ਨਵਜੋਤ ਸਿੱਧੂ ਪਹੁੰਚੇ ਮਾਂ ਚਿੰਤਪੁਰਨੀ ਮੰਦਿਰ, ਸਿੱਧੂ ਨੇ ਪਤਨੀ ਨਵਜੋਤ ਕੌਰ ਨਾਲ ਮਾਂ ਦੇ ਦਰਬਾਰ ‘ਚ ਲਾਈ ਹਾਜ਼ਰੀ

ਨਵਜੋਤ ਸਿੱਧੂ ਪਹੁੰਚੇ ਮਾਂ ਚਿੰਤਪੁਰਨੀ ਮੰਦਿਰ, ਸਿੱਧੂ ਨੇ ਪਤਨੀ ਨਵਜੋਤ ਕੌਰ ਨਾਲ ਮਾਂ ਦੇ ਦਰਬਾਰ ‘ਚ ਲਾਈ ਹਾਜ਼ਰੀ

ਸਿੱਧੂ ਜੋੜੇ ਨੇ ਰਸਮਾਂ ਨਾਲ ਪੂਜਾ ਅਰਚਨਾ ਕਰਕੇ ਮਾਂ ਦਾ ਆਸ਼ੀਰਵਾਦ ਲਿਆ। ਮਾਂ ਦੇ ਦਰਬਾਰ ‘ਚ ਹਾਜ਼ਰੀ ਭਰਨ ਤੋਂ ਬਾਅਦ ਸਿੱਧੂ ਜੋੜੇ ਨੇ ਮੰਦਰ ਕੰਪਲੈਕਸ ‘ਚ ਸਥਿਤ ਪਵਿੱਤਰ ਬੋਹੜ ਦੇ ਦਰੱਖਤ ‘ਤੇ ਮੌਲੀ ਬੰਨ੍ਹ ਕੇ ਖੁਸ਼ਹਾਲੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ।


ਨਵਜੋਤ ਸਿੰਘ ਸਿੱਧੂ ਨੇ ਪਿੱਛਲੇ ਦਿਨੀ ਆਪਣੇ ਪਰਿਵਾਰ ਦੇ ਨਾਲ ਰਿਸ਼ੀਕੇਸ਼ ਦਾ ਦੌਰਾ ਕੀਤਾ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੁਣ ਪਰਿਵਾਰ ਸਮੇਤ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਮਾਤਾ ਦਾ ਆਸ਼ੀਰਵਾਦ ਲੈਣ ਪਹੁੰਚੇ। ਚਿੰਤਪੁਰਨੀ ਮੰਦਰ ਪਹੁੰਚਣ ‘ਤੇ ਮੰਦਰ ਟਰੱਸਟ ਦੇ ਅਧਿਕਾਰੀਆਂ ਅਤੇ ਪੁਜਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਅੱਜ ਮਾਂ ਚਿੰਤਪੁਰਨੀ ਦੇ ਮੰਦਰ ਵਿੱਚ ਮੱਥਾ ਟੇਕਿਆ।

ਇਸ ਦੌਰਾਨ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਵੀ ਉਨ੍ਹਾਂ ਦੇ ਨਾਲ ਸੀ। ਦੂਜੇ ਪਾਸੇ ਸਿੱਧੂ ਜੋੜੇ ਨੇ ਰਸਮਾਂ ਨਾਲ ਪੂਜਾ ਅਰਚਨਾ ਕਰਕੇ ਮਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਸਿੱਧੂ ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਖਿਚਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਨੂੰ ਹਰਾ ਕੇ ਮਾਤਾ ਦਾ ਧੰਨਵਾਦ ਕਰਨ ਲਈ ਚਿੰਤਪੁਰਨੀ ਪਹੁੰਚੇ ਸਨ। ਆਪਣੀ ਪਤਨੀ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਹੋਏ ਸਿੱਧੂ ਨੇ ਮਾਤਾ ਦੀ ਪੂਜਾ ਅਰਚਨਾ ਵੀ ਕੀਤੀ ।

ਪੁਜਾਰੀ ਅਤੇ ਕਾਂਗਰਸ ਸਕੱਤਰ ਸੰਜੀਵ ਕਾਲੀਆ ਨੇ ਵੈਦਿਕ ਮੰਤਰਾਂ ਦਾ ਜਾਪ ਕੀਤਾ। ਮਾਂ ਦੇ ਦਰਬਾਰ ‘ਚ ਹਾਜ਼ਰੀ ਭਰਨ ਤੋਂ ਬਾਅਦ ਸਿੱਧੂ ਜੋੜੇ ਨੇ ਮੰਦਰ ਕੰਪਲੈਕਸ ‘ਚ ਸਥਿਤ ਪਵਿੱਤਰ ਬੋਹੜ ਦੇ ਦਰੱਖਤ ‘ਤੇ ਮੌਲੀ ਬੰਨ੍ਹ ਕੇ ਖੁਸ਼ਹਾਲੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਦੂਜੇ ਪਾਸੇ ਮੰਦਰ ਟਰੱਸਟ ਚਿੰਤਪੁਰਨੀ ਦੀ ਤਰਫੋਂ ਸਿੱਧੂ ਜੋੜੇ ਨੂੰ ਮਾਤਾ ਦਾ ਸਿਰੋਪਾਓ ਅਤੇ ਚੁਨਰੀ ਮੰਦਰ ਦੇ ਅਧਿਕਾਰੀ ਬਲਵੰਤ ਸਿੰਘ ਵੱਲੋਂ ਸਿੱਧੂ ਜੋੜੇ ਨੂੰ ਭੇਟ ਕੀਤਾ ਗਿਆ। ਸਿੱਧੂ ਜੋੜੇ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ।