‘ਆਪ’ ਬੇਵਕੂਫਾਂ ਦੀ ਪਾਰਟੀ, ਕਾਂਗਰਸ ਨੂੰ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਚੋਣ ਲੜਨੀ ਚਾਹੀਦੀ ਹੈ : ਸੰਦੀਪ ਦੀਕਸ਼ਿਤ

‘ਆਪ’ ਬੇਵਕੂਫਾਂ ਦੀ ਪਾਰਟੀ, ਕਾਂਗਰਸ ਨੂੰ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਚੋਣ ਲੜਨੀ ਚਾਹੀਦੀ ਹੈ : ਸੰਦੀਪ ਦੀਕਸ਼ਿਤ

ਅਲਕਾ ਲਾਂਬਾ ਦੇ ਬਿਆਨ ਤੋਂ ਭਾਵੇਂ ਕਾਂਗਰਸ ਨੇ ਦੂਰੀ ਬਣਾ ਲਈ ਹੈ, ਪਰ ਸੰਦੀਪ ਦੀਕਸ਼ਿਤ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਸਮਰਥਨ ‘ਚ ਆ ਗਏ ਹਨ। ਅਲਕਾ ਲਾਂਬਾ ਦਾ ਜ਼ਿਕਰ ਕਰਦੇ ਹੋਏ ਦੀਕਸ਼ਿਤ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ।


ਦੇਸ਼ ਵਿਚ 2024 ਲੋਕਸਭਾ ਚੋਣਾਂ ਦਾ ਵਿਗੁਲ ਵੱਜ ਗਿਆ ਹੈ, ਸਾਰੀਆਂ ਹੀ ਪਾਰਟੀਆਂ ਨੇ ਲੋਕਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਨੂੰ ਹੋਈ ਕਾਂਗਰਸ ਦੀ ਬੈਠਕ ਤੋਂ ਬਾਅਦ ਅਲਕਾ ਲਾਂਬਾ ਦੇ ਬਿਆਨ ਤੋਂ ਬਾਅਦ I.N.D.I.A ਗਠਜੋੜ ‘ਚ ਦਰਾਰ ਦੀਆਂ ਖਬਰਾਂ ਸੁਰਖੀਆਂ ਬਣ ਗਈਆਂ ਹਨ।

ਅਲਕਾ ਲਾਂਬਾ ਦੇ ਬਿਆਨ ਤੋਂ ਭਾਵੇਂ ਕਾਂਗਰਸ ਨੇ ਦੂਰੀ ਬਣਾ ਲਈ ਹੈ, ਪਰ ਸੰਦੀਪ ਦੀਕਸ਼ਿਤ ਕਾਂਗਰਸੀ ਆਗੂ ਦੇ ਸਮਰਥਨ ‘ਚ ਆ ਗਏ ਹਨ। ਅਲਕਾ ਲਾਂਬਾ ਦਾ ਜ਼ਿਕਰ ਕਰਦੇ ਹੋਏ ਦੀਕਸ਼ਿਤ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਦਿੱਲੀ ‘ਚ 7 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ।

ਕਾਂਗਰਸ ਨੇ ਭਾਵੇਂ ਆਪਣੀ ਆਗੂ ਅਲਕਾ ਲਾਂਬਾ ਵੱਲੋਂ ਇਨ੍ਹਾਂ ਸੀਟਾਂ ’ਤੇ ਇਕੱਲੇ ਚੋਣ ਲੜਨ ਦੇ ਬਿਆਨ ਨੂੰ ਰੱਦ ਕਰ ਦਿੱਤਾ ਹੈ, ਪਰ ਪਾਰਟੀ ਦੇ ਇੱਕ ਹੋਰ ਆਗੂ ਸੰਦੀਪ ਦੀਕਸ਼ਿਤ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ। ਸੰਦੀਪ ਨੇ ਵੀਰਵਾਰ ਨੂੰ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ‘ਆਪ’ ਬੇਵਕੂਫਾਂ ਦੀ ਪਾਰਟੀ ਹੈ। ਜੇਕਰ ਲਾਂਬਾ ਕਹਿੰਦੀ ਹੈ ਕਿ ਕਾਂਗਰਸ ਸਾਰੀਆਂ 7 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰੇਗੀ ਤਾਂ ਉਹ ਬਿਲਕੁਲ ਠੀਕ ਕਹਿ ਰਹੀ ਹੈ।

‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਕਾਂਗਰਸ ਨੇ ਸੰਦੀਪ ਦੇ ਬਿਆਨ ਦਾ ਖੰਡਨ ਕੀਤਾ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਸਭ ਕੁਝ ਠੀਕ ਹੈ, ਕਾਂਗਰਸ ਨੇ ਆਪਣੇ ਬੁਲਾਰੇ ‘ਤੇ ਸਫਾਈ ਦਿੱਤੀ ਹੈ, ਮਾਮਲਾ ਖਤਮ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਜੋ ਵੀ ਕਹਿਣਾ ਹੈ, ਉਹ ਖੁੱਲ੍ਹ ਕੇ ਕਹੇਗੀ। ਬੁਲਾਰੇ ਬਿਆਨ ਦਿੰਦੇ ਰਹਿੰਦੇ ਹਨ, ਪਰ ਸੀਟਾਂ ਦੀ ਵੰਡ ‘ਤੇ ਗੱਲ ਨਹੀਂ ਕਰ ਸਕਦੇ।

ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਵਿੱਚ ਦਿੱਲੀ ਦੇ ਵਰਕਰਾਂ ਨੂੰ ਸਾਰੀਆਂ ਸੀਟਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਚਾਰ ਘੰਟੇ ਚੱਲੀ ਮੀਟਿੰਗ ਵਿੱਚ 40 ਆਗੂ ਸ਼ਾਮਲ ਹੋਏ। ਸਾਰੀ ਮੀਟਿੰਗ ਦਿੱਲੀ ਵਿੱਚ ਕਾਂਗਰਸ ਨੂੰ ਮਜ਼ਬੂਤ ​​ਕਰਨ ’ਤੇ ਕੇਂਦਰਿਤ ਰਹੀ। ਇਹ ਜਾਣਕਾਰੀ ਪਾਰਟੀ ਆਗੂ ਅਲਕਾ ਲਾਂਬਾ ਨੇ ਮੀਟਿੰਗ ਤੋਂ ਬਾਅਦ ਦਿੱਤੀ।