ਭ੍ਰਿਸ਼ਟਾਚਾਰੀਆਂ ਦੀ ਜਾਇਦਾਦ ਦਾ ਐਕਸਰੇ ਕਰਾਂਗਾ, ਸ਼ਰਾਬ ਘੁਟਾਲੇ ਅਤੇ ਨੈਸ਼ਨਲ ਹੈਰਾਲਡ ਘੁਟਾਲੇ ਦਾ ਇਕ-ਇਕ ਪੈਸਾ ਵਸੂਲਿਆ ਜਾਵੇਗਾ – ਪ੍ਰਧਾਨ ਮੰਤਰੀ ਮੋਦੀ

ਭ੍ਰਿਸ਼ਟਾਚਾਰੀਆਂ ਦੀ ਜਾਇਦਾਦ ਦਾ ਐਕਸਰੇ ਕਰਾਂਗਾ, ਸ਼ਰਾਬ ਘੁਟਾਲੇ ਅਤੇ ਨੈਸ਼ਨਲ ਹੈਰਾਲਡ ਘੁਟਾਲੇ ਦਾ ਇਕ-ਇਕ ਪੈਸਾ ਵਸੂਲਿਆ ਜਾਵੇਗਾ – ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਦਾਲਤਾਂ ਵੀ ਇਨ੍ਹਾਂ ਕੱਟੜ ਭ੍ਰਿਸ਼ਟ ਲੋਕਾਂ ਦੀ ਲੁੱਟ-ਖਸੁੱਟ ਦੇਖ ਕੇ ਹੈਰਾਨ ਹਨ। ਜੋ ਸਿਆਸਤ ਬਦਲਣ ਆਏ ਸਨ, ਅੱਜ ਉਨ੍ਹਾਂ ਨੇ ਦਿੱਲੀ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਜ਼ੋਰਦਾਰ ਰੈਲਿਆਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ, 22 ਮਈ ਨੂੰ ਦਿੱਲੀ ਦੇ ਦਵਾਰਕਾ ਵਿੱਚ ਕਿਹਾ, ‘ INDI ਗਠਜੋੜ ਦੇ ਲੋਕ ਡੂੰਘੇ ਭ੍ਰਿਸ਼ਟ ਹਨ, ਇਹ ਲੋਕ ਰੰਗੇ ਹੱਥੀਂ ਫੜੇ ਜਾ ਰਹੇ ਹਨ। ਇਨ੍ਹਾਂ ਦਾ ਭ੍ਰਿਸ਼ਟਾਚਾਰ ਹਰ ਪਾਸੇ ਸਾਫ਼ ਨਜ਼ਰ ਆ ਰਿਹਾ ਹੈ। ਇੱਥੇ ਦਿੱਲੀ ਵਿੱਚ ਅਸੀਂ ਕੱਟੜ ਭ੍ਰਿਸ਼ਟ ਲੋਕਾਂ ਦੀ ਖੇਡ ਵੇਖ ਰਹੇ ਹਾਂ, ਇਹ ਲੋਕ ਦਿੱਲੀ ਦੇ ਲੋਕਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡਦੇ।

ਉਨ੍ਹਾਂ ਕਿਹਾ ਕਿ ਅਦਾਲਤਾਂ ਵੀ ਇਨ੍ਹਾਂ ਕੱਟੜ ਭ੍ਰਿਸ਼ਟ ਲੋਕਾਂ ਦੀ ਲੁੱਟ-ਖਸੁੱਟ ਦੇਖ ਕੇ ਹੈਰਾਨ ਹਨ। ਜੋ ਸਿਆਸਤ ਬਦਲਣ ਆਏ ਸਨ, ਅੱਜ ਉਨ੍ਹਾਂ ਨੇ ਦਿੱਲੀ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਮੋਦੀ ਨੇ ਕਿਹਾ ਕਿ INDI ਗਠਜੋੜ ਦੇ ਇਹ ਮੈਂਬਰ ਗਰੀਬ ਅਤੇ ਮੱਧ ਵਰਗ ਦੀ ਜਾਇਦਾਦ ਦਾ ਐਕਸਰੇ ਕਰਨਾ ਚਾਹੁੰਦੇ ਹਨ। ਇਸ ਲਈ ਮੈਂ ਦਿੱਲੀ ਤੋਂ ਪੂਰੇ ਦੇਸ਼ ਨੂੰ ਗਾਰੰਟੀ ਵੀ ਦੇ ਰਿਹਾ ਹਾਂ, ਮੈਂ ਪਿਛਲੇ 10 ਸਾਲਾਂ ਵਿੱਚ ਜੋ ਕੁਝ ਕੀਤਾ ਹੈ, ਉਸ ਤੋਂ ਵੀ ਵੱਧ ਤਾਕਤ ਨਾਲ ਇਨ੍ਹਾਂ ਭ੍ਰਿਸ਼ਟ ਲੋਕਾਂ ਦੀਆਂ ਜਾਇਦਾਦਾਂ ਦਾ ਐਕਸਰੇ ਕਰਾਂਗਾ, ਬਿਨਾਂ ਡਰੇ, ਬਿਨਾਂ ਥੱਕੇ, ਐਕਸਰੇ ਕਰਾਂਗਾ। ਸ਼ਰਾਬ ਘੁਟਾਲੇ ਦੀ ਕਮਾਈ ਹੋਵੇ ਜਾਂ ਨੈਸ਼ਨਲ ਹੈਰਾਲਡ ਘੁਟਾਲੇ, ਭ੍ਰਿਸ਼ਟਾਚਾਰੀਆਂ ਤੋਂ ਇਕ-ਇਕ ਪੈਸਾ ਵਸੂਲਿਆ ਜਾਵੇਗਾ, ਜਿਸਨੇ ਲੁੱਟਿਆ ਹੈ ਉਸਨੂੰ ਵਾਪਸ ਕਰਨਾ ਪਵੇਗਾ।

INDI ਗਠਜੋੜ ਦਾ ਕਹਿਣਾ ਹੈ ਕਿ ਦੇਸ਼ ਦੇ ਸੰਸਾਧਨਾਂ ‘ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਹ ਲੋਕ ਲਗਾਤਾਰ ਸਰਕਾਰੀ ਜ਼ਮੀਨਾਂ ਵਕਫ਼ ਬੋਰਡ ਨੂੰ ਦੇ ਰਹੇ ਹਨ ਅਤੇ ਬਦਲੇ ਵਿੱਚ ਵੋਟਾਂ ਮੰਗ ਰਹੇ ਹਨ। ਇਹ ਲੋਕ ਦੇਸ਼ ਦੇ ਬਜਟ ਦਾ 15% ਘੱਟ ਗਿਣਤੀਆਂ ਲਈ ਰਾਖਵਾਂ ਕਰਨਾ ਚਾਹੁੰਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਨੂੰ ਇਨ੍ਹਾਂ ਫਿਰਕੂ ਲੋਕਾਂ ਨੂੰ ਪਛਾਣਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਇਹ INDI ਗਠਜੋੜ ਅੱਜ ਦੇਸ਼ ਵਿੱਚ ਫੈਲੀ ਹਰ ਬੁਰਾਈ ਦਾ ਪ੍ਰਤੀਕ ਹੈ। INDI ਗਠਜੋੜ ਦੇ ਸਾਰੇ ਲੋਕਾਂ ਵਿੱਚ ਤਿੰਨ ਚੀਜ਼ਾਂ ਸਾਂਝੀਆਂ ਹਨ – ਅਤਿ ਸੰਪਰਦਾਇਕਤਾ, ਅਤਿ ਜਾਤੀਵਾਦ ਅਤੇ ਅਤਿ ਪਰਿਵਾਰਵਾਦ। ਦਿੱਲੀ ਇਨ੍ਹਾਂ ਦੀ ਫਿਰਕਾਪ੍ਰਸਤੀ ਦੀ ਗਵਾਹ ਹੈ।