ਈਰਾਨ ‘ਚ ਹਿਜਾਬ ਨਾ ਪਹਿਨਣ ‘ਤੇ ਔਰਤਾਂ ਨੂੰ ਕੁੱਟ ਰਹੀ ਹੈ ਪੁਲਿਸ

ਈਰਾਨ ‘ਚ ਹਿਜਾਬ ਨਾ ਪਹਿਨਣ ‘ਤੇ ਔਰਤਾਂ ਨੂੰ ਕੁੱਟ ਰਹੀ ਹੈ ਪੁਲਿਸ

ਈਰਾਨ ‘ਚ ਹਿਜਾਬ ਨਾ ਪਾਉਣ ‘ਤੇ ਇਕ ਵਿਅਕਤੀ ਨੇ ਦੋ ਔਰਤਾਂ ਦੇ ਸਿਰ ‘ਤੇ ਦਹੀਂ ਪਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ।


ਈਰਾਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਜ਼ਾਲਮ ਦੇਸ਼ਾਂ ਵਿਚ ਕੀਤੀ ਜਾਂਦੀ ਹੈ ਅਤੇ ਇਰਾਨ ਔਰਤਾਂ ‘ਤੇ ਜ਼ੁਲਮ ਕਰਨ ਲਈ ਵੀ ਮਸ਼ਹੂਰ ਹੈ। ਈਰਾਨ ‘ਚ ਇਕ ਵਾਰ ਫਿਰ ਹਿਜਾਬ ਪਹਿਨਣ ਵਾਲੀਆਂ ਔਰਤਾਂ ‘ਤੇ ਸਖਤੀ ਸ਼ੁਰੂ ਹੋ ਗਈ ਹੈ। ਕਰੀਬ ਦਸ ਮਹੀਨਿਆਂ ਬਾਅਦ ਨੈਤਿਕਤਾ ਪੁਲਿਸ ਮੁੜ ਸੜਕਾਂ ‘ਤੇ ਆ ਗਈ ਹੈ। ਪਿਛਲੇ ਸਾਲ ਸਤੰਬਰ ਵਿੱਚ, ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਨੈਤਿਕਤਾ ਪੁਲਿਸ ਨੂੰ ਵਾਪਸ ਲੈ ਲਿਆ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਪੁਲਿਸ ਫੋਰਸ ਨੂੰ ਭੰਗ ਕਰ ਦਿੱਤਾ ਗਿਆ ਸੀ। ਹਾਲਾਂਕਿ, ਐਤਵਾਰ ਨੂੰ ਜਨਰਲ ਸਈਦ ਮੁੰਤਜ਼ੀਰ-ਉਲ-ਮਹਦੀ ਨੇ ਕਿਹਾ ਕਿ ਨੈਤਿਕਤਾ ਪੁਲਿਸ ਹਿਜਾਬ ਤੋਂ ਬਿਨਾਂ ਔਰਤਾਂ ‘ਤੇ ਸ਼ਿਕੰਜਾ ਫੇਰ ਕਸ ਰਹੀ ਹੈ।

ਪੁਲਿਸ ਹਿਰਾਸਤ ਵਿੱਚ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਹਾਲਾਂਕਿ ਪ੍ਰਦਰਸ਼ਨਾਂ ਨੂੰ ਕੁਚਲ ਦਿੱਤਾ ਗਿਆ। 500 ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਅਧਿਕਾਰੀਆਂ ਨੇ ਮਨੋਰੰਜਨ ਸਥਾਨਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਦਰਜਨਾਂ ਕੈਫੇ, ਰੈਸਟੋਰੈਂਟ ਅਤੇ ਹੋਰ ਕਾਰੋਬਾਰਾਂ ਨੂੰ ਆਪਣੇ ਅਹਾਤੇ ‘ਤੇ ਹਿਜਾਬ ਨਿਯਮ ਲਾਗੂ ਕਰਨ ਵਿੱਚ ਅਸਫਲ ਰਹਿਣ ਕਾਰਨ ਬੰਦ ਕਰ ਦਿੱਤਾ ਗਿਆ ਸੀ। ਈਰਾਨ ਦੀ ਨੈਤਿਕਤਾ ਪੁਲਿਸ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ‘ਤੇ ਨਜ਼ਰ ਰੱਖਣ ਲਈ ਵਾਹਨਾਂ ਨਾਲ ਜਨਤਕ ਥਾਵਾਂ ‘ਤੇ ਗਸ਼ਤ ਕਰੇਗੀ। ਇਸ ਦੀ ਸ਼ੁਰੂਆਤ ਐਤਵਾਰ ਤੋਂ ਕਰ ਦਿੱਤੀ ਗਈ ਹੈ।

ਈਰਾਨੀ ਮਹਿਲਾ ਕਾਰਕੁਨ ਮਸੀਹ ਅਲੀਨੇਜਾਦ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਪੁਲਿਸ ਇੱਕ ਕਿਸ਼ੋਰ ਲੜਕੀ ਨੂੰ ਫੜੀ ਹੋਈ ਦਿਖਾਈ ਦੇ ਰਹੀ ਹੈ। ਕੁੜੀ ਨੇ ਹਿਜਾਬ ਨਹੀਂ ਪਾਇਆ ਹੋਇਆ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਮੋਰੈਲਿਟੀ ਪੁਲਿਸ ਨਾ ਸਿਰਫ ਔਰਤਾਂ ‘ਤੇ ਨਜ਼ਰ ਰੱਖੇਗੀ ਸਗੋਂ ਮਰਦਾਂ ਦੇ ਕੱਪੜੇ ਪਾਉਣ ਦੇ ਤਰੀਕੇ ‘ਤੇ ਵੀ ਨਜ਼ਰ ਰੱਖੇਗੀ। ਪਹਿਲਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਵੇਗੀ, ਫਿਰ ਵੀ ਜੇਕਰ ਉਹ ਨਾ ਮੰਨੇ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਈਰਾਨ ‘ਚ ਹਿਜਾਬ ਨਾ ਪਾਉਣ ‘ਤੇ ਇਕ ਵਿਅਕਤੀ ਨੇ ਦੋ ਔਰਤਾਂ ਦੇ ਸਿਰ ‘ਤੇ ਦਹੀਂ ਪਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੇਖਿਆ ਗਿਆ ਹੈ ਕਿ ਮਾਂ-ਧੀ ਸਾਮਾਨ ਖਰੀਦਣ ਲਈ ਇਕ ਦੁਕਾਨ ‘ਤੇ ਜਾਂਦੇ ਹਨ। ਫਿਰ ਇਕ ਆਦਮੀ ਹਿਜਾਬ ਨਾ ਪਹਿਨਣ ਲਈ ਉਸ ਨਾਲ ਬਹਿਸ ਕਰਦਾ ਹੈ ਅਤੇ ਫਿਰ ਉਸ ਦੇ ਸਿਰ ‘ਤੇ ਦਹੀਂ ਪਾ ਦਿੰਦਾ ਹੈ। ਪੁਲਿਸ ਨੇ ਉਸ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕੀਤਾ ਹੈ।