ਪੁਸ਼ਪਾ 2 ‘ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ ਉਰਵਸ਼ੀ ਰੌਤੇਲਾ, 3 ਮਿੰਟ ਦੇ ਗੀਤ ਲਈ ਚਾਰਜ ਕੀਤੇ 3 ਕਰੋੜ

ਪੁਸ਼ਪਾ 2 ‘ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ ਉਰਵਸ਼ੀ ਰੌਤੇਲਾ, 3 ਮਿੰਟ ਦੇ ਗੀਤ ਲਈ ਚਾਰਜ ਕੀਤੇ 3 ਕਰੋੜ

‘ਪੁਸ਼ਪਾ 2’ ਦਾ ਬਜਟ ਲਗਭਗ 350 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਉਰਵਸ਼ੀ ਇਸ ਤੋਂ ਪਹਿਲਾਂ ਚਿਰੰਜੀਵੀ ਸਟਾਰਰ ਤੇਲਗੂ ਫਿਲਮ ‘ਵਾਲਟਰ ਵੀਰਿਆ’ ‘ਚ ਆਈਟਮ ਨੰਬਰ ਕਰ ਚੁੱਕੀ ਹੈ।


ਉਰਵਸ਼ੀ ਰੌਤੇਲਾ ਦੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀਆਂ ਦਿਲਕਸ਼ ਅਦਾਵਾਂ ਦੇ ਦੀਵਾਨੇ ਹਨ । ਉਰਵਸ਼ੀ ਰੌਤੇਲਾ ਅੱਲੂ ਅਰਜੁਨ ਇਨ੍ਹੀਂ ਦਿਨੀਂ ਫਿਲਮ ‘ਪੁਸ਼ਪਾ 2’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਚਰਚਾ ਹੈ ਕਿ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਇਸ ਫਿਲਮ ‘ਚ ਇਕ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ।

ਇਕ ਰਿਪੋਰਟ ਮੁਤਾਬਕ ਉਰਵਸ਼ੀ ਨੇ ਇਸ 3 ਮਿੰਟ ਦੇ ਆਈਟਮ ਨੰਬਰ ਲਈ 2 ਤੋਂ 3 ਕਰੋੜ ਰੁਪਏ ਚਾਰਜ ਕੀਤੇ ਹਨ। ‘ਪੁਸ਼ਪਾ 2’ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਦਾ ਬਜਟ ਲਗਭਗ 350 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਉਰਵਸ਼ੀ ਇਸ ਤੋਂ ਪਹਿਲਾਂ ਚਿਰੰਜੀਵੀ ਸਟਾਰਰ ਤੇਲਗੂ ਫਿਲਮ ‘ਵਾਲਟਰ ਵੀਰਿਆ’ ‘ਚ ਆਈਟਮ ਨੰਬਰ ਕਰ ਚੁੱਕੀ ਹੈ।

ਇਸ ਫਿਲਮ ‘ਚ ਉਸਦਾ ਗੀਤ ‘ਬੌਸ ਪਾਰਟੀ’ ਕਾਫੀ ਹਿੱਟ ਰਿਹਾ, ਜਿਸ ਤੋਂ ਬਾਅਦ ਉਰਵਸ਼ੀ ਨੂੰ ‘ਪੁਸ਼ਪਾ 2’ ਦਾ ਆਫਰ ਮਿਲਿਆ। ਆਪਣੀ ਪ੍ਰਸਿੱਧੀ ਨੂੰ ਦੇਖਦੇ ਹੋਏ ਉਰਵਸ਼ੀ ਨੇ ਵੀ ਮੇਕਰਸ ਤੋਂ 2 ਤੋਂ 3 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸਮੰਥਾ ਨੇ 2021 ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ: ਪਾਰਟ 1’ ‘ਚ ਇਕ ਆਈਟਮ ਨੰਬਰ ਕੀਤਾ ਸੀ।

ਖਬਰਾਂ ਮੁਤਾਬਕ ਸਮੰਥਾ ਨੇ 3 ਮਿੰਟ ਦੇ ਇਸ ਗੀਤ ਲਈ 5 ਕਰੋੜ ਰੁਪਏ ਚਾਰਜ ਕੀਤੇ ਸਨ। ਉਸਦੇ ਗੀਤ ‘ਓਏ ਅੰਤਵਾ..’ ਨੇ ਉੱਚ ਪੱਧਰ ਕਾਇਮ ਕੀਤਾ ਸੀ। ਹੁਣ ਉਰਵਸ਼ੀ ਨੂੰ ਇਸ ਦੇ ਦੂਜੇ ਭਾਗ ਵਿੱਚ ਵੀ ਇਹੀ ਮਿਆਰੀ ਮੈਚ ਕਰਨਾ ਹੋਵੇਗਾ। ਉਰਵਸ਼ੀ ਨੇ ਆਪਣੇ 10 ਸਾਲ ਦੇ ਕਰੀਅਰ ‘ਚ 5 ਆਈਟਮ ਨੰਬਰ ਕੀਤੇ ਹਨ। ਉਸਦਾ ਪਹਿਲਾ ਆਈਟਮ ਨੰਬਰ ਕੁਣਾਲ ਖੇਮੂ ਸਟਾਰਰ ਭਾਗ ਜੌਨੀ ਦਾ ‘ਡੈਡੀ ਮੰਮੀ..’ ਸੀ, ਜੋ ਸੁਪਰਹਿੱਟ ਸੀ। ਇਸ ਤੋਂ ਬਾਅਦ ਉਸਨੇ ਰਿਤਿਕ ਰੋਸ਼ਨ ਦੀ ‘ਕਾਬਿਲ’, ਚਿਰੰਜੀਵੀ ਦੀ ‘ਵਾਲਟਰ ਵੀਰਿਆ’ ਅਤੇ ਅਖਿਲ ਅਕੀਨੇਨੀ ਦੀ ‘ਏਜੰਟ’ ਵਰਗੀਆਂ ਫਿਲਮਾਂ ਵਿੱਚ ਡਾਂਸ ਨੰਬਰ ਵੀ ਕੀਤੇ। ਉਰਵਸ਼ੀ ਨੇ ਇੱਕ ਬੰਗਲਾਦੇਸ਼ੀ ਫਿਲਮ ਵਿੱਚ ਆਈਟਮ ਨੰਬਰ ਵੀ ਕੀਤਾ ਹੈ।