- ਖੇਡਾਂ
- No Comment
ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ‘ਚ ਜਿੱਤਿਆ ਗੋਲਡ ਮੈਡਲ

ਨੀਰਜ ਚੋਪੜਾ ਨੇ 5ਵੀਂ ਕੋਸ਼ਿਸ਼ ਵਿੱਚ 87.66 ਮੀਟਰ ਜੈਵਲਿਨ ਸੁੱਟਿਆ ਅਤੇ ਇਸ ਸਕੋਰ ਤੇ ਉਸਨੇ ਗੋਲਡ ਮੈਡਲ ਜਿੱਤਿਆ। ਮਾਸਪੇਸ਼ੀਆਂ ਦੇ ਖਿਚਾਅ ਤੋਂ ਉਭਰਨ ਤੋਂ ਬਾਅਦ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਹੱਥ ਵਿੱਚ ਜੈਵਲਿਨ ਚੁੱਕ ਕੇ ਰਿਕਾਰਡ ਬਣਾਇਆ ਹੈ।

ਨੀਰਜ ਚੋਪੜਾ ਦਾ ਵਧੀਆ ਖੇਡ ਲਗਾਤਾਰ ਜਾਰੀ ਹੈ। ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ‘ਚ ਸ਼ੁੱਕਰਵਾਰ ਦੇਰ ਰਾਤ ਸੋਨ ਤਗਮਾ ਜਿੱਤਿਆ। ਸਵਿਟਜ਼ਰਲੈਂਡ ਦੇ ਸ਼ਹਿਰ ਲੁਸਾਨੇ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਨੀਰਜ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ। ਉਸਨੇ 5ਵੀਂ ਕੋਸ਼ਿਸ਼ ਵਿੱਚ 87.66 ਮੀਟਰ ਜੈਵਲਿਨ ਸੁੱਟਿਆ ਅਤੇ ਇਸ ਸਕੋਰ ਤੇ ਉਸਨੇ ਸੋਨ ਤਗਮਾ ਜਿੱਤਿਆ। ਮਾਸਪੇਸ਼ੀਆਂ ਦੇ ਖਿਚਾਅ ਤੋਂ ਉਭਰਨ ਤੋਂ ਬਾਅਦ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਹੱਥ ਵਿੱਚ ਜੈਵਲਿਨ ਚੁੱਕ ਕੇ ਰਿਕਾਰਡ ਬਣਾਇਆ ਹੈ। ਉਸ ਨੇ ਵੱਕਾਰੀ ਡਾਇਮੰਡ ਲੀਗ ਲੜੀ ਦੇ ਲੁਸਾਨੇ ਪੜਾਅ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਨੂੰ ਜਿੱਤਿਆ ਹੈ।

ਨੀਰਜ ਨੇ 87.66 ਮੀਟਰ ਦੀ ਥਰੋਅ ਨਾਲ ਈਵੈਂਟ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਨਾਲ ਦੂਜੇ ਸਥਾਨ ‘ਤੇ ਰਿਹਾ। ਚੈੱਕ ਗਣਰਾਜ ਦੇ ਜੈਕਬ ਵਡਲੇਜਚੇ 86.13 ਮੀਟਰ ਥਰੋਅ ਨਾਲ ਤੀਜੇ ਸਥਾਨ ‘ਤੇ ਰਹੇ। ਦੱਸ ਦੇਈਏ ਕਿ ਭਾਰਤੀ ਜੈਵਲਿਨ ਸਟਾਰ ਨੀਰਜ ਦਾ ਇਸ ਸਾਲ ਵਿੱਚ ਇਹ ਦੂਜਾ ਸੋਨ ਤਗਮਾ ਹੈ।
ਉਹ ਦੋਹਾ ਡਾਇਮੰਡ ਲੀਗ ਵਿੱਚ ਵੀ ਸੋਨ ਤਗਮਾ ਜੇਤੂ ਸੀ। ਇਸ ਦੇ ਨਾਲ ਹੀ ਨੀਰਜ ਦਾ ਇਹ 8ਵਾਂ ਅੰਤਰਰਾਸ਼ਟਰੀ ਗੋਲਡ ਹੈ। ਇਸ ਤੋਂ ਪਹਿਲਾਂ ਉਹ ਏਸ਼ੀਆਈ ਖੇਡਾਂ, ਦੱਖਣੀ ਏਸ਼ੀਆਈ ਖੇਡਾਂ, ਓਲੰਪਿਕ ਖੇਡਾਂ ਅਤੇ ਡਾਇਮੰਡ ਲੀਗ ਵਰਗੇ ਟੂਰਨਾਮੈਂਟਾਂ ਵਿੱਚ ਸੋਨ ਤਮਗਾ ਜਿੱਤ ਚੁੱਕਾ ਹੈ।

ਨੀਰਜ ਹੰਗਰੀ ਦੇ ਬੁਡਾਪੇਸਟ ‘ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ‘ਚ ਵੀ ਹਿੱਸਾ ਲਵੇਗਾ। ਇਹ ਚੈਂਪੀਅਨਸ਼ਿਪ 19 ਤੋਂ 27 ਅਗਸਤ ਤੱਕ ਹੋਵੇਗੀ। ਨੀਰਜ ਨੇ ਪਿਛਲੇ ਸੀਜ਼ਨ 2022 ਯੂਜੀਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਟੀਮ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਿਰਫ਼ ਦੋ ਤਗ਼ਮੇ ਜਿੱਤ ਸਕੀ ਹੈ, ਜਿਨ੍ਹਾਂ ਵਿੱਚੋਂ ਇੱਕ ਨੀਰਜ ਦੇ ਨਾਮ ਹੈ। ਨੀਰਜ ਤੋਂ ਪਹਿਲਾਂ 2003 ‘ਚ ਅੰਜੂ ਬੌਬੀ ਜਾਰਜ ਨੇ ਔਰਤਾਂ ਦੀ ਲੰਬੀ ਛਾਲ ਮੁਕਾਬਲੇ ‘ਚ ਭਾਰਤ ਲਈ ਪਹਿਲਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਉਸਨੇ ਕਾਂਸੇ ਦਾ ਤਗਮਾ ਜਿੱਤਿਆ ਸੀ।