ਚੀਨ ਦੀ ਆਰਥਿਕਤਾ ਵਿੱਚ ਭਾਰੀ ਗਿਰਾਵਟ, ਪਰ ਚੀਨ ‘ਚ ਬਹੁੱਤ ਤੇਜੀ ਨਾਲ ਵੱਧ ਰਹੀ ਹੈ ਕੰਡੋਮ ਦੀ ਵਿਕਰੀ

ਚੀਨ ਦੀ ਆਰਥਿਕਤਾ ਵਿੱਚ ਭਾਰੀ ਗਿਰਾਵਟ, ਪਰ ਚੀਨ ‘ਚ ਬਹੁੱਤ ਤੇਜੀ ਨਾਲ ਵੱਧ ਰਹੀ ਹੈ ਕੰਡੋਮ ਦੀ ਵਿਕਰੀ

Durex ਕੰਪਨੀ ਵੱਲੋਂ ਇਸ ਗੱਲ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੰਪਨੀ ਭਵਿੱਖ ‘ਚ ਚੀਨ ‘ਚ ਕੁੱਝ ਨਵੇਂ ਉਤਪਾਦ ਬਾਜ਼ਾਰ ‘ਚ ਉਤਾਰ ਸਕਦੀ ਹੈ। ਫਿਲਹਾਲ ਕੰਡੋਮ ਦੀ ਵਿਕਰੀ ‘ਚ ਵਾਧੇ ਨੂੰ ਲੈ ਕੇ ਅਰਥਸ਼ਾਸਤਰੀ ਹੈਰਾਨ ਹਨ।


ਚੀਨ ਦੀ ਕੋਸ਼ਿਸ਼ ਸ਼ੁਰੂ ਤੋਂ ਇਹ ਹੀ ਕਿ ਉਹ ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਬਣੇ। ਪਰ ਹੁਣ ਆਪਣੀ ਪਸਾਰਵਾਦੀ ਸੋਚ ਕਾਰਨ ਚਰਚਾ ‘ਚ ਰਹੀ ਚੀਨ ਦੀ ਅਰਥਵਿਵਸਥਾ ‘ਚ ਲਗਾਤਾਰ ਗਿਰਾਵਟ ਦੀਆਂ ਖਬਰਾਂ ਆ ਰਹੀਆਂ ਹਨ। ਕੋਰੋਨਾ ਵਾਇਰਸ ਤੋਂ ਬਾਅਦ ਇੱਥੇ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ। ਬਾਜ਼ਾਰ ਦੀ ਹਾਲਤ ਵੀ ਖ਼ਰਾਬ ਹੈ, ਪਰ ਇਸ ਸਭ ਦੇ ਵਿਚਕਾਰ ਕੰਡੋਮ ਦੀ ਵਿਕਰੀ ਵਿੱਚ ਵੱਡਾ ਉਛਾਲ ਆਇਆ ਹੈ।

ਇਸ ਕਾਰਨ ਕੰਡੋਮ ਬਣਾਉਣ ਵਾਲੀਆਂ ਕੰਪਨੀਆਂ ਦੀ ਕਮਾਈ ਵਿੱਚ ਜ਼ਬਰਦਸਤ ਵਾਧਾ ਹੋ ਰਿਹਾ ਹੈ। ਚੀਨੀ ਅਰਥ ਸ਼ਾਸਤਰੀ ਵੀ ਹੈਰਾਨ ਹਨ ਕਿ ਆਰਥਿਕਤਾ ਡਿੱਗ ਰਹੀ ਹੈ ਅਤੇ ਦੂਜੇ ਪਾਸੇ ਨੌਜਵਾਨ ਭਾਰੀ ਮਾਤਰਾ ਵਿੱਚ ਕੰਡੋਮ ਖਰੀਦ ਰਹੇ ਹਨ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (ਐਨਬੀਐਸ) ਦੀ ਇੱਕ ਰਿਪੋਰਟ ਦੇ ਅਨੁਸਾਰ, ਚੀਨ ਦੀ ਪ੍ਰਚੂਨ ਵਿਕਰੀ ਮਈ ਵਿੱਚ 12.7 ਪ੍ਰਤੀਸ਼ਤ ਦੇ ਵਾਧੇ ਤੋਂ ਜੂਨ ਵਿੱਚ ਘਟ ਕੇ 3.1 ਪ੍ਰਤੀਸ਼ਤ ਰਹਿ ਗਈ ਹੈ।

ਪ੍ਰਚੂਨ ਵਿਕਰੀ ਅਤੇ ਨਿਰਯਾਤ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦਾ ਅਸਰ ਨੌਕਰੀਆਂ ‘ਤੇ ਵੀ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਨੌਜਵਾਨ ਘਰ ਵਿੱਚ ਬੇਰੁਜ਼ਗਾਰ ਬੈਠੇ ਹਨ ਅਤੇ ਇਹ ਵੀ ਚੀਨ ਵਿੱਚ ਕੰਡੋਮ ਦੀ ਵਿਕਰੀ ਵਿੱਚ ਕਾਫੀ ਹੱਦ ਤੱਕ ਵਾਧਾ ਹੋਣ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਦਿਨ-ਬ-ਦਿਨ ਚੀਨ ਵਿੱਚ ਕੰਡੋਮ ਕੰਪਨੀਆਂ ਦਾ ਮੁਨਾਫਾ ਇੱਥੇ ਤੇਜ਼ੀ ਨਾਲ ਵੱਧ ਰਿਹਾ ਹੈ। ਕੋਵਿਡ ਦੇ ਦੌਰ ਦੌਰਾਨ ਵੀ ਚੀਨ ਵਿੱਚ ਕੰਡੋਮ ਦੀ ਵਿਕਰੀ ਵਧੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, Durex ਕੰਡੋਮ ਬਣਾਉਣ ਵਾਲੀ ਕੰਪਨੀ ਰੇਕਟ ਨੇ ਕਿਹਾ, ਚੀਨ ਵਿੱਚ ਭਾਰੀ ਮੰਦੀ ਦੇ ਬਾਵਜੂਦ ਲੋਕ ਕੰਡੋਮ ਖਰੀਦ ਰਹੇ ਹਨ। ਇਸ ਦੀ ਵਿਕਰੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੰਡੋਮ ਦੀ ਵਿਕਰੀ ‘ਚ ਲਗਾਤਾਰ ਵਾਧੇ ਕਾਰਨ ਕੰਪਨੀਆਂ ਅਤੇ ਨਿਵੇਸ਼ਕ ਵੀ ਚਿੰਤਤ ਹਨ।

Durex ਕੰਪਨੀ ਦਾ ਕਹਿਣਾ ਹੈ ਕਿ ਚੀਨੀ ਬਾਜ਼ਾਰ ਵਿੱਚ ਤਾਲਾਬੰਦੀ ਦੌਰਾਨ ਵੀ ਕੰਡੋਮ ਦੀ ਵਿਕਰੀ ਵਿੱਚ ਕੋਈ ਕਮੀ ਨਹੀਂ ਆਈ ਹੈ। ਨਤੀਜੇ ਜਾਰੀ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਉਸ ਦੇ ਕਾਰੋਬਾਰ ‘ਚ 8.8 ਫੀਸਦੀ ਦਾ ਮਾਲੀਆ ਵਾਧਾ ਹੋਇਆ ਹੈ। Durex ਕੰਪਨੀ ਵੱਲੋਂ ਇਸ ਗੱਲ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੰਪਨੀ ਭਵਿੱਖ ‘ਚ ਕੁਝ ਨਵੇਂ ਉਤਪਾਦ ਬਾਜ਼ਾਰ ‘ਚ ਉਤਾਰ ਸਕਦੀ ਹੈ। ਫਿਲਹਾਲ ਕੰਡੋਮ ਦੀ ਵਿਕਰੀ ‘ਚ ਵਾਧੇ ਨੂੰ ਲੈ ਕੇ ਅਰਥਸ਼ਾਸਤਰੀ ਹੈਰਾਨ ਹਨ।