ਤਾਂ ਜੋ ਫਿਲਮ ਦੀ ਕਲੈਕਸ਼ਨ ਪ੍ਰਭਾਵਿਤ ਨਾ ਹੋਵੇ। ਫਿਲਮ ਬਾਰੇ ਗੱਲ ਕਰਦੇ ਹੋਏ ਵਿੰਦੂ ਨੇ ਕਿਹਾ, ‘ਪਤਾ ਨਹੀਂ ਕਿਸ ਸੋਚ ਨਾਲ ਫਿਲਮ ਬਣਾਉਣ ਵਾਲੇ ਨੇ ਇਹ ਫਿਲਮ ਬਣਾਈ ਹੈ।

ਵਿੰਦੂ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਨਿਰਮਾਤਾਵਾਂ ਨੇ ਕੀ ਦਿਖਾਉਣ ਅਤੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ? ਇਹ ਫਿਲਮ ਮਨੋਰੰਜਨ ਵੀ ਨਹੀਂ ਕਰ ਪਾਈ ਹੈ। ਜਦੋਂ ਵਿੰਦੂ ਤੋਂ ਪੁੱਛਿਆ ਗਿਆ ਕਿ ਉਸ ਨੇ ਹੁਣ ਤੱਕ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ ਤਾਂ ਉਸ ਨੇ ਕਿਹਾ, ‘ਇਸ ਨਾਲ ਜੁੜੇ ਲੋਕ ਮੇਰੇ ਦੋਸਤ ਹਨ, ਇਸ ਲਈ ਮੈਨੂੰ ਕੁਝ ਕਹਿਣਾ ਵੀ ਚੰਗਾ ਨਹੀਂ ਸਮਝਿਆ, ਪਰ ਉਨ੍ਹਾਂ ਨੇ ਜੋ ਫਿਲਮ ਬਣਾਈ ਹੈ, ਉਹ ਪੂਰੀ ਤਰ੍ਹਾਂ ਨਕਲੀ ਜਾਪਦੀ ਹੈ। ਅਸੀਂ ਅਜੇ ਤੱਕ ਕੁਝ ਨਹੀਂ ਕਿਹਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਚੱਲੇ। ਪਰ ਇਹ ਕੋਈ ਵਧੀਆ ਫਿਲਮ ਨਹੀਂ ਹੈ। ਇਹ ਫਿਲਮ ਵੀ ਫਰਜ਼ੀ ਹੈ ਅਤੇ ਇਸ ਦਾ ਕਲੈਕਸ਼ਨ ਵੀ ਫਰਜ਼ੀ ਹੈ।

ਫਿਲਮ ਦੀ ਕਾਸਟਿੰਗ ‘ਤੇ ਟਿੱਪਣੀ ਕਰਦੇ ਹੋਏ ਵਿੰਦੂ ਨੇ ਕਿਹਾ ਕਿ ਪੂਰੀ ਫਿਲਮ ‘ਚ ਸਿਰਫ ਕ੍ਰਿਤੀ ਸੈਨਨ ਦੀ ਕਾਸਟਿੰਗ ਸਹੀ ਹੈ। ਉਹ ਪੂਰੀ ਤਰ੍ਹਾਂ ਸੀਤਾ ਲੱਗਦੀ ਹੈ। ਕ੍ਰਿਤੀ ਸੈਨਨ ਤੋਂ ਇਲਾਵਾ ਕਿਸੇ ਵੀ ਕਿਰਦਾਰ ਨੇ ਚੰਗਾ ਕੰਮ ਨਹੀਂ ਕੀਤਾ ਜਾਪਦਾ ਹੈ। ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ਜੇਕਰ ਇਹ ਫਿਲਮ ਮੈਨੂੰ ਆਫਰ ਕੀਤੀ ਜਾਂਦੀ ਤਾਂ ਮੈਂ ਇਸ ਵਿੱਚ ਕਦੇ ਕੰਮ ਨਾ ਕਰਦਾ। ਵਿੰਦੂ ਦਾਰਾ ਸਿੰਘ ਨੇ ਕਿਹਾ ਮੈਂ ਸਾਫ਼ ਕਹਿ ਦਿੰਦਾ ਕਿ ਭਾਈ ਮੈਂ ਜਨਤਾ ਦੀਆਂ ਜੁੱਤੀਆਂ ਨਹੀਂ ਖਾਣੀਆਂ ਹਨ। ਵਿੰਦੂ ਨੇ ਕਿਹਾ ਕਿ ਮੈਂ ਨਿਰਮਾਤਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ।