- ਅੰਤਰਰਾਸ਼ਟਰੀ
- No Comment
ਮਾਰਗੋਟ ਰੌਬੀ ਹਾਲੀਵੁੱਡ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਬਣੀ, ਬਾਰਬੀ ਲਈ 400 ਕਰੋੜ ਫੀਸ ਕੀਤੀ ਚਾਰਜ਼

ਫਿਲਮ ਨੇ ਹੁਣ ਤੱਕ 9800 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਹ ਫਿਲਮ ਗ੍ਰੇਟਾ ਗਰਵਿੰਗ ਨਾਂ ਦੀ ਮਹਿਲਾ ਨਿਰਦੇਸ਼ਕ ਦੁਆਰਾ ਬਣਾਈ ਗਈ ਹੈ। ਪਹਿਲੀ ਵਾਰ ਕਿਸੇ ਮਹਿਲਾ ਨਿਰਦੇਸ਼ਕ ਦੀ ਫ਼ਿਲਮ ਨੇ ਇੱਕ ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ।
ਹਾਲੀਵੁੱਡ ਫਿਲਮ ਬਾਰਬੀ ਅਤੇ ਓਪਨਹਾਈਮਰ ਨੇ ਭਾਰਤ ਅਤੇ ਵਿਦੇਸ਼ ‘ਚ ਬਹੁਤ ਵਧੀਆ ਕਮਾਈ ਕੀਤੀ ਹੈ। ਹਾਲੀਵੁੱਡ ਫਿਲਮ ਬਾਰਬੀ ਦੀ ਅਦਾਕਾਰਾ ਮਾਰਗੋਟ ਰੌਬੀ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ। ਉਨ੍ਹਾਂ ਨੂੰ ਬਾਰਬੀ ਵਿੱਚ ਕੰਮ ਕਰਨ ਲਈ 400 ਕਰੋੜ ਰੁਪਏ ਮਿਲੇ ਹਨ।

ਬਾਰਬੀ ਨੇ ਹਾਲੀਵੁੱਡ ਦੀਆਂ ਕੁਝ ਮਸ਼ਹੂਰ ਅਭਿਨੇਤਰੀਆਂ ਜਿਵੇਂ ਸਕਾਰਲੇਟ ਜੌਨਸਨ, ਐਂਜਲੀਨਾ ਜੋਲੀ ਅਤੇ ਗਾਲ ਗਾਡੋਟ ਨੂੰ ਪਿੱਛੇ ਛੱਡ ਦਿਤਾ ਹੈ। ਬਾਰਬੀ ਅਜੇ ਵੀ ਥੀਏਟਰਾਂ ਵਿੱਚ ਕਮਾਲ ਕਰ ਰਹੀ ਹੈ। ਫਿਲਮ ਨੇ ਹੁਣ ਤੱਕ 9800 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਹ ਫਿਲਮ ਗ੍ਰੇਟਾ ਗਰਵਿੰਗ ਨਾਂ ਦੀ ਮਹਿਲਾ ਨਿਰਦੇਸ਼ਕ ਦੁਆਰਾ ਬਣਾਈ ਗਈ ਹੈ। ਪਹਿਲੀ ਵਾਰ ਕਿਸੇ ਮਹਿਲਾ ਨਿਰਦੇਸ਼ਕ ਦੀ ਫ਼ਿਲਮ ਨੇ ਇੱਕ ਅਰਬ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ।

ਮਾਰਗੋਟ ਰੌਬੀ ਫਿਲਮ ਦੀ ਸਹਿ-ਨਿਰਮਾਤਾ ਵੀ ਹੈ। ਵੈਰਾਇਟੀ ਦੀ ਤਾਜ਼ਾ ਰਿਪੋਰਟ ਮੁਤਾਬਕ ਮਾਰਗੋਟ ਰੌਬੀ ਨੇ ਇਸ ਫਿਲਮ ਤੋਂ 50 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ, ਜੋ ਕਿ ਲਗਭਗ 400 ਕਰੋੜ ਹੈ। ਮਾਰਗੋਟ ਰੌਬੀ ਭਲੇ ਹੀ ਇਸ ਸਮੇਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੋਵੇ, ਪਰ ਹਾਲੀਵੁੱਡ ਅਦਾਕਾਰਾ ਸੈਂਡਰਾ ਬੁੱਲਕ ਨੂੰ 2013 ਦੀ ਫਿਲਮ ‘ਗ੍ਰੇਵਿਟੀ’ ‘ਚ ਕੰਮ ਕਰਨ ਬਦਲੇ 70 ਮਿਲੀਅਨ ਡਾਲਰ ਯਾਨੀ 567 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਸਨ।

ਸੈਂਡਰਾ ਬਲੌਕ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਤੀਜੇ ਨੰਬਰ ‘ਤੇ ਕੈਮਰੂਨ ਡਿਆਜ਼ ਹੈ, ਜਿਸ ਨੇ 2011 ਦੀ ਫਿਲਮ ਬੈਡ ਟੀਚਰ ਲਈ 42 ਮਿਲੀਅਨ ਡਾਲਰ (349 ਕਰੋੜ ਰੁਪਏ) ਕਮਾਏ ਸਨ। ਇਸ ਤੋਂ ਬਾਅਦ ਜੈਨੀਫਰ ਐਨੀਸਟਨ, ਜੈਨੀਫਰ ਲਾਰੈਂਸ, ਗੈਲ ਗਡੋਟ, ਸਕਾਰਲੇਟ ਜਾਨਸਨ ਅਤੇ ਐਂਜਲੀਨਾ ਜੋਲੀ ਵਰਗੀਆਂ ਅਭਿਨੇਤਰੀਆਂ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਨੇ ਆਪਣੀਆਂ-ਆਪਣੀਆਂ ਫਿਲਮਾਂ ਲਈ 20 ਮਿਲੀਅਨ ਡਾਲਰ (166 ਕਰੋੜ ਰੁਪਏ) ਕਮਾਏ ਹਨ।

ਹਾਲੀਵੁਡ ਫ਼ਿਲਮ ਬਾਰਬੀ ਅਤੇ ਓਪਨਹਾਈਮਰ ਨੂੰ ਬਾਕਸ ਆਫਿਸ ‘ਤੇ ਇਕੱਠੇ ਰਿਲੀਜ਼ ਕੀਤਾ ਗਿਆ ਸੀ। ਦੋਵਾਂ ਫਿਲਮਾਂ ਨੇ ਦੁਨੀਆ ਭਰ ‘ਚ ਜ਼ਬਰਦਸਤ ਕਾਰੋਬਾਰ ਕੀਤਾ ਹੈ। ਜਿੱਥੇ ਬਾਰਬੀ ਨੇ 25 ਦਿਨਾਂ ‘ਚ 9800 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਉਥੇ ਹੀ ਓਪਨਹਾਈਮਰ ਨੇ 5400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।