ਪੀਰੀਅਡਜ਼ ਚੈੱਕ ਕਰਨ ਲਈ ਉਤਰਵਾਏ ਔਰਤਾਂ ਦੇ ਕੱਪੜੇ, ਗਲਤ ਡਸਟਬਿਨ ‘ਚ ਪੈਡ ਸੁੱਟਣ ਤੋਂ ਨਾਰਾਜ਼ ਸੀ ਮੈਨੇਜਰ

ਪੀਰੀਅਡਜ਼ ਚੈੱਕ ਕਰਨ ਲਈ ਉਤਰਵਾਏ ਔਰਤਾਂ ਦੇ ਕੱਪੜੇ, ਗਲਤ ਡਸਟਬਿਨ ‘ਚ ਪੈਡ ਸੁੱਟਣ ਤੋਂ ਨਾਰਾਜ਼ ਸੀ ਮੈਨੇਜਰ

ਦੋਸ਼ਾਂ ਤੋਂ ਬਾਅਦ ਕਾਰਵਾਈ ਕਰਦੇ ਹੋਏ, ਬ੍ਰਾਊਨਜ਼ ਫੂਡ ਕੰਪਨੀ ਨੇ ਦੋਸ਼ੀ ਮੈਨੇਜਰ ਨੂੰ ਜਾਂਚ ਲਈ ਮੁਅੱਤਲ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੰਪਨੀ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਦੁਨੀਆਂ ‘ਚ ਰੋਜ਼ ਅਜੀਬੋ ਗਰੀਬ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਅਜਿਹੀ ਇਕ ਖ਼ਬਰ ਕੀਨੀਆ ਤੋਂ ਵੀ ਸਾਹਮਣੇ ਆ ਰਹੀ ਹੈ। ਕੀਨੀਆ ਵਿੱਚ ਇੱਕ ‘ਬ੍ਰਾਊਨ ਫੂਡ ਕੰਪਨੀ’ ਵਿੱਚ ਮਹਿਲਾ ਕਰਮਚਾਰੀਆਂ ਦੇ ਪੀਰੀਅਡ ਚੈੱਕ ਕਰਨ ਲਈ ਉਨ੍ਹਾਂ ਦੇ ਕਪੜੇ ਉਤਾਰੇ ਗਏ। ਗਲਤੀ ਸਿਰਫ ਇੰਨੀ ਸੀ ਕਿ ਇੱਕ ਮਹਿਲਾ ਕਰਮਚਾਰੀ ਨੇ ਵਰਤਿਆ ਸੈਨੇਟਰੀ ਨੈਪਕਿਨ ਗਲਤ ਡਸਟਬਿਨ ਵਿੱਚ ਸੁੱਟ ਦਿੱਤਾ ਸੀ।

ਇਸ ਤੋਂ ਨਾਰਾਜ਼ ਹੋ ਕੇ ਮੈਨੇਜਰ ਨੇ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਪੁੱਛਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ। ਜਵਾਬ ਨਾ ਮਿਲਣ ‘ਤੇ ਉਸ ਨੇ ਸਾਰਿਆਂ ਨੂੰ ਕੱਪੜੇ ਉਤਾਰਨ ਲਈ ਕਿਹਾ ਤਾਂ ਕਿ ਉਸ ਕਰਮਚਾਰੀ ਦਾ ਪਤਾ ਲਗਾਇਆ ਜਾ ਸਕੇ, ਜਿਸਨੇ ਸੈਨੇਟਰੀ ਨੈਪਕਿਨ ਨੂੰ ਗਲਤ ਡਸਟਬਿਨ ਵਿਚ ਸੁੱਟਿਆ ਸੀ। ਘਟਨਾ ਬ੍ਰਾਊਨਜ਼ ਫੂਡ ਦੀ ਇਕ ਪਨੀਰ ਫੈਕਟਰੀ ਦੀ ਹੈ। ਦੁਨੀਆ ਭਰ ‘ਚ ਇਸਨੂੰ ਪੀਰੀਅਡਜ਼ ਸ਼ੇਮਿੰਗ ਦੀ ਘਟਨਾ ਮੰਨਦੇ ਹੋਏ ਇਸ ਦਾ ਵਿਰੋਧ ਹੋ ਰਿਹਾ ਹੈ। ਪੀਰੀਅਡ ਸ਼ੇਮਿੰਗ ਵਿੱਚ ਇੱਕ ਔਰਤ ਨੂੰ ਉਸਦੇ ਮਾਹਵਾਰੀ ਚੱਕਰ ਜਾਂ ਮਾਹਵਾਰੀ ਨਾਲ ਸਬੰਧਤ ਚੀਜ਼ਾਂ ਬਾਰੇ ਬੇਇੱਜ਼ਤ ਕਰਨਾ ਸ਼ਾਮਲ ਹੈ।

ਏਸ਼ੀਆਈ ਦੇਸ਼ਾਂ ਵਾਂਗ ਕੀਨੀਆ ‘ਚ ਪੀਰੀਅਡਜ਼ ਸ਼ੇਮਿੰਗ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸੀਨੇਟਰ ਗਲੋਰੀਆ ਓਰਵੋਬਾ, ਜੋ ਪੀਰੀਅਡ ਸ਼ੈਮਿੰਗ ਦੇ ਖਿਲਾਫ ਬੋਲ ਰਹੀ ਹੈ, ਨੇ ਫੇਸਬੁੱਕ ‘ਤੇ ਘਟਨਾ ਬਾਰੇ ਇੱਕ ਵੀਡੀਓ ਸਾਂਝਾ ਕੀਤਾ। ਸੈਨੇਟਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਕੰਪਨੀ ਮਸਲਾ ਹੱਲ ਨਹੀਂ ਕਰ ਸਕੀ। ਦੋਸ਼ਾਂ ਤੋਂ ਬਾਅਦ ਕਾਰਵਾਈ ਕਰਦੇ ਹੋਏ, ਬ੍ਰਾਊਨਜ਼ ਫੂਡ ਕੰਪਨੀ ਨੇ ਦੋਸ਼ੀ ਮੈਨੇਜਰ ਨੂੰ ਜਾਂਚ ਲਈ ਮੁਅੱਤਲ ਕਰ ਦਿੱਤਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਕੰਪਨੀ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ ਵਧਦੇ ਹੀ ਬ੍ਰਾਊਨਜ਼ ਫੂਡ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਇਕ ਬਿਆਨ ਜਾਰੀ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਸਾਡੇ ਕੰਮ ਕਰਨ ਦਾ ਤਰੀਕਾ ਨਹੀਂ ਹੈ। ਅਸੀਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਸਟਾਫ ਨੂੰ ਜਾਗਰੂਕ ਅਤੇ ਸੰਵੇਦਨਸ਼ੀਲ ਕਰ ਰਹੇ ਹਾਂ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਟੀਮ ‘ਚ ਮਹਿਲਾ ਸਿਹਤ ਮਾਹਿਰਾਂ ਨੂੰ ਵੀ ਸ਼ਾਮਲ ਕਰੇਗੀ ਤਾਂ ਜੋ ਅਜਿਹਾ ਕੁਝ ਨਾ ਹੋਵੇ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਰੇ ਪੀੜਤਾਂ ਨਾਲ ਗੱਲ ਕੀਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁੱਢਲੀ ਕਾਰਵਾਈ ਦੇ ਤਹਿਤ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।