ਸੁਖਪਾਲ ਖਹਿਰਾ ਨੇ ਬਦਲਿਆ ਸੁਰ, ਜੇ ਕੋਈ ਗੈਰ-ਪੰਜਾਬੀ ਪੰਜਾਬ ‘ਚ ਰਹਿਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ

ਸੁਖਪਾਲ ਖਹਿਰਾ ਨੇ ਬਦਲਿਆ ਸੁਰ, ਜੇ ਕੋਈ ਗੈਰ-ਪੰਜਾਬੀ ਪੰਜਾਬ ‘ਚ ਰਹਿਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ

ਕਾਂਗਰਸ ਦੇ ਆਗੂ ਖਹਿਰਾ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਸੂਬੇ ਦੇ ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਹਨ, ਉਹ ਵੀ ਬਾਹਰ ਜਾ ਕੇ ਖਾਂਦੇ ਹਨ। ਇਸੇ ਤਰ੍ਹਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਕਮਾ ਕੇ ਖਾਂਦੇ ਹਨ, ਇਸ ਵਿਚ ਕੁਝ ਵੀ ਗਲਤ ਨਹੀਂ ਹੈ।

ਸੁਖਪਾਲ ਖਹਿਰਾ ਨੇ ਪਿੱਛਲੇ ਦਿਨੀ ਗੈਰ ਪੰਜਾਬੀ ਭਾਈਚਾਰੇ ਦੇ ਲੋਕਾਂ ਬਾਰੇ ਇਕ ਬਿਆਨ ਦਿਤਾ ਸੀ, ਜਿਸਤੋ ਕਾਂਗਰਸ ਪਾਰਟੀ ਨੇ ਕਿਨਾਰਾ ਕਰ ਲਿਆ ਸੀ। ਕਾਂਗਰਸ ਆਗੂ ਅਤੇ ਸੰਗਰੂਰ ਲੋਕ ਸਭਾ ਸੀਟ 2024 ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਕੋਈ ਗੈਰ-ਪੰਜਾਬੀ ਪੰਜਾਬ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ, ਪਰ ਜੇਕਰ ਉਹ (ਗੈਰ-ਪੰਜਾਬੀ) ਵਸਣਾ ਚਾਹੁੰਦੇ ਹਨ ਸਥਾਈ ਤੌਰ ‘ਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ‘ਹਿਮਾਚਲ ਪ੍ਰਦੇਸ਼ ਕਿਰਾਏਦਾਰੀ ਅਤੇ ਜ਼ਮੀਨੀ ਸੁਧਾਰ ਐਕਟ 1972’ ਦੀ ਤਰਜ਼ ‘ਤੇ ਪੰਜਾਬ ਵਿਚ ਬਣਨ ਵਾਲੇ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।

ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਇਹ ਲੋਕ ਪੰਜਾਬ ‘ਤੇ ਕਬਜ਼ਾ ਕਰਕੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ। ਪੰਜਾਬ ਪੰਜਾਬੀਆਂ ਦਾ ਹੈ। ਖਹਿਰਾ ਨੇ ਸ਼ਨੀਵਾਰ ਨੂੰ ਦਿੜਬਾ ਦੇ ਪਿੰਡ ਖੇਤਲਾ ‘ਚ ਚੋਣ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕ ਵਿਦੇਸ਼ਾਂ ‘ਚ ਜਾ ਰਹੇ ਹਨ ਅਤੇ ਦੂਜੇ ਰਾਜਾਂ ਦੇ ਲੋਕ ਇੱਥੇ ਆ ਰਹੇ ਹਨ, ਉਸ ਤੋਂ ਸਾਫ ਹੈ ਕਿ ਕੁਝ ਸਾਲਾਂ ‘ਚ ਪੰਜਾਬ ‘ਚ ਪੱਗ ਬੰਨਣ ਵਾਲਿਆਂ ਲਈ ਕੋਈ ਥਾਂ ਨਹੀਂ ਰਹੇਗੀ। ਹਿਮਾਚਲ ਵਾਂਗ ਪੰਜਾਬ ਵਿੱਚ ਵੀ ਗੈਰ-ਪੰਜਾਬੀਆਂ ਵਿਰੁੱਧ ਕਾਨੂੰਨ ਲਿਆਂਦਾ ਜਾਵੇ। ਮੈਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਦੂਜੇ ਰਾਜਾਂ ਦੇ ਲੋਕ ਪੰਜਾਬ ਆ ਕੇ ਪੈਸੇ ਕਮਾ ਕੇ ਚਲੇ ਜਾਣ।

ਕਾਂਗਰਸ (ਪੰਜਾਬ ਕਾਂਗਰਸ) ਦੇ ਆਗੂ ਖਹਿਰਾ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਸੂਬੇ ਦੇ ਸੀ.ਐਮ (ਭਗਵੰਤ ਮਾਨ) ਨੇ ਕਿਹਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਹਨ, ਉਹ ਵੀ ਬਾਹਰ ਜਾ ਕੇ ਖਾਂਦੇ ਹਨ। ਇਸੇ ਤਰ੍ਹਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਕਮਾ ਕੇ ਖਾਂਦੇ ਹਨ, ਇਸ ਵਿਚ ਕੁਝ ਵੀ ਗਲਤ ਨਹੀਂ ਹੈ ।